ਡੈਲਟਾ ਏਅਰਲਾਈਨ, ਇੰਕ. (“ਡੈਲਟਾ”) ਅਮਰੀਕਾ ਦੀ ਇੱਕ ਪ੍ਮੁੱਖ ਏਅਰਲਾਈਨ ਹੈ, ਜਿਸਦਾ ਹੈਡਕੁਆਰਟਰ ਅਤੇ ਸਭ ਤੋਂ ਵੱਡਾ ਹੱਬ ਹਾਰਟਸਫਿਲੱਡ-ਜੈਕਸਨ ਐਟਲਾਂਟਾ ਅੰਤਰਰਾਸ਼ਟਰੀ ਏਅਰਪੋਰਟ ਅਟਲਾਂਟਾ, ਜੌਰਜਿਆ ਵਿੱਚ ਸਥਿਤ ਹੈ I[1] ਇਹ ਏਅਰਲਾਈਨ ਆਪਣੇ ਸਹਾਇਕਾਂ ਅਤੇ ਖੇਤਰੀ ਸਹਿਯੋਗੀਆਂ ਨਾਲ ਰੋਜ਼ਾਨਾ 5,400 ਉਡਾਣਾਂ ਦਾ ਸੰਚਾਲਨ ਕਰਦੀ ਹੈ ਅਤੇ ਵਿਆਪਕ ਤੋਰ ਤੇ ਘਰੇਲੂ ਅਤੇ ਅੰਤਰਰਾਸ਼ਟਰੀ ਨੈਟਵਰਕ ਦੀ, ਜਿਸ ਵਿੱਚ ਅਕਤੂਬਰ ਸਾਲ 2016 ਤੱਕ, 6ਮਹਾਂਦੀਪਾਂ ਦੇ 54 ਦੇਸ਼ਾਂ ਦੇ 319 ਸਥਾਨਾਂ ਲਈ ਸੇਵਾ ਪ੍ਦਾਨ ਕੀਤੀ ਜਾ ਚੁੱਕੀ ਹੈ I[2] ਡੈਲਟਾ, ਸਕਾਈ ਟੀਮ ਏਅਰਲਾਈਨ ਏਲਾਂਐਂਸ ਦੇ ਚਾਰ ਖੋਜੀ ਸਦੱਸਾਂ ਵਿੱਚੋ ਇੱਕ ਹੈ, ਅਤੇ ਇਹ ਏਅਰ ਫ਼੍ਰਾਂਸ ਕੇਐਲਐਮ, ਏਲੀਟਾਲੀਆ, ਵਰਜਿਨ ਐਟਲਾਂਟਿਕ, ਅਤੇ ਵਰਜਿਨ ਔਸਟਰੇਲੀਆ ਨਾਲ ਸਾਂਝੀ ਉਦੱਮ ਦਾ ਸੰਚਾਲਨ ਕਰਦਾ ਹੈ Iਖੇਤਰੀ ਸੇਵਾ ਦਾ ਸੰਚਾਲਨ ਡੈਲਟਾ ਕਨੈਕਸ਼ਨ ਬ੍ਰਾਂਡ ਦੇ ਨਾਂ ਤਹਿਤ ਹੁੰਦਾ ਹੈ I

ਬੱਚੀਆਂ ਹੋਈਆਂ ਪੰਜ ਵਿਰਾਸਤ ਕੈਰੀਅਰਾਂ ਵਿੱਚੋਇੱਕ, ਤਰੀਕ ਦੇ ਅਨੁਸਾਰ ਡੈਲਟਾ ਛੇਵੀਂ ਪੂਰਾਣੀ ਸੰਚਾਲਿਤ ਏਅਰਲਾਈਨ ਹੈ ਅਤੇ ਇਹ ਸੰਯੁਕਤ ਰਾਸ਼ਟਰੀ ਵਿੱਚ ਮੋਜੂਦਾ ਸਮੇਂ ਵਿੱਚ ਸੰਚਾਲਿਤ ਸਭ ਤੋਂ ਪੂਰਾਣੀ ਏਅਰਲਾਈਨ ਹੈ I ਇਸ ਕੰਪਨੀ ਦਾ ਇਤਿਹਾਸ ਹੱਫ ਡਾਲੈਂਡ ਡਸਟਰਸ ਤੋਂ, ਜੋਕਿ ਸਾਲ 1924 ਵਿੱਚ ਮੈਕੇਨ, ਜੌਰਜਿਆ ਵਿੱਚ ਕਰੋਪ ਡਸਟਰ ਸੰਚਾਲਨ ਦੇ ਤੋਰ ਤੇ ਲਭਿਆ ਗਿਆ ਸੀ, ਤੋਂ ਪਤਾ ਲਗਾਇਆ ਜਾ ਸਕਦਾ ਹੈ Iਫਿਰ ਇਹ ਕੰਪਨੀ ਮੌਨਰੋਓ, ਲੂਸੀਆਨਾ ਚੱਲੀ ਗਈ ਅਤੇ ਬਾਅਦ ਵਿੱਚ ਇਸਦਾ ਨਾਂ ਡੈਲਟਾ ਏਅਰ ਸਰਵਿਸਸ ਰੱਖ ਦਿੱਤਾ ਗਿਆ, ਜੋਕਿ ਕੋਲ ਦੇ ਮਿਸੀਸਿੱਪੀ ਡੈਲਟਾ ਖੇਤਰ ਤੋਂ ਪ੍ਭਾਵਿਤ ਹੋਕੇ ਰੱਖਿਆ ਗਿਆ ਸੀ, ਅਤੇ ਇਸਨੇ ਜੂਨ 17, ਸਾਲ 1929 ਨੂੰ ਯਾਤਰੀ ਸੇਵਾਵਾਂ ਦੀ ਸ਼ੁਰੂਆਤ ਕੀਤੀ I ਮੌਜੂਦਾ ਸਮੇਂ ਦੀ ਡੇਲਟਾ ਏਅਰਲਾਈਨ ਤੋਂ ਪਹਿਲਾਂ, ਵੈਸਟਰਨ ਏਅਰਲਾਈਨ ਅਤੇ ਨਾਰਥਵੈਸਟ ਏਅਰਲਾਈਨ ਨੇ ਸਾਲ 1926 ਅਤੇ 1927 ਵਿੱਚ ਯਾਤਰੀ ਉਡਾਣਾਂ ਦੀ ਸ਼ੁਰੂਆਤ ਕੀਤੀ I

ਸਾਲ 2013 ਵਿੱਚ, ਡੈਲਟਾ ਏਅਰਲਾਈਨ ਤਹਿਸ਼ੁਦਾ ਯਾਤਰੀਆਂ ਨੂੰ ਸੇਵਾ ਪ੍ਦਾਨ ਕਰਨ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਏਅਰਲਾਈਨ ਬਣੀ (120.6 ਲੱਖ)[3] ਅਤੇ ਆਮਦਨ ਯਾਤਰੀ-ਕਿਲੋਮੀਟਰਉਡਾਣ (277.6 ਅਰਬ)[27] ਅਤੇ ਸਮਰਥਾ (4.4 ਅਰਬ ਏਐਸਐਮ/ਹਫ਼ਤਾ; ਮਾਰਚ 2013)[4] ਦੋਹਾਂ ਵਿੱਚ ਇਹ ਦੂਜੇ ਵੱਡੇ ਸਥਾਨ ਤੇ ਸੀ I

ਡੈਲਟਾ ਏਅਰਲਾਈਨ ਨੇ ਆਪਣੀ ਸ਼ੁਰੂਆਤ ਕ੍ਰੋਪਡਸਟਰ ਦੇ ਸੰਚਾਲਨ ਨਾਲ ਕੀਤੀ ਜਿਸਦਾ ਨਾਂ ਹੱਫ ਡਾਲੈਂਡ ਡਸਟਰ, ਇੰਨਕੋਰਪੋਰੇਟੇਡ I[5] ਇਸ ਕੰਪਨੀ ਦੀ ਸ਼ੁਰੂਆਤ ਮਈ 30, 1924 ਨੂੰ ਮੈਕੇਨ, ਜ਼ੋਰਜਿਆ ਵਿੱਚ ਕੀਤੀ ਗਈ ਅਤੇ ਫਿਰ ਇਸਨੂੰ ਸਾਲ 1925 ਵਿੱਚ ਮੋਨਰੋਅ, ਲੂਸੀਆਨਾ ਲਿਜਾਇਆ ਗਿਆ Iਉਹਨਾਂ ਨੇ ਹੱਫ ਡਾਲੈਂਡ ਡਸਟਰ ਨੂੰ ਉਡਾਇਆ, ਇਹ ਸਭ ਤੋਂ ਪਹਿਲਾ ਕਰੋਪ ਡਸਟਰ ਸੀ ਜਿਸਨੂੰਕਪਾਹ ਦੀ ਫ਼ਸਲ ਤੇ ਲਗਨ ਵਾਲੀ ਸੁੰਡੀਆਂ ਦੀ ਭਰਮਾਰ ਨੂੰ ਰੋਕਣ ਲਈ ਡਿਜ਼ਾਇਨ ਕੀਤਾ ਗਿਆ ਸੀ I ਕੋਲੈਟ ਈ. ਵੂਲਮੈਨ, ਜੋਕਿ ਇੱਕ ਅਸਲੀ ਡਰੈਕਟਰ ਸਨ, ਨੇ ਸਤੰਬਰ 13, 1928 ਨੂੰ ਇਹ ਕੰਪਨੀ ਖਰੀਦੀ ਅਤੇ ਇਸਦਾ ਨਾਂ ਬਦਲ ਕੇ ਡੈਲਟਾ ਏਅਰ ਸਰਵਿਸ ਰੱਖ ਦਿੱਤਾ I ਇਸਦੀ ਸੇਵਾ ਦੀ ਸ਼ੁਰੂਆਤ ਜੂਨ 17, 1929 ਨੂੰ ਕੀਤੀ ਗਈ, ਉਦਘਾਟਨ ਵਿੱਚ ਡੈਲਾਸ, ਟੈਕਸਾਸ ਅਤੇ ਜੈਕਸਨ, ਮਿਸੀਸਿਪੀ ਵਿਚਕਾਰ ਉਡਾਣਾਂ ਨਾਲ ਕੀਤਾ ਗਿਆ I[6]

ਸਾਲ 1941 ਵਿੱਚ ਡੈਲਟਾ ਨੇ ਆਪਣਾ ਹੈਡਕੁਆਰਟਰ ਆਪਣੀ ਮੌਜੂਦਾ ਥਾਂ ਤੇ ਲੈ ਆਉਂਦਾ ਅਤੇ ਆਪਣੇ ਵਪਾਰ ਨੂੰ ਵਧਾਉਦੇ ਹੋਏ ਹੋਰ ਰਸਤਿਆਂ ਵਿੱਚ ਵਧਾ ਕੀਤਾ ਅਤੇ ਦੂਸਰੀਆਂ ਏਅਰਲਾਈਨਾਂ ਦੀ ਪ੍ਰਾਪਤੀ ਕੀਤੀ I 1960 ਦੇ ਦਸ਼ਕ ਵਿੱਚ, ਉਹ ਪ੍ਰੋਪੈਲਰ ਜਹਾਜਾਂ ਦੀ ਥਾਂ ਤੇ ਜੈਟ ਜਹਾਜਾਂ ਦੀ ਵਰਤੋਂ ਕਰਨ ਲਗੇ ਅਤੇ 1970ਦੇ ਦਸ਼ਕ ਵਿੱਚ, ਉਹਨਾਂ ਨੇ ਪਹਿਲਾਂ ਯੂਰੋਪ ਦੇ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਦਸਤਕ ਦਿੱਤੀ ਅਤੇ ਫਿਰ 1980ਦੇ ਦਸ਼ਕ ਵਿੱਚ, ਪੈਸੇਫਿਕ ਭਰ ਵਿੱਚ I

ਡੈਲਟਾ ਦਾ ਹਾਲ ਹੀ ਦਾ ਇਤਿਹਾਸ ਅਪ੍ਰੈਲ 25, 2007 ਨੂੰ ਇਸਦਾ ਦੀਵਾਲੀਆ ਹੋਣਾ ਅਤੇ ਇਸ ਉਪਰੰਤ ਨਾਰਥਵੈਸਟ ਏਅਰਲਾਈਨ ਵਿੱਚ ਸ਼ਮੂਲੀਅਤ ਹੈ I

ਹਵਾਲੇ

ਸੋਧੋ
  1. "Federal Aviation Administration – Airline Certificate Information – Detail View". FAA.gov. Archived from the original on 2021-03-09. Retrieved 2017-02-10. {{cite web}}: Unknown parameter |dead-url= ignored (|url-status= suggested) (help)
  2. "Corporate Stats and Facts". News Hub. Delta. September 30, 2016. Retrieved 2017-02-10.
  3. "Scheduled Passengers Carried". IATA World Air Transport Statistics (WATS), 58th edition. Archived from the original on 2015-01-02. Retrieved 2017-02-10. {{cite web}}: Unknown parameter |dead-url= ignored (|url-status= suggested) (help)
  4. "REVEALED:The World's 50 biggest airlines by capacity". The Aviation Writer. Archived from the original on 2015-02-15. Retrieved 2017-02-10. {{cite web}}: Unknown parameter |dead-url= ignored (|url-status= suggested) (help)
  5. "About Delta Airlines". cleartrip.com. Archived from the original on 2016-08-12. Retrieved 2017-02-10. {{cite web}}: Unknown parameter |dead-url= ignored (|url-status= suggested) (help)
  6. Jamil S. Zainaldin of the Georgia Humanities Council, "Delta Air Lines" Archived 2012-10-21 at the Wayback Machine., The New Georgia Encyclopedia (updated 2017-02-10).