ਡੇਔਨ
ਭੌਤਿਕ ਵਿਗਿਆਨ ਵਿੱਚ, ਇੱਕ ਡੇਔਨ, ਇਲੈਕਟ੍ਰਿਕ ਅਤੇ ਮੈਗਨੈਟਿਕ ਚਾਰਜ ਯੁਕਤ 4-ਅਯਾਮੀ ਥਿਊਰੀਆਂ ਵਿੱਚ ਇੱਕ ਕਾਲਪਨਿਕ ਕਣ ਹੁੰਦਾ ਹੈ। ਜ਼ੀਰੋ ਇਲੈਕਟ੍ਰਿਕ ਚਾਰਜ ਵਾਲੇ ਕਿਸੇ ਡੇਔਨ ਨੂੰ ਆਮ ਤੌਰ 'ਤੇ ਇੱਕ ਚੁੰਬਕੀ ਮੋਨੋਪੋਲ ਦੇ ਤੌਰ 'ਤੇ ਵੀ ਇਸ਼ਾਰਾ ਕੀਤਾ ਜਾਂਦਾ ਹੈ। ਕਈ ਗ੍ਰੈਂਡ-ਯੂਨੀਫਾਈਡ ਥਿਊਰੀਆਂ ਚੁੰਬਕੀ ਮੋਨੋਪੋਲਾਂ ਅਤੇ ਡੇਔਨਾਂ ਦੀ ਹੋਂਦ ਦਾ ਅਨੁਮਾਨ ਲਗਾਉਂਦੀਆਂ ਹਨ।
ਡੇਔਨ ਪਹਿਲੀ ਵਾਰ 1969 ਵਿੱਚ ਜੂਲੀਅਨ ਸ਼ਵਿੰਗਰ ਦੁਆਰਾ ਕੁਆਰਕਾਂ ਦੇ ਇੱਕ ਫੀਨੋਮੀਨੋਲੌਜੀਕਲ ਬਦਲ ਦੇ ਰੂਪ ਵਿੱਚ ਪ੍ਰਸਤਾਵਿਤ ਕੀਤੇ ਗਏ ਸਨ।। ਉਸਨੇ ਡੀਰਾਕ ਕੁਆਂਟੀਜ਼ੇਸ਼ਨ ਸ਼ਰਤਾਂ ਨੂੰ ਡੇਔਨ ਤੱਕ ਵਿਸਥਾਰ ਦੇ ਕੇ ਮਾਡਲ ਨੂੰ J/ψ ਮੀਜ਼ੌਨ (1974 ਵਿੱਚ ਇਸ ਦੀ ਖੋਜ ਤੋਂ ਪਹਿਲਾਂ ਹੀ) ਦੀਆਂ ਵਿਸ਼ੇਸ਼ਤਾਵਾਂ ਵਾਲੇ ਕਣ ਦੀ ਹੋਂਦ ਦਾ ਅਨੁਮਾਨ ਲਗਾਉਣ ਲਈ ਵਰਤਿਆ।
ਡੇਔਨਾਂ ਦੇ ਪ੍ਰਵਾਨਿਤ ਚਾਰਜ ਡੀਰਾਕ ਕੁਆਂਟੀਜ਼ੇਸ਼ਨ ਸ਼ਰਤ ਰਾਹੀਂ ਸੀਮਤ ਹੁੰਦੇ ਹਨ। ਇਹ ਖਾਸ ਕਰ ਕੇ ਇਹ ਬਿਆਨ ਕਰਦਾ ਹੈ ਕਿ ਉਹਨਾਂ ਦੇ ਚੁੰਬਕੀ ਚਾਰਜ ਜਰੂਰ ਹੀ ਇੰਟਗਰਲ ਹੋਣੇ ਚਾਹੀਦੇ ਹਨ, ਅਤੇ ਇਹਨਾਂ ਦੇ ਇਲੈਕਟ੍ਰਿਕ ਚਾਰਜ ਜ਼ਰੂਰ ਹੀ ਮੌਡਿਉਲੋ 1 ਦੇ ਬਰਾਬਰ ਹੋਣੇ ਚਾਹੀਦੇ ਹਨ। ਐਡਵਿੱਟ ਵਿੱਟਨ ਦੁਆਰਾ 1979 ਦੇ ਆਪਣੇ ਪੇਪਰ ਵਿੱਚ ਸਾਬਤ ਕੀਤਾ ਵਿੱਟਨ ਇੱਫੈਕਟ, ਬਿਆਨ ਕਰਦਾ ਹੈ ਕਿ ਡੇਔਨਾਂ ਦੇ ਇਲੈਕਟ੍ਰਿਕ ਚਾਰਜ ਜਰੂਰ ਹੀ ਉਹਨਾਂ ਦੇ ਚੁੰਬਕੀ ਵਾਰਜ ਅਤੇ ਥਿਊਰੀ ਦੇ ਐਂਗਲ ਥੀਟੇ ਪ੍ਰਤਿ ਮੌਡੀਊਲੋ 1 ਬਰਾਬਰ ਹੋਣੇ ਚਾਹੀਦੇ ਹਨ। ਖ਼ਾਸ ਕਰਕੇ, ਜੇਕਰ ਕੋਈ ਥਿਊਰੀ CP ਸਮਿੱਟਰੀ ਸੁਰੱਖਿਅਤ ਕਰਦੀ ਹੈ ਤਾਂ ਸਾਰੇ ਡੇਔਨਾਂ ਦੇ ਇਲੈਕਟ੍ਰਿਕ ਚਾਰਜ ਪੂਰਨ ਅੰਕ ਹੁੰਦੇ ਹਨ।