ਡੋਲੀ
ਡੋਲ਼ੀ ਪੰਜਾਬ ਦੀ ਰਸੋਈ ਵਿਚ ਰੋਜ਼ਾਨਾ ਵਰਤੋਂ 'ਚ ਆਉਣ ਵਾਲੀ ਵਸਤ ਹੈ। ਮਾਝੇ ਵਾਲੇ ਇਸ ਨੂੰ ਬਿੱਲੀ ਜਾਂ ਜਾਲੀ ਕਹਿੰਦੇ ਹਨ ਅਤੇ ਦੁਆਬੇ ਵਾਲੇ ਪਾਸੇ ਵੀ 'ਜਾਲੀ' ਹੀ ਕਿਹਾ ਜਾਂਦਾ ਹੈ। ਇਸ ਦੀ ਵਰਤੋਂ ਅਤੇ ਢਾਂਚਾ ਸਭ ਥਾਂ ਲਗਭਗ ਇੱਕੋ ਜਿਹਾ ਹੈ। ਪੱਕੇ ਖਾਣੇ ਅਤੇ ਦੁੱਧ ਨੂੰ ਮੱਖੀ-ਮੱਛਰ ਅਤੇ ਜਾਨਵਰਾਂ ਤੋਂ ਬਚਾਉਣ ਲਈ ਇਹ ਬਹੁਤ ਕੰਮ ਆਉਂਦੀ। ਇਹ ਲੱਕੜ ਦਾ, ਛੋਟੇ ਜਿਹੇ ਸੰਦੂਕ ਵਰਗਾ, ਖੜਵੇਂ ਦਾਅ ਦਾ ਇੱਕ ਢਾਂਚਾ ਹੁੰਦਾ ਜਿਸ ਦੀਆਂ ਚਾਰੇ ਕੰਧਾਂ ਜਾਲੀ ਦੀਆਂ ਹੁੰਦੀਆਂ ਹਨ। ਖਾਣਾ ਸੰਭਾਲਣ ਲਈ ਇਹ ਹਰ ਪਿੰਡ ਦੇ, ਹਰ ਘਰ ਵਿਚ ਇਹ ਜ਼ਰੂਰ ਹੁੰਦੀ।
ਅੱਜਕੱਲ੍ਹ ਵੀ ਪੰਜਾਬ ਦੇ ਪਿੰਡਾਂ-ਕਸਬਿਆਂ ਵਿਚ ਕਿਤੇ-ਕਿਤੇ ਇਹ ਦੇਖਣ ਨੂੰ ਮਿਲ ਜਾਂਦੀ ਹੈ। ਲੋਕ ਇਸ ਨੂੰ ਦੇਸੀ ਫਰਿੱਜ ਕਹਿ ਕੇ ਵੀ ਵਡਿਆਉਂਦੇ ਹਨ।