ਤਜੱਮੁਲ ਕਲੀਮ
ਤਜੱਮੁਲ ਕਲੀਮ (ਅੰਗ੍ਰੇਜ਼ੀ: Tajammul Kaleem, ਜਨਮ ) ਪਾਕਿਸਤਾਨੀ ਪੰਜਾਬ ਦਾ ਇੱਕ ਪੰਜਾਬੀ ਸ਼ਾਇਰ ਹੈ। ਉਸ ਦਾ ਜਨਮ ਤਹਿਸੀਲ ਚੂਨੀਆ, ਜ਼ਿਲ੍ਹਾ ਕਸੂਰ, ਪਾਕਿਸਤਾਨ ਵਿਖੇ ਹੋਇਆ।[1]
ਤਜੱਮੁਲ ਕਲੀਮ | |
---|---|
ਜਨਮ | ਚੂਨੀਆ, ਕਸੂਰ, ਪਾਕਿਸਤਾਨ |
ਕਿੱਤਾ | ਪੰਜਾਬੀ ਸ਼ਾਇਰ |
ਭਾਸ਼ਾ | ਪੰਜਾਬੀ |
ਰਾਸ਼ਟਰੀਅਤਾ | ਪਾਕਿਸਤਾਨੀ |
ਸ਼ੈਲੀ | ਸ਼ਾਇਰੀ |
ਕਿਤਾਬਾਂ
ਸੋਧੋ- ਬਰਫ਼ਾਂ ਹੇਠ ਤੰਦੂਰ (1996)
- ਵੇਹੜੇ ਦਾ ਰੁੱਖ (2010)
- ਹਾਣ ਦੀ ਸੂਲੀ (2012)
- ਚੀਕਦਾ ਮੰਜ਼ਰ (2017)
- ਯਾਰ ਕਲੀਮਾ
ਕਾਵਿ-ਨਮੂਨਾ
ਸੋਧੋ- ਮਰਨ ਤੋਂ ਡਰਦੇਓ ਬਾਦਸ਼ਾਓ? ਕਮਾਲ ਕਰਦੇ ਓ ਬਾਦਸ਼ਾਓ। ਕਿਸੇ ਨੂੰ ਮਾਰਨ ਦੀ ਸੋਚਦੇਓ? ਕਿਸੇ ਤੇ ਮਰਦੇ ਓ ਬਾਦਸ਼ਾਓ। ਤੁਸੀਂ ਨਾ ਪਾਵੋ ਦਿਲਾਂ ਤੇ ਲੋਟੇ, ਤੁਸੀਂ ਤੇ ਸਰਦੇ ਓ ਬਾਦਸ਼ਾਓ। ਇਹ ਮੈਂ ਖਿਡਾਰੀ ਕਮਾਲ ਦਾ ਹਾਂ? ਕਿ ਆਪ ਹਰਦੇ ਓ ਬਾਦਸ਼ਾਓ। ਕਲੀਮ ਕੱਖਾਂ ਤੋਂ ਹੌਲ਼ੇਓ ਨਾ, ਤਦੇ ਈ ਤਰਦੇ ਓ ਬਾਦਸ਼ਾਓ।
- ਅੱਖ ਖੋਲ੍ਹੀ ਤੇ ਦੁੱਖਾਂ ਦੇ ਜਾਲ ਵੇਖੇ। ਉੱਤੋਂ ਹੰਢਦੇ ਜਿੰਦੜੀ ਨਾਲ ਵੇਖੇ। ਤੂੰ ਕੀੜੇ ਦੇ ਰਿਜ਼ਕ ਦੀ ਸੋਚ ਰਿਹੈਂ, ਅਸੀਂ ਭੁੱਖਾਂ ਤੋਂ ਵਿਕਦੇ ਬਾਲ ਵੇਖੇ। ਮੈਂ ਨੱਚਿਆ ਜਗ ਦੇ ਸੁੱਖ ਪਾਰੋਂ, ਸੱਦ ਬੁੱਲ੍ਹੇ ਨੂੰ ਮੇਰੀ ਧਮਾਲ ਵੇਖੇ। ਇਕ ਇਕ ਦਿਨ ਸੀ ਹਿਜਰ ਦਾ ਸਾਲ ਵਰਗਾ, ਅਸੀਂ ਦਿਨ ਨਈਂ ਸਾਲਾਂ ਦੇ ਸਾਲ ਵੇਖੇ।
- ਜੀਵਨ ਰੁੱਖ ਨੂੰ ਹੱਥੀਂ ਟੱਕੇ ਨਾ ਮਾਰੋ ਸਾਹ ਦੇ ਦਾਣੇ ਚੱਬੋ ਫੱਕੇ ਨਾ ਮਾਰੋ ਬਾਲ ਖਿਡੌਣੇ ਵੇਂਹਦਾ ਏ ਤੇ ਕੀ ਹੋਇਆ ਆਪੇ ਟੁਰ ਜਾਵੇਗਾ ਧੱਕੇ ਨਾ ਮਾਰੋ...
ਬਾਹਰਲੇ ਲਿੰਕ
ਸੋਧੋਹਵਾਲੇ
ਸੋਧੋ- ↑ "Meet famous Pakistani Punjabi poet Tajammul Kaleem". SBS Your Language (in ਅੰਗਰੇਜ਼ੀ). Retrieved 2021-07-10.