ਤਰਾਸਦੀ ਜਾਂ ਟ੍ਰੈਜਿਡੀ (ਯੂਨਾਨੀ: τραγῳδία, tragōidia, ਪੁਰਾਤਨ ਯੂਨਾਨੀ: τραγῳδία, tragōidia[1]}}) ਅਜਿਹੇ ਨਾਟਕਾਂ ਨੂੰ ਕਹਿੰਦੇ ਹਨ ਜਿਹਨਾਂ ਵਿੱਚ ਨਾਇਕ ਵਿਰੋਧੀ ਪਰਿਸਥਿਤੀਆਂ ਅਤੇ ਸ਼ਕਤੀਆਂ ਨਾਲ ਸੰਘਰਸ਼ ਕਰਦਾ ਹੋਇਆ ਅਤੇ ਸੰਕਟ ਝੱਲਦਾ ਹੋਇਆ ਅੰਤ ਵਿੱਚ ਮਰਿਆ ਜਾਂਦਾ ਹੈ। ਇੱਕ ਤਰਾਸਦੀ ਆਮ ਤੌਰ 'ਤੇ ਇੱਕ ਅਜਿਹੇ ਵਿਅਕਤੀ ਦੇ ਬਾਰੇ ਹੁੰਦੀ ਹੈ। ਜਿਸ ਵਿੱਚ ਬਹੁਤ ਸਾਰੇ ਚੰਗੇ ਗੁਣ ਹੁੰਦੇ ਹਨ, ਪਰ ਉਸ ਵਿੱਚ ਇੱਕ ਮਾੜਾ ਗੁਣ ਹੁੰਦਾ ਹੈ ਜਿਸ ਨੂੰ ਤਰਾਸਦਿਕ ਕਮੀ ("ਟ੍ਰੈਜਿਕ ਫਲਾਅ") ਕਹਿੰਦੇ ਹਨ। ਇਹ ਕਮੀ ਉਸ ਲਈ ਅਤੇ ਉਸ ਦੇ ਪਰਿਵਾਰ ਲਈ ਜਾਂ ਦੋਸਤਾਂ ਲਈ ਮੁਸੀਬਤ ਦਾ ਕਾਰਨ ਬਣ ਸਕਦੀ ਹੈ।

ਹਵਾਲੇ

ਸੋਧੋ
  1. Klein, E (1967), "Tragedy", A Comprehensive Etymological Dictionary of the English Language, vol. II L–Z, Elsevier, p. 1637