ਡੂਡਲ (ਅੰਗਰੇਜ਼ੀ: doodle) ਬੇਹੋਸ਼ੀ ਵਿੱਚ ਉਲੀਕੇ ਚਿੱਤਰ ਨੂੰ ਕਹਿੰਦੇ ਹਨ। ਜਦੋਂ ਬੰਦਾ ਕਿਸੇ ਹੋਰ ਕੰਮ ਵਿੱਚ ਵਿੱਚ ਮਗਨ ਹੁੰਦਾ ਹੈ ਪਰ ਕਿਸੇ ਕਾਪੀ, ਕਾਗਜ਼ ਜਾਂ ਕੰਧ ਉੱਤੇ ਕਲਮ, ਪੈਨਸਲ ਜਾਂ ਚਾਕ ਨਾਲ ਕੁਝ ਨਾ ਕੁਝ ਵਾਹ ਦਿੰਦਾ ਹੈ। ਇਹ ਸਰਲ ਚਿੱਤਰ ਹੁੰਦੇ ਹਨ ਜਿਹਨਾਂ ਦੇ ਕੋਈ ਨੁਮਾਇੰਦਾ ਅਰਥ ਹੋ ਸਕਦੇ ਹਨ ਜਾਂ ਮਾਤਰ ਅਮੂਰਤ ਸ਼ਕਲਾਂ ਹੁੰਦੀਆਂ ਹਨ।

ਇੱਕ 22 ਮਹੀਨੇ ਦੇ ਬੱਚੇ ਦੇ ਘੀਚਮਚੋਲੇ

ਡੂਡਲ ਸਾਡੀਆਂ ਸਹਿਜ ਭਾਵਨਾਵਾਂ ਨੂੰ ਸਚਿੱਤਰ ਪ੍ਰਤੀਕਾਤਮਕ ਰੂਪ ਵਿੱਚ ਵਿਅਕਤ ਕਰਨ ਦਿੰਦੇ ਹਨ। ਇਨ੍ਹਾਂ ਪ੍ਰਤੀਕਾਂ ਦੀ ਵਿਆਖਿਆ ਉਹਨਾਂ ਅਰਥਾਂ ਨੂੰ ਬੇਨਕਾਬ ਕਰਨ ਲਈ ਮਦਦ ਕਰ ਸਕਦੀ ਹੈ ਜੋ ਸਾਡੇ ਲਕੀਰੀ ਮਨ ਨੂੰ ਸਮਝ ਨਹੀਂ ਪੈ ਰਹੇ ਹੁੰਦੇ। ਡੂਡਲ ਅਚੇਤਨ ਨੂੰ ਚੇਤਨ ਮਨ ਦੇ ਵਿਸ਼ਲੇਸ਼ਣ ਜਾਂ ਫ਼ੈਸਲੇ ਦੇ ਬਿਨਾਂ ਸਤ੍ਹਾ ਉੱਤੇ ਆਉਣ ਦੀ ਆਗਿਆ ਦਿੰਦੇ ਹਨ।

ਮਸ਼ਹੂਰ ਡੂਡਲਕਾਰ ਸੋਧੋ

 
A typical page from Pushkin's manuscript

ਅਲੈਗਜ਼ੈਂਡਰ ਪੁਸ਼ਕਿਨ ਦੀਆਂ ਕਾਪੀਆਂ ਦੇ ਹਾਸ਼ੀਏ ਤੇ ਵਾਹਵਾ ਡੂਡਲ ਉਲੀਕੇ ਹੋਣ ਲਈ ਮਸ਼ਹੂਰ ਹਨ ਜਿਹਨਾਂ ਵਿੱਚ ਉਸ ਦੇ ਦੋਸਤਾਂ ਦੇ ਸਕੈੱਚ ਸ਼ਾਮਲ ਹਨ। ਇਨ੍ਹਾਂ ਕਾਪੀਆਂ ਨੂੰ ਆਪਣੇ ਆਪ ਵਿੱਚ ਕਲਾ ਕ੍ਰਿਤੀਆਂ ਦੇ ਤੌਰ 'ਤੇ ਸਮਝਿਆ ਜਾਂਦਾ ਹੈ। ਪੁਸ਼ਕਿਨ ਦੇ ਡੂਡਲਾਂ ਦਾ ਪੂਰਾ ਐਡੀਸ਼ਨ ਕਈ ਵਾਰ ਪ੍ਰਕਾਸ਼ਿਤ ਕੀਤਾ ਗਿਆ ਹੈ।[1] Some of Pushkin's doodles were animated by Andrei Khrzhanovsky and Yuriy Norshteyn in the 1987 film My Favorite Time.[2][3]

ਹਵਾਲੇ ਸੋਧੋ

  1. http://feb-web.ru/febit/pushkin/texts/push19/vol18/s18-001.htm
  2. Stephanie Sandler. Commemorating Pushkin: Russia's Myth of a National Poet. Stanford University Press, 2004. Page 156.
  3. David M. Bethea (ed.) The Pushkin Handbook. University of Wisconsin Pres, 2013. Page 412.