ਢੱਕੁੱਲੀ ਖੇਡ ਪੰਜਾਬ ਦੇ ਮਾਝੇ ਇਲਾਕੇ ਦੇ ਜਿਲ੍ਹਾ ਗੁਰਦਾਸਪੁਰ ਅਤੇ ਇਸ ਦੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਖੇਡੀ ਜਾਂਦੀ ਹੈ। ਇਹ ਖੇਡ ਰੱਬ ਦੀ ਖੁੱਤੀ ਖੇਡ ਨਾਲ ਮਿਲਦੀ ਜੁਲਦੀ ਹੈ ਫ਼ਰਕ ਸਿਰਫ਼ ਇਹ ਹੈ ਕਿ ਇਸ ਵਿੱਚ ਖੁੱਤੀਆਂ ਪੁੱਟਣ ਦੀ ਥਾਂ ਤੇ ਵਰਗਾਕਾਰ ਡੱਬੇ ਬਣਾਏ ਜਾਂਦੇ ਹਨ। ਇਸ ਨੂੰ ਖੇਡਣ ਲਾਈ ਲੱਕੜ ਦੇ ਇੱਕ ਟੁਕੜੇ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਨੂੰ ਚੀਟਾ ਕਿਹਾ ਜਾਂਦਾ ਹੈ। ਸਾਰੇ ਖਿਡਾਰੀ ਆਪੋ ਆਪਣੇ ਖਾਨੇ ਰੋਕਦੇ ਹਨ। ਇੱਕ ਖਿਡਾਰੀ ਚੀਟੇ ਨੂੰ ਦੂਜੇ ਖਿਡਾਰੀ ਦੇ ਖਾਨੇ ਵਿੱਚ ਪਉਂਦਾ ਹੈ। ਚੀਟਾ ਚਾਹੇ ਖਾਨੇ ਦੇ ਵਿੱਚ ਡਿੱਗੇ ਜਾਂ ਰੇਖਾ ਨੂੰ ਛੁਹੇ, ਸੁੱਟਣ ਵਾਲੇ ਖਿਡਾਰੀ ਦੀ ਸਫ਼ਲਤਾ ਮੰਨੀ ਜਾਂਦੀ ਹੈ। ਖਾਨੇ ਦਾ ਮਾਲਕ ਸਫ਼ਲ ਖਿਡਾਰੀ ਨੂੰ ਮੋਢਿਆਂ ਉੱਪਰ ਚੁੱਕ ਕੇ ਝੂਟਾ ਦਿੰਦਾ ਹੈ। ਇਸ ਤਰਾਂ ਖੇਡ ਲਗਾਤਾਰ ਜਾਰੀ ਰਹਿੰਦੀ ਹੈ।[1]


ਹਵਾਲੇ ਸੋਧੋ

  1. ਡਾਃ ਭੁਪਿੰਦਰ ਸਿੰਘ ਖਹਿਰਾ ਡਾਃ ਸੁਰਜੀਤ ਸਿੰਘ. "ਲੋਕਧਾਰਾ ਦੀ ਭੂਮਿਕਾ". ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ. pp. 80–81. {{cite web}}: |access-date= requires |url= (help); Missing or empty |url= (help)