ਤਰਲੋਕ ਸਿੰਘ ਕੰਵਰ ਪੰਜਾਬੀ ਚਿੰਤਕ ਅਤੇ ਸਾਹਿਤ ਆਲੋਚਕ ਸਨ

ਜਾਣ - ਪਹਿਚਾਣ

ਡਾ. ਤਰਲੋਕ ਸਿੰਘ ਕੰਵਰ ( 1931-29 ਅਗਸਤ 1994 ) ਡਾ . ਤਰਲੋਕ ਸਿੰਘ ਕੰਵਰ ਪੰਜਾਬੀ ਦੇ ਉਹਨਾਂ ਚੋਟੀ ਦੇ ਸਮੀਖਿਆਕਾਰਾਂ ਵਿਚ ਸ਼ਾਮਲ ਹਨ , ਜਿਹੜੇ ਸਾਹਿਤ ਦੀ ਸਾਹਿਤਕਤਾ ਨੂੰ ਨਿਸਚਿਤ ਕਰਨ ਲਈ ਯਤਨਸ਼ੀਲ ਰਹੇ ਹਨ । ਇਸ ਮੰਤਵ ਲਈ ਉਹਨਾਂ ਨੇ ਨਾ ਕੇਵਲ ਰੂਸੀ ਰੂਪਵਾਦ , ਅਮਰੀਕੀ ਨਵ - ਲੋਚਨਾ ਤੇ ਸੰਰਚਨਾਵਾਦ ਵਰਗੇ ਸਾਹਿਤ - ਸਮੀਖਿਆ ਦੇ ਰੁਝਾਣਾਂ ਨੂੰ ਗੰਭੀਰਤਾ ਨਾਲ ਅਧਿਐਨ - ਵਿਸ਼ਲੇਸ਼ਣ ਦਾ ਵਿਸ਼ਾ ਹੀ ਬਣਾਇਆ ਸਗੋਂ ਆਪਣੇ ਨਵੇਕਲੇ ਅੰਦਾਜ਼ ਵਿਚ ਇਹਨਾਂ ਪਹੁੰਚ ਵਿਧੀਆਂ ਨਾਲ ਸੰਵਾਦ ਰਚਾਉਣ ਦਾ ਯਤਨ ਵੀ ਕੀਤਾ । ਡਾ . ਹਰਿਭਜਨ ਸਿੰਘ ਭਾਟੀਆ ਦਾ ਕਹਿਣਾ ਹੈ ਕਿ ਜਿਥੇ ਹਰਿਭਜਨ ਸਿੰਘ ਚਿੰਤਨ ਵਧੇਰੇ ਕਰਕੇ ਰੂਪਵਾਦ ਤੇ ਸੰਰਚਨਾਵਾਦ ਦੇ ਇਰਦ ਗਿਰਦ ਵਿਚਰਦਾ ਰਿਹਾ , ਉਥੇ ਡਾ ਕਵਰ ਦਾ ਚਿੰਤਨ ਕੌਮਾਂਤਰੀ ਪੱਧਰ ਉਪਰ ਵਾਪਰੀਆਂ ਇਹਨਾਂ ਤੋਂ ਪਾਰ ਦੀਆਂ ਪ੍ਰਾਪਤੀਆਂ ਨਾਲ ਵੀ ਜੁੜਿਆ ਰਿਹਾ ਅਰਥਾਤ ਡਾ . ਕੰਵਰ ਨੇ ਆਪਣੇ ਚਿੰਤਨ ਦੇ ਘੇਰੇ ਨੂੰ ਰੂਪਵਾਦ , ਸੰਰਚਨਾਵਾਦ ਤੋਂ ਅੱਗੇ ਪ੍ਰਤੀਕਵਾਦ ਉੱਤਰ - ਸੰਰਚਨਾਵਾਦ ਅਤੇ ਚਿਹਨ - ਵਿਗਿਆਨ ਤਕ ਫੈਲਾਇਆ ਹੈ ਤੇ ਪੰਜਾਬੀ ਚਿੰਤਨ ਚੇਤਨਾ ਦੇ ਖੇਤਰ ਵਿਚ ਆਪਣਾ ਸਥਾਨ ਬਣਾਇਆ ਹੈ 


ਰਚਨਾਵਾਂ

ਡਾ . ਤਰਲੋਕ ਸਿੰਘ ਵੱਲੋਂ ਪੰਜਾਬੀ ਸਮੀਖਿਆ ਖੇਤਰ . ਤਰਲੋਕ ਸਿੰਘ ਵੱਲੋਂ ਪੰਜਾਬੀ ਸਮੀਖਿਆ ਖੇਤਰ ਵਿਚ ਬਦਲਦੇ ਪਰਿਪੇਖ ( 1975 ) ,

ਮਾਨ ਪ੍ਰਤਿਮਾਨ ( 1976 )

, ਪਾਠ ਤੇ ਪ੍ਰਸੰਗ ( 1985 ) ਸੰਚਾਰ ਸਭਿਆਚਾਰ ( 1988 ) ਸਾਹਿਤ ਅਧਿਐਨ ਦੇ ਬਦਲਦੇ ਪਰਿਪੇਖ ( 1988 ) ਥਾਪਨਾ / ਉਥਾਪਨਾ ( 1989 ) ਵਚਨ / ਪ੍ਰਵਚਨ ( 1991 ) ਸਭਿਆਚਾਰ ਵਿਗਿਆਨ ( 1991 ) ਪ੍ਰਪੰਚ / ਪ੍ਰਬੰਧ / ਪ੍ਰਵਾਹ ( 1992 ) ਗੁਰੂ ਨਾਨਕ ਦਾ ਕਾਵਿ ਸ਼ਾਸਤਰ ( 1994 ) ਵਰਗੀਆਂ ਮੁੱਲਵਾਨ ਰਚਨਾਵਾਂ ਦੇ ਰੂਪ ਵਿਚ ਵੱਡਮੁੱਲਾ ਯੋਗਾਨ ਪਾਇਆ ਹੈ ।

ਵਿਹਾਰਕੀ ( 1980 )
ਬੰਧ ਪ੍ਰਤਿਸ਼ੋਧ ( 1989 ) 

ਅਤੇ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਡਾ.ਕੰਵਰ ਵੱਲੋਂ ਸੰਪਾਦਤ ਕੀਤੀਆਂ ਆਲੋਚਨਾ ਪੁਸਤਕਾਂ ਹਨ । ਡਾ . ਕੰਵਰ ਨੇ 1967 ਈ ਵਿਚ ਦਿੱਲੀ ਯੂਨੀਵਰਸਿਟੀ ਤੋਂ ਡਾ . ਹਰਿਭਜਨ ਸਿੰਘ ਦੀ ਨਿਗਰਾਨੀ ਅਧੀਨ ਆਧੁਨਿਕ ਪੰਜਾਬੀ ਕਵਿਤਾ ( 1900-1950 ) ਵਿਚ ਪ੍ਰਤੀਕਵਾਦ ' ਵਿਸ਼ੇ ਉੱਤੇ ਪੀਐੱਚ.ਡੀ ਦੀ ਉਪਾਧੀ ਪ੍ਰਾਪਤ ਕੀਤੀ ਸੀ । ਇਹੋ ਕਾਰਨ ਹੈ ਕਿ ਸ਼ੁਰੂ ਵਿਚ ਡਾ . ਕੰਵਰ ਦੀ ਆਲੋਚਨਾ ਵਿਚ ਪ੍ਰਤੀਕਵਾਦ ਦੇ ਗਿਆਨ ਸ਼ਾਸਤਰੀ ਸਰੋਕਾਰ ਵਧੇਰੇ ਉਘੜੇ ਨਜ਼ਰ ਆਉਂਦੇ ਹਨ । ਇਸ ਸਮੇਂ ਦੌਰਾਨ ਡਾ . ਕਵਰ ਦੀ ਇਹ ਧਾਰਨਾ ਪੇਸ਼ ਹੋਈ ਮਿਲਦੀ ਹੈ ਕਿ ਮਨੁੱਖੀ ਸਭਿਆਚਾਰ ਦੇ ਸਿਰਜਨਾਤਮਕ ਅਮਲ ਦੌਰਾਨ ਪ੍ਰਤੀਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ । ਅਸਲ ਵਿਚ ਸਭਿਆਚਾਰ ਪ੍ਰਤੀਕ ਆਧਾਰਿਤ ਵਰਤਾਰਾ ਹੀ ਹੁੰਦਾ ਹੈ ।

              ਡਾ ਕੰਵਰ ਬਾਰੇ ਵਿਦਵਾਨਾਂ ਦੇ ਵਿਚਾਰ             

ਡਾ ਭਾਟੀਆ ਅਨੁਸਾਰ ਡਾ . ਕਵਰ ਪ੍ਰਮੁੱਖ ਰੂਪ ਵਿਚ ਇਕ ਸਿਧਾਂਤਕਾਰ ਸੀ , ਜਿਹੜਾ ਪੱਛਮੀ ਗਿਆਨ - ਸ਼ਾਸਤਰ ਦੇ ਖੇਤਰ ਵਿਚ ਵਾਪਰੀਆਂ ਤਬਦੀਲੀਆਂ ਤੋਂ ਪੰਜਾਬੀ ਚਿੰਤਨ ਜਗਤ ਨੂੰ ਵਾਕਫ਼ ਕਰਾਉਣਾ ਲੋਚਦਾ ਸੀ । ਇਸ ਮੰਤਵ ਲਈ ਉਸ ਨੇ ਆਪਣੇ ਯਤਨ ਨਿਰੰਤਰ ਜਾਰੀ ਰੱਖੇ ਸੀ । ਵਿਦਵਾਨਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਡਾ . ਕੰਵਰ ਨੇ 1975 ਈ ਵਿਚ ਇਕ ਲਘੂ ਆਕਾਰੀ ਰਚਨਾ ਸਾਹਿਤ ਅਧਿਐਨ ਦੀ ਸੰਰਚਨਾਵਾਦੀ ਪ੍ਰਣਾਲੀ ਪ੍ਰਕਾਸ਼ਤ ਕਰਵਾਈ ਸੀ । ਭਾਵੇਂ ਸੰਰਚਨਾਵਾਦੀ ਪ੍ਰਣਾਲੀ ਦਾ ਜ਼ਿਕਰ ਡਾ . ਹਰਿਭਜਨ ਸਿੰਘ ਨੇ ਆਪਣੀਆਂ ਰਚਨਾਵਾਂ ਵਿਚ ਕੀਤਾ ਸੀ ਪਰੰਤੂ ਪੁਸਤਕ ਰੂਪ ਵਿਚ ਸੰਰਚਨਾਵਾਦੀ ਪ੍ਰਣਾਲੀ ਦੇ ਸਿਧਾਂਤਕ ਪਹਿਲੂਆਂ ਨੂੰ ਉਸ ਨੇ ਹੀ ਪੇਸ਼ ਕਰਨ ਦਾ ਉੱਦਮ ਕੀਤਾ ਸੀ । ( ਹ.ਸ ਭਾਟੀਆ , 2004 ) ਡਾ . ਸੁਤਿੰਦਰ ਸਿੰਘ ਨੂਰ ਦੀ ਡਾ . ਕੰਵਰ ਬਾਰੇ ਕੀਤੀ ਇਹ ਟਿੱਪਣੀ ਉਸ ਦੇ ਵਡਮੁੱਲੇ ਸਮੀਖਿਆ ਕਾਰਜਾਂ ਦੀ ਪੁਸ਼ਟੀ ਕਰਦੀ ਹੈ । ਡਾ ਨੂਰ ਅਨੁਸਾਰ ਡਾ ਕਵਰ ਦੀ ਪੰਜਾਬੀ ਸਾਹਿਤ ਸਮੀਖਿਆ ਚਿੰਤਨ , ਅਧਿਆਪਨ , ਖੋਜ ਅਤੇ ਸੰਸਥਾਵਾਂ ਦੇ ਸੰਚਾਲਨ ਉੱਤੇ ਇਕ ਅਜਿਹੀ ਛਾਪ ਹੈ , ਜੋ ਲੰਮੇ ਸਮੇਂ ਤਕ ਕਾਇਮ ਰਹੇਗੀ ।

[1]

ਲਿਖਤਾਂ ਸੋਧੋ

  • ਗੁਰੂ ਨਾਨਕ ਦਾ ਕਾਵਿ ਸ਼ਾਸਤਰ (1994)
  • ਵਚਨ/ਪ੍ਰਵਚਨ
  • ਪ੍ਰਪੰਚ/ ਪ੍ਰਬੰਧ /ਪ੍ਰਵਾਹ (1992)
  • ਸ਼ੋਧ/ਪਰਿਸ਼ੋਧ (1989)
  • ਸਾਹਿਤ ਅਧਿਐਨ ਦੇ ਬਦਲਦੇ ਪਰਿਪੇਖ (1988)
  • ਮਨ ਪ੍ਰਤੀਮਨ (1976)
  • ਥਾਪਨ ਉਥਾਪਨ
  • ਸੰਰਚਨਾਵਾਦੀ ਅਧਿਐਨ ਪ੍ਰਣਾਲੀ[2]

ਹਵਾਲੇ ਸੋਧੋ

  1. <ਪ੍ਰੋ ਜੀਤ ਸਿੰਘਾ ਜੋਸ਼ੀ , ਪੰਜਾਬੀ ਆਲੋਚਨਾ ਸੰਦਰਭ ਗ੍ਰੰਥ ,ਵਾਰਿਸ ਸ਼ਾਹ ਫਾਊਂਡੇਸ਼ਨ ਅਮ੍ਰਿਤਸਰ-143002>
  2. ਡਾ. ਜਸਵਿੰਦਰ ਸਿੰਘ, ਡਾ. ਮਾਨ ਸਿੰਘ ਢੀਂਡਸਾ (2008). ਪੰਜਾਬੀ ਸਾਹਿਤ ਦਾ ਇਤਿਹਾਸ. ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 163. ISBN 81-7380-414-1.