ਡੈਨਿਸ਼ ਭਾਸ਼ਾ (dansk, dansk sprog) ਦੇ ਜਰਮਨਿਕ ਸ਼ਾਖਾ ਦੀ ਉਪ-ਸ਼ਾਖਾ ਉੱਤਰੀ ਜਰਮਨਿਕ ਭਾਸ਼ਾ (ਸਕੈਂਡੇਨੇਵੀਅਨ ਭਾਸ਼ਾ ਵੀ ਕਿਹਾ ਜਾਂਦਾ ਹੈ) ਵਿੱਚੋਂ ਇੱਕ ਹੈ। ਇਹ ਲਗਭਗ ਸੱਠ ਲੱਖ ਲੋਕਾਂ ਦੁਆਰਾ ਬੋਲੀ ਜਾਂਦੀ ਹੈ, ਜਿਹਨਾਂ ਵਿੱਚ ਮੁੱਖ ਤੌਰ 'ਤੇ ਡੈਨਮਾਰਕ ਵਿੱਚ ਰਹਿਣ ਵਾਲੇ ਲੋਕ ਅਤੇ ਜਰਮਨੀ ਦੇ ਉੱਤਰੀ ਹਿੱਸੇ ਵਿੱਚ ਰਹਿਣ ਵਾਲੇ ਕਰੀਬਨ ਪੰਜਾਹ ਹਜ਼ਾਰ ਲੋਕ ਸ਼ਾਮਿਲ ਹਨ। ਡੈਨਿਸ਼ ਨੂੰ ਡੈਨਮਾਰਕ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਗਰੀਨਲੈਂਡ ਅਤੇ ਫਰੋ ਆਈਲੈਂਡਸ ਵਿੱਚ ਆਧਿਕਾਰਿਕ ਦਰਜਾ ਪ੍ਰਾਪਤ ਹੈ, ਇੱਥੇ ਸਕੂਲਾਂ ਵਿੱਚ ਇੱਕ ਲਾਜ਼ਮੀ ਵਿਦੇਸ਼ੀ ਭਾਸ਼ਾ ਦੇ ਰੂਪ ਵਿੱਚ ਪੜਾਇਆ ਜਾਂਦਾ ਹੈ। ਅਰਜਨਟੀਨਾ, ਅਮਰੀਕਾ ਅਤੇ ਕਨਾਡਾ ਵਿੱਚ ਵੀ ਡੈਨਿਸ਼ ਬੋਲਣ ਵਾਲੇ ਸਮੁਦਾਏ ਮੌਜੂਦ ਹਨ। ਡੈਨਿਸ਼, ਨਾਰਵੇਜੀਅਨ ਅਤੇ ਸਵੀਡਿਸ਼ ਤਿੰਨੋਂ ਆਪੋ ਵਿੱਚ ਸਮਝਣਯੋਗ ਹਨ। ਤਿੰਨਾਂ ਭਾਸ਼ਾਵਾਂ ਵਿੱਚੋਂ ਕਿਸੇ ਇੱਕ ਦੇ ਨਿਪੁੰਨ/ਮਾਹਰ ਵਕਤਾ, ਦੂਸਰੀਆਂ ਦੋਨਾਂ ਨੂੰ ਸਮਝ ਸਕਦੇ ਹਨ। ਪਰ ਅਧਿਐਨ ਦੱਸਦੇ ਹਨ ਕਿ ਆਮ ਤੌਰ 'ਤੇ ਨਾਰਵੇਜੀਅਨ ਡੈਨਿਸ਼, ਅਤੇ ਸਵੀਡਿਸ਼ ਨੂੰ ਉਸ ਨਾਲੋਂ ਕਿਤੇ ਬਿਹਤਰ ਸਮਝ ਲੈਂਦੇ ਹਨ ਜਿੰਨਾ ਉਹ ਇੱਕ ਦੂਜੇ ਨੂੰ ਸਮਝਦੇ ਹਨ। ਡੈਨਿਸ਼ ਅਤੇ ਸਵੀਡ ਵੀ ਇੱਕ ਦੂਜੇ ਦੀਆਂ ਭਾਸ਼ਾਵਾਂ ਨਾਲੋਂ ਨਾਰਵੇਜੀਅਨ ਨੂੰ ਬਿਹਤਰ ਸਮਝ ਲੈਂਦੇ ਹਨ।

ਲੇਖਾ ਡੈਨਿਸ਼ ਬੋਲਣਾ ਹੈ

[1]

ਹਵਾਲੇ ਸੋਧੋ

  1. "> Nordmenn forstår nabospråkene best". forskning.no. Archived from the original on 2006-10-02. Retrieved 2010-10-02. {{cite web}}: Unknown parameter |dead-url= ignored (|url-status= suggested) (help)