ਡੇਵਿਡ ਵਾਰਕ ਗ੍ਰਿਫ਼ਿਥ
ਡੇਵਿਡ ਵਾਰਕ ਗ੍ਰਿਫ਼ਿਥ ਇੱਕ ਅਮਰੀਕੀ ਫ਼ਿਲਮ ਨਿਰਦੇਸ਼ਕ, ਲੇਖਕ ਅਤੇ ਨਿਰਮਾਤਾ ਸੀ। ਗ੍ਰਿਫ਼ਿਥ ਨੂੰ ਫ਼ਿਲਮ ਨਿਰਮਾਣ ਦੀ ਆਧੁਨਿਕ ਤਕਨੀਕ ਦਾ ਜਨਮਦਾਤਾ ਕਿਹਾ ਜਾਂਦਾ ਹੈ। ਗ੍ਰਿਫ਼ਿਥ ਨੂੰ ਮੁੱਖ ਤੌਰ 'ਤੇ ਉਸਦੀਆਂ ਫ਼ਿਲਮਾਂ ਦ ਬਰਥ ਔਫ਼ ਏ ਨੇਸ਼ਨ (1915) ਅਤੇ ਇਨਟੌਲਰੈਂਸ (1916) ਲਈ ਜਾਣਿਆ ਜਾਂਦਾ ਹੈ।[1] ਫ਼ਿਲਮ ਦ ਬਰਥ ਔਫ਼ ਏ ਨੇਸ਼ਨ ਵਿੱਚ ਪਹਿਲੀ ਵਾਰ ਇੱਕ ਨਵੀਂ ਕੈਮਰਾ ਤਕਨੀਕ ਅਤੇ ਪਟਕਥਾ ਦਾ ਇਸਤੇਮਾਲ ਕੀਤਾ ਗਿਆ ਸੀ ਜਿਸਨੇ ਅੱਗੇ ਆਉਣ ਵਾਲੀਆਂ ਪੂਰੀ ਲੰਬਾਈ ਵਾਲੀਆਂ ਫ਼ਿਲਮਾਂ ਦੇ ਲਈ ਮਾਰਗ ਦਰਸ਼ਨ ਕੀਤਾ। ਹਾਲਾਂਕਿ ਇਸ ਫ਼ਿਲਮ ਨੇ ਅਫ਼ਰੀਕੀ ਮੂਲ ਦੇ ਕਾਲੇ ਲੋਕਾਂ ਦੇ ਨਕਾਰਾਤਾਮਕ ਚਿਤਰਣ ਅਤੇ ਕੂ ਕਲੂਕਸ ਕਲਾਨ ਦੀ ਉਸਤਤੀ ਦੀ ਵਜ੍ਹਾ ਨਾਲ ਅਮਰੀਕਾ ਵਿੱਚ ਨਸਲਵਾਦ ਤੇ ਇੱਕ ਨਵੇਂ ਵਿਵਾਦ ਨੂੰ ਜਨਮ ਦੇ ਦਿੱਤਾ ਸੀ। [2][3] ਇਹੀ ਵਜ੍ਹਾ ਹੈ ਕਿ ਉਸਦੇ ਕਥਾਨਕ ਦੀ ਨਿੰਦਿਆ ਵੀ ਕੀਤੀ ਜਾਂਦੀ ਹੈ। ਇਸ ਫ਼ਿਲਮ ਦੇ ਰਿਲੀਜ਼ ਹੁੰਦਿਆਂ ਹੀ ਕਾਲੇ ਲੋਕਾਂ ਦੇ ਅਮਰੀਕੀ ਸੰਗਠਨਾਂ ਦੁਆਰਾ ਇਸਨੂੰ ਬਹੁਤ ਹੀ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਕਈ ਥਾਵਾਂ ਤੇ ਦੰਗੇ ਵੀ ਹੋਏ ਸਨ। ਇੱਥੋ ਤੱਕ ਕਿ ਨਿਊਯਾਰਕ ਸ਼ਹਿਰ ਵਿੱਚ ਇਸ ਫ਼ਿਲਮ ਉੱਪਰ ਮਨਾਹੀ ਲਾ ਦਿੱਤੀ ਗਈ ਸੀ। ਪਰ ਅਗਲੇ ਸਾਲ ਹੀ ਆਪਣੀ ਦੂਜੀ ਫ਼ਿਲਮ ਇਨਟੌਲਰੈਂਸ ਦੇ ਜ਼ਰੀਏ ਗ੍ਰਿਫ਼ਿਥ ਨੇ ਆਪਣੇ ਵਿਰੋਧੀਆਂ ਦਾ ਪੂਰਾ ਜਵਾਬ ਦਿੱਤਾ।
ਡੇਵਿਡ ਵਾਰਕ ਗ੍ਰਿਫ਼ਿਥ | |
---|---|
ਜਨਮ | ਡੇਵਿਡ ਵਾਰਕ ਗ੍ਰਿਫ਼ਿਥ ਜਨਵਰੀ 22, 1875 ਓਲਡਹੈਮ ਕਾਊਂਟੀ, ਕੈਂਟਕੀ, ਅਮਰੀਕਾ |
ਮੌਤ | ਜੁਲਾਈ 23, 1948 ਹੌਲੀਵੁੱਡ, ਕੈਲੇਫ਼ੋਰਨੀਆ, ਅਮਰੀਕਾ. | (ਉਮਰ 73)
ਮੌਤ ਦਾ ਕਾਰਨ | ਸੈਰੇਬ੍ਰਲ ਹੈਮਰੇਜ |
ਕਬਰ | ਮਾਊਂਟ ਟੇਬੋਰ ਮੈਥੋਡਿਸਟ ਚਰਚ ਕਬਰਿਸਤਾਨ, ਸੈਂਟਰਫ਼ੀਲਡ, ਕੈਂਟਕੀ, ਅਮਰੀਕਾ |
ਪੇਸ਼ਾ | ਨਿਰਦੇਸ਼ਕ, ਲੇਖਕ, ਨਿਰਮਾਤਾ |
ਸਰਗਰਮੀ ਦੇ ਸਾਲ | 1908–1931 |
ਜੀਵਨ ਸਾਥੀ |
ਐਵਲਿਨ ਬਾਲਡਵਿਨ
(ਵਿ. 1936; ਤ. 1947) |
ਬ੍ਰੋਕਨ ਬਲੌਸਮਜ਼ (1919), ਵੇ ਡਾਊਨ ਈਸਟ (1920) ਅਤੇ ਔਰਫ਼ਨਸ ਔਫ਼ ਦੀ ਸਟੌਰਮ (1920) ਜਿਹੀਆਂ ਫ਼ਿਲਮਾਂ ਦੇ ਜ਼ਰੀਏ ਗ੍ਰਿਫ਼ਿਥ ਨੇ ਸਫ਼ਲਤਾ ਦੇ ਨਵੇਂ ਰਿਕਾਰਡ ਪੈਦਾ ਕਰ ਦਿੱਤੇ ਸਨ। ਪਰ ਇਹ ਫ਼ਿਲਮਾਂ ਆਪਣੀ ਮਹਿੰਗੀ ਲਾਗਤ ਅਤੇ ਪਰਚਾਰ ਦੇ ਕਾਰਨ ਆਰਥਿਕ ਤੌਰ 'ਤੇ ਸਫਲ ਨਹੀਂ ਰਹੀਆਂ। ਬਾਵਜੂਦ ਇਸਦੇ ਗ੍ਰਿਫ਼ਿਥ ਨੇ ਆਪਣੇ ਜੀਵਨ ਕਾਲ ਵਿੱਚ ਤਕਰੀਬਨ 500 ਫ਼ਿਲਮਾਂ ਦਾ ਨਿਰਮਾਣ ਕੀਤਾ। ਸੰਨ 1931 ਵਿੱਚ ਪ੍ਰਦਰਸ਼ਿਤ ਹੋਈ ਦ ਸਟ੍ਰਗਲ ਗ੍ਰਿਫ਼ਿਥ ਦੀ ਆਖਰੀ ਫ਼ਿਲਮ ਸੀ।
ਗ੍ਰਿਫ਼ਿਥ ਅਕੈਡਮੀ ਔਫ਼ ਮੋਸ਼ਨ ਪਿਕਚਰਸ ਆਰਟਸ ਐਂਡ ਸਾਇੰਸਿਜ਼ ਦੇ ਸੰਸਥਾਪਕਾਂ ਵਿੱਚ ਇੱਕ ਸੀ। ਉਸਨੂੰ ਸਿਨੇਮਾ ਦੇ ਇਤਿਹਾਸ ਦੇ ਪ੍ਰਮੁੱਖ ਹਸਤਾਖਰਾਂ ਵਿੱਚ ਗਿਣਿਆ ਜਾਂਦਾ ਹੈ। ਫ਼ਿਲਮ ਨਿਰਮਾਣ ਦੀ ਤਕਨੀਕ ਵਿੱਚ ਕਲੋਜ਼-ਅਪ ਦੇ ਇਸਤੇਮਾਲ ਦਾ ਸਿਹਰਾ ਗ੍ਰਿਫ਼ਿਥ ਨੂੰ ਦਿੱਤਾ ਜਾਂਦਾ ਹੈ।
ਜੀਵਨ
ਸੋਧੋਗ੍ਰਿਫ਼ਿਥ ਦਾ ਜਨਮ ਕੈਂਟਕੀ (ਅਮਰੀਕਾ) ਦੇ ਓਲਡਹੈਮ ਕਾਊਂਟੀ ਵਿੱਚ ਹੋਇਆ ਸੀ। ਗ੍ਰਿਫ਼ਿਥ ਦੀ ਮਾਂ ਦਾ ਨਾਲ ਮੇਰੀ ਪਰਕਿੰਸ ਅਤੇ ਪਿਤਾ ਦਾ ਨਾਮ ਜੇਕਬ ਵਾਰਕ ਗ੍ਰਿਫ਼ਿਥ ਸੀ।[4] ਗ੍ਰਿਫ਼ਿਥ ਦਾ ਪਿਤਾ ਜੇਕਬ ਅਮਰੀਕੀ ਗ੍ਰਹਿਯੁੱਧ ਦੇ ਸਮੇਂ ਪਰਿਸੰਘ ਸੈਨਾ ਵਿੱਚ ਕਰਨਲ ਸੀ। ਪਿੱਛੋਂ ਉਹ ਕੇਂਟਕੀ ਵਿਧਾਨਸਭਾ ਦੇ ਲਈ ਵਿਧਾਇਕ ਵੀ ਚੁਣਿਆ ਗਿਆ ਸੀ। ਗ੍ਰਿਫ਼ਿਥ ਦੀ ਸ਼ੁਰੂਆਤੀ ਸਿੱਖਿਆ ਘਰ ਵਿੱਚ ਸ਼ੁਰੂ ਹੋਈ ਸੀ, ਜਿੱਥੇ ਉਸਦੀ ਵੱਡੀ ਭੈਣ ਨੇ ਉਸਦੇ ਸਿੱਖਿਅਕ ਦੀ ਜ਼ਿੰਮੇਵਾਰੀ ਸੰਭਾਲੀ ਸੀ। ਪਰ ਗ੍ਰਿਫ਼ਥ ਉਦੋਂ ਸਿਰਫ਼ 10 ਸਾਲਾਂ ਦੀ ਸੀ ਜਦੋਂ ਉਸਦੇ ਪਿਤਾ ਦੀ ਮੌਤ ਹੋ ਗਈ ਸੀ। ਇਸ ਪਿੱਛੋਂ ਗ੍ਰਿਫ਼ਿਥ ਦੇ ਪਰਿਵਰਾ ਨੂੰ ਬੁਰੇ ਦਿਨਾਂ ਦਾ ਸਾਹਮਣਾ ਕਰਨਾ ਪਿਆ ਸੀ।
ਗ੍ਰਿਫ਼ਿਥ ਜਦੋਂ 14 ਸਾਲਾਂ ਦਾ ਸੀ ਜਦੋਂ ਉਸਦੀ ਮਾਂ ਓਲਡਹੈਮ ਕਾਊਂਟੀ ਛੱਡ ਕੇ ਲੁਈਸਵਿਲਾ ਆ ਗਈ ਅਤੇ ਸ਼ਹਿਰ ਵਿੱਚ ਇੱਕ ਬੋਰਡਿੰਗ ਸਕੂਲ ਚਲਾਉਣਾ ਸ਼ੁਰੂ ਕਰ ਦਿੱਤਾ। ਪਰ ਇਸ ਕੰਮ ਵਿੱਚ ਉਸਨੂੰ ਸਫਲਤਾ ਨਹੀਂ ਮਿਲੀ। ਇਸ ਪਿੱਛੋਂ ਗ੍ਰਿਫ਼ਿਥ ਨੇ ਸਕੂਲੀ ਪੜ੍ਹਾਈ ਛੱਡ ਦਿੱਤੀ ਅਤੇ ਪਰਿਵਾਰ ਦੀ ਮਦਦ ਦੇ ਲਈ ਇੱਕ ਸਟੋਰ ਵਿੱਚ ਨੌਕਰੀ ਸ਼ੁਰੂ ਕਰ ਦਿੱਤੀ। ਪਿੱਛੋਂ ਗ੍ਰਿਫ਼ਿਥ ਨੇ ਘੁੰਮਦੀ-ਫਿਰਦੀ ਥੀਏਟਰ ਨਾਟਕ ਮੰਡਲੀ ਵਿੱਚ ਅਦਾਕਾਰ ਦੇ ਰੂਪ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਉਸਨੇ ਨਾਟਕਾਂ ਦੀ ਪਟਕਥਾ ਲਿਖਣ ਵਿੱਚ ਵੀ ਹੱਥ ਅਜ਼ਮਾਇਆ। ਪਰ ਉਸ ਵਿੱਚ ਉਸਨੂੰ ਕੋਈ ਖ਼ਾਸ ਸਫ਼ਲਤਾ ਨਹੀਂ ਮਿਲੀ।[5]
ਮਗਰੋਂ ਗ੍ਰਿਫ਼ਿਥ ਨੇ ਅਦਾਕਾਰ ਬਣਨ ਦਾ ਫ਼ੈਸਲਾ ਕਰ ਲਿਆ ਅਤੇ ਕਈ ਫ਼ਿਲਮਾਂ ਵਿੱਚ ਛੋਟੀਆਂ-ਮੋਟੀਆਂ ਭੂਮਿਕਾਵਾਂ ਕੀਤੀਆਂ।[6] ਨਾਲ ਹੀ ਗ੍ਰਿਫ਼ਿਥ ਨੇ 1908 ਵਿੱਚ ਛੋਟੀਆਂ ਫ਼ਿਲਮਾਂ ਦਾ ਨਿਰਮਾਣ ਵੀ ਸ਼ੁਰੂ ਕਰ ਦਿੱਤਾ ਅਤੇ 6 ਸਾਲਾਂ ਪਿੱਛੋਂ ਉਸਦੀ ਪਹਿਲੀ ਫ਼ੀਚਰ ਫ਼ਿਲਮ ਜਿਊਡਿਥ ਔਫ਼ ਬੈਥੁਲੀਆ (1914) ਰਿਲੀਜ਼ ਹੋਈ। ਹਾਲਾਂਕਿ ਇਸ ਤੋਂ ਕੁਝ ਸਾਲ ਪਹਿਲਾਂ ਨਾਟਕਕਾਰ ਦੇ ਰੂਪ ਵਿੱਚ ਆਪਣੇ ਲਈ ਜਗ੍ਹਾ ਤਲਾਸ਼ ਕਰ ਰਹੇ ਗ੍ਰਿਫ਼ਿਥ ਨਿਊਯਾਰਕ ਦੇ ਐਡੀਸਨ ਸਟੂਡੀਓ ਦੇ ਨਿਰਮਾਤਾ ਐਡਵਿਨ ਪੋਰਟਰ ਨਾਲ ਵੀ ਮਿਲ ਚੁੱਕਿਆ ਸੀ। ਪੋਰਟਰ ਨੇ ਉਸਦੀ ਪਟਕਥਾ ਨੂੰ ਨਕਾਰ ਦੇਣ ਦੇ ਬਾਵਜੂਦ ਵੀ ਉਸਨੂੰ ਆਪਣੀ ਫ਼ਿਲਮ ਰੈਸਕਿਊਡ ਫ਼ਰੌਮ ਐਨ ਈਗਲਜ਼ ਨੈਸਟ (1908) ਵਿੱਚ ਭੂਮਿਕਾ ਦਿੱਤੀ। ਇੱਥੋਂ ਹੀ ਉਸਦੇ ਸਿਨੇਮਾ ਕੈਰੀਅਰ ਦੀ ਸ਼ੁਰੂਆਤ ਹੋਈ ਸੀ।
ਹਵਾਲੇ
ਸੋਧੋ- ↑ "David W. Griffith, Film Pioneer, Dies; Producer Of 'Birth Of Nation,' 'Intolerance' And 'America' Made Nearly 500 Pictures Set, Screen Standards Co-Founder Of United Artists Gave Mary Pickford And Fairbanks Their Starts". The New York Times. July 24, 1948.
{{cite news}}
: Cite has empty unknown parameter:|coauthors=
(help) - ↑ "'The Birth of a Nation': When Hollywood Glorified the KKK | HistoryNet". HistoryNet (in ਅੰਗਰੇਜ਼ੀ (ਅਮਰੀਕੀ)). Retrieved दिसंबर 3, 2017.
{{cite web}}
: Check date values in:|access-date=
(help) - ↑ Brooks, Xan (July 29, 2013). "The Birth of a Nation: a gripping masterpiece … and a stain on history". The Guardian (in ਅੰਗਰੇਜ਼ੀ (ਬਰਤਾਨਵੀ)). ISSN 0261-3077. Retrieved February 27, 2016.
- ↑ "D. W. Griffith (1875-1948)". Archived from the original on ਨਵੰਬਰ 8, 2017. Retrieved December 3, 2016.
- ↑ "D. W. Griffith". Spartacus.schoolnet.co.uk. Archived from the original on June 5, 2011. Retrieved 3 दिसंबर, 2017.
{{cite web}}
: Check date values in:|accessdate=
(help); Unknown parameter|deadurl=
ignored (|url-status=
suggested) (help) - ↑ "American Experience | Mary Pickford". PBS. Retrieved 3 दिसंबर, 2017.
{{cite web}}
: Check date values in:|accessdate=
(help)