ਡੰਡੀਆਂ
ਕੰਨਾਂ ਦੇ ਸੋਨੇ ਦੇ ਇਕ ਗਹਿਣੇ ਨੂੰ ਡੰਡੀਆਂ ਕਹਿੰਦੇ ਹਨ। ਡੰਡੀਆਂ ਗੋਲ ਆਕਾਰ ਦਾ ਗਹਿਣਾ ਹੁੰਦਾ ਹੈ। ਡੰਡੀਆਂ ਦੀ ਬਣਤਰ ਬਹੁਤ ਹੀ ਸਾਦਾ ਹੁੰਦੀ ਸੀ। ਇਨ੍ਹਾਂ ਉੱਪਰ ਥੋੜੀ-ਥੋੜੀ ਛਿਲਾਈ ਹੀ ਕੀਤੀ ਹੁੰਦੀ ਸੀ। ਡੰਡੀਆਂ ਦੇ ਦੋਵੇਂ ਸਿਰੇ ਥੋੜੇ ਜਿਹੇ ਮੁੜਮੇਂ ਹੁੰਦੇ ਸਨ। ਡੰਡੀਆਂ ਨੂੰ ਕੰਨਾਂ ਵਿਚ ਕੱਢੀਆਂ ਮੋਰੀਆਂ ਵਿਚੋਂ ਦੀ ਲੰਘਾ ਕੇ ਇਨ੍ਹਾਂ ਦੇ ਸਿਰਿਆਂ ਨੂੰ ਆਪਸ ਵਿਚ ਮੇਲ ਦਿੱਤਾ ਜਾਂਦਾ ਸੀ। ਡੰਡੀਆਂ ਮੁਟਿਆਰਾਂ ਵੀ ਪਾਉਂਦੀਆਂ ਸਨ। ਪਰ ਆਮ ਤੌਰ ਤੇ ਬੜੀ ਉਮਰ ਦੀਆਂ ਜਨਾਨੀਆਂ ਜਿਆਦਾ ਪਾਉਂਦੀਆਂ ਸਨ। ਹੁਣ ਕਿਸੇ-ਕਿਸੇ ਪੁਰਾਣੀ ਬੁੜੀ ਦੇ ਹੀ ਪੁਰਾਣੀਆਂ ਡੰਡੀਆਂ ਪਾਈਆਂ ਮਿਲਦੀਆਂ ਹਨ।[1]
ਹਵਾਲੇ
ਸੋਧੋ- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.