ਤਾਇਵਾਨ ਲਾਲਟੈਣ ਉਤਸਵ
ਤਾਇਵਾਨ ਲਾਲਟੈਣ ਉਤਸਵ (ਚੀਨੀ: 臺灣燈會) ਆਵਾਜਾਈ ਅਤੇ ਸੰਚਾਰ ਦੇ ਮੰਤਰਾਲੇ ਦੇ ਟੂਰਿਸਮ ਬਿਊਰੋ ਦੁਆਰਾ ਤਾਇਵਾਨ ਵਿੱਚ ਸਾਲਾਨਾ ਤੌਰ 'ਤੇ ਮਨਾਇਆ ਜਾਂਦਾ ਹੈ। ਤਾਇਵਾਨ ਲਾਲਟੈਣ ਉਤਸਵ ਦੇ ਦੌਰਾਨ ਬਹੁਤ ਹੀ ਸਰਗਰਮੀ ਤੇ ਗਤੀਵਿਧੀਆਂ ਹੁੰਦੀ ਹਨ। ਲਾਲਟੈਣ ਉਤਸਵ ਤੇ ਹਜ਼ਾਰਾਂ ਹੀ ਲਾਲਟੈਣ ਤਾਇਵਾਨ ਦੇ ਪਿੰਗਕਸੀ ਜ਼ਿਲ੍ਹੇ ਜਲਾਏ ਜਾਂਦੇ ਹਨ। ਯਾਨਸ਼ੁਈ ਜ਼ਿਲ੍ਹੇ ਵਿੱਚ ਵੂਮਿਆਓ ਮੰਦਰ ਵਿੱਚ ਆਤਸ਼ਬਾਜ਼ੀ ਦਾ ਸਮਾਰੋਹ ਬੜੇ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਤਾਇਨਾਨ ਯਾਨਸ਼ੁਈ ਆਤਸ਼ਬਾਜ਼ੀ ਦਾ ਉਤਸਵ ਸ਼ੁਰੂਆਤ ਵਿੱਚ ਬੁਰਾਈ ਤੇ ਬਿਮਾਰੀਆਂ ਨੂੰ ਸ਼ਹਿਰ ਤੋਂ ਦੂਰ ਭਜਾਉਣ ਲਈ ਬਣਾਇਆ ਗਿਆ ਸੀ। ਤਾਈਪੇਈ ਪਿੰਗਕਸੀ ਆਸਮਾਨੀ ਲੈਂਪ ਸਬਤੋਂ ਪਹਿਲਾਂ ਸੱਬ ਨੂੰ ਦੱਸਣ ਲਈ ਛੱਡੇ ਗਏ ਸੀ ਕੀ ਸ਼ਹਿਰ ਸੁਰੱਖਿਅਤ ਹੈ। ਇਹ ਲਾਲਟੈਣਾ ਨੂੰ ਮਨੋਭਾਵਨਾਵਾਂ ਤੇ ਮਾਲਕ ਦੀ ਤਸਵੀਰਾਂ ਨਾਲ ਸਜਾਇਆ ਗਿਆ ਸੀ। ਇਹ ਦੋਨੋਂ ਉਤਸਵਾਂ ਨੂੰ ਇੱਕਠੇ " ਉੱਤਰ ਦੀ ਆਤਸ਼ਬਾਜ਼ੀ ਤੇ ਦੱਖਣ ਦੇ ਆਸਮਾਨੀ ਲਾਲਟੈਣ " ਆਖਦੇ ਹਨ।
ਮੁੱਖ ਲਾਲਟੈਣ
ਸੋਧੋਮੁੱਖ ਲਾਲਟੈਣ ਦੇ ਪ੍ਰਕਰਨ ਨੂੰ ਅਕਸਰ ਚੀਨੀ ਜੋਤਸ਼ ਦੀ ਰਾਸ਼ੀ ਦੇ ਚਿੰਨ੍ਹ ਦੇ ਨਾਲ ਸੰਬੰਧਿਤ ਕਿੱਤਾ ਜਾਂਦਾ ਹੈ। ਸਾਰੇ ਦੇ ਸਾਰੇ ਤਕਰੀਬਨ 10 ਮੀਟਰ ਉੱਚੇ ਹੁੰਦੇ ਹਨ। ਸਨ 1999 ਤੋਂ ਹਰ ਇੱਕ ਲਾਲਟੈਣ ਦਾ ਆਪਣਾ ਇੱਕ ਅਲੱਗ ਸੰਗੀਤ ਹੁੰਦਾ ਰਿਹਾ ਹੈ ਜੋ ਕੀ 3 ਮਿੰਟ ਤੱਕ ਚਲਦਾ ਹੈ ਤੇ ਤਾਇਵਾਨ ਲਾਲਟੈਣ ਉਤਸਵ ਦੇ ਪ੍ਰਦਰਸ਼ਨ ਕਰਨ ਵੇਲੇ ਉਸਨੂੰ ਚਲਾਇਆ ਜਾਂਦਾ ਹੈ।
ਛੋਟਾ ਲਾਲਟੈਣ
ਸੋਧੋਛੋਟਾ ਲਾਲਟੈਣ ਅਕਸਰ ਬੱਚਿਆਂ ਦੁਆਰਾ ਫੜਿਆ ਜਾਂਦਾ ਹੈ ਜਾਂ ਮੰਦਰ ਵਿੱਚ ਰੱਖਿਆ ਜਾਂਦਾ ਹੈ ਜਿਸ ਦੀ ਥੀਮ ਇਤਿਹਾਸਕ ਅੰਕੜੇ, ਪੰਛੀਆਂ ਦੇ ਚਿੱਤਰ ਆਦਿ ਨਾਲ ਸਜਾਏ ਹੁੰਦੇ ਹਨ।
ਬਾਹਰੀ ਲਿੰਕ
ਸੋਧੋ- Tourism Bureau,Republic of China (Taiwan) Archived 2020-08-28 at the Wayback Machine.
- 2011 Taiwan Lantern Festival in MIAOLI Archived 2016-03-04 at the Wayback Machine.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |