ਤਵੀਤ ਵਰਗੀ ਸ਼ਕਲ ਦੀਆਂ ਪੱਤੀਆਂ ਦੇ ਗਲ ਵਿਚ ਪਾਉਣ ਵਾਲੇ ਸੋਨੇ ਦੇ ਹਾਰ ਨੂੰ ਤਵੀਤੜੀਆਂ ਕਹਿੰਦੇ ਹਨ। ਤਿੰਨ ਤਵੀਤਾਂ ਨਾਲ ਤਵੀਤੜੀਆਂ ਬਣਦੀਆਂ ਹਨ। ਪਹਿਲੇ ਸਮਿਆਂ ਦਾ ਤਵੀਤੜੀਆਂ ਮਹੱਤਵਪੂਰਨ ਗਹਿਣਾ ਹੁੰਦਾ ਸੀ। ਸਭ ਤੋਂ ਜਿਆਦਾ ਪਤਲੇ ਸਰੀਰ ਵਾਲੀਆਂ ਇਸਤਰੀਆਂ ਦੇ ਪਾਇਆ ਸਜਦਾ ਸੀ। ਸ਼ੁਰੂ-ਸ਼ੁਰੂ ਵਿਚ ਬਹੁਤ ਹੀ ਸਿੱਧੇ ਸਾਦੇ ਗਹਿਣੇ ਹੁੰਦੇ ਸਨ। ਉਨ੍ਹਾਂ ਸਮਿਆਂ ਵਿਚ ਲੋਕਾਂ ਵਿਚ ਅੰਧ-ਵਿਸ਼ਵਾਸ ਬਹੁਤ ਸੀ ਜਿਸ ਕਰਕੇ ਬਹੁਤੀਆਂ ਬੀਮਾਰੀਆਂ ਦਾ ਇਲਾਜ ਧਾਗੇ ਤਵੀਤਾਂ ਨਾਲ ਕੀਤਾ ਜਾਂਦਾ ਸੀ। ਤਵੀਤ ਲੋਕ ਮਾਨਸ ਦਾ ਹਿੱਸਾ ਹੁੰਦਾ ਸੀ। ਇਸ ਕਰਕੇ ਹੀ ਸ਼ਾਇਦ ਤਵੀਤੜੀਆਂ, ਤਵੀਤ ਦੇ ਸ਼ਕਲ ਦੀਆਂ ਬਣਾਈਆਂ ਜਾਂਦੀਆਂ ਸਨ। ਧਾਰਨਾ ਸੀ ਕਿ ਤਵੀਤੜੀਆਂ ਪਾਉਣ ਵਾਲੀ ਇਸਤਰੀ ਤੋਂ ਬਦਰੂਹਾਂ ਦੂਰ ਰਹਿੰਦੀਆਂ ਹਨ। ਹੁਣ ਤਵੀਤੜੀਆਂ ਗਹਿਣਾ ਸਾਡੇ ਗਹਿਣਿਆਂ ਵਿਚੋਂ ਬਿਲਕੁਲ ਹੀ ਅਲੋਪ ਹੋ ਗਿਆ ਹੈ।[1]

ਹਵਾਲੇ

ਸੋਧੋ
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.