ਤਾਬੀ
ਤਾਬੀ ਜਪਾਨੀ ਜੁਰਾਬਾਂ ਹੁੰਦੀਆਂ ਹਨ। ਇਹ ਗਿੱਟੇ ਜਿੰਨੀਆਂ ਉੱਚੀਆਂ ਹੁੰਦੀਆਂ ਹਨ ਤੇ ਵੱਡੇ ਅੰਗੂਠੇ ਤੇ ਉਂਗਲੀਆਂ ਵਿਚਕਾਰ ਇੱਕ ਵੱਖ ਵਿਭਾਜਨ ਹੁੰਦਾ ਹੈ। ਇੰਨਾਂ ਨੂੰ ਮਰਦ ਇਸਤਰੀਆਂ ਦੋਨੋਂ ਹੀ ਜ਼ੋਰੀ, ਗੇਤਾ ਨਾਲ ਪਾਉਂਦੇ ਹਨ। ਤਾਬੀ ਰਵਾਇਤੀ ਕੱਪੜੇ ਜਿਦਾਂ ਕਿ ਕਿਮੋਨੋ ਅਤੇ ਵਾਫ਼ੁਕੁ ਨਾਲ ਪਾਉਣੀ ਜ਼ਰੂਰੀ ਹੁੰਦੀ ਹੈ ਅਤੇ ਜਗੀਰੂ ਯੁੱਗ (feudal era) ਵਿੱਚ ਸਾਮੁਰਾਈ ਦੁਆਰਾ ਪਾਈ ਜਾਂਦੀ ਸੀ। ਸਭ ਤੋਂ ਆਮ ਰੰਗ ਚਿੱਟਾ ਹੁੰਦਾ ਹੈ ਅਤੇ ਚਿੱਟੀ ਤਾਬੀ ਟੀ ਪਾਰਟੀ ਵਿੱਚ ਪਾਈ ਜਾਂਦੀ ਹੈ। ਮਰਦ ਅਕਸਰ ਨੀਲੇ ਜਾਂ ਕਾਲੇ ਰੰਗ ਦੀ ਤਾਬੀ ਸਫ਼ਰ ਦੇ ਦੌਰਾਨ ਪਾਉਂਦੇ ਹਨ। ਤਾਬੀ ਰੰਗ ਬਿਰੰਗੀ ਤੇ ਅੱਡ-ਅੱਡ ਭਾਂਤੀ ਦੀ ਹੋ ਸਕਦੀ ਹੈ ਤੇ ਆਮ ਤੌਰ 'ਤੇ ਇਸਤਰੀਆਂ ਇੰਨਾ ਨੂੰ ਜ਼ਿਆਦਾ ਪਾਉਂਦੀਹਨ ਪਰ ਹੁਣ ਮਰਦਾਂ ਵਿੱਚ ਵੀ ਇੰਨਾ ਨੂੰ ਪਾਉਣ ਦਾ ਫੈਸ਼ਨ ਸ਼ੁਰੂ ਹੋ ਗਿਆ ਹੈ।
ਜੀਕਾ ਤਾਬੀ
ਸੋਧੋਕਿਸਾਨ, ਮਜਦੂਰ, ਰਿਕਸ਼ਾ-ਚਾਲਕ, ਮਾਲੀ ਆਦਿ ਇੱਕ ਅਲਗ ਕਿਸਮ ਦੀ ਤਾਬੀ ਪਾਉਂਦੇ ਹਨ ਜਿਸਨੂੰ ਜੀਕਾ-ਤਾਬੀ ਆਖਦੇ ਹਨ। ਇਹ ਸਖ਼ਤ ਤੇ ਭਾਰੀ ਸਮੱਗਰੀ ਦੀ ਬਣੀ ਹੁੰਦੀ ਹੈ ਅਤੇ ਇਸਦੇ ਨਿੱਚੇ ਰਬੜ ਲੱਗੀ ਹੁੰਦੀ ਹੈ। ਤਾਬੀ ਜੁੱਤੀ ਵਰਗੀ ਦਿੱਖਦੀ ਹੈ ਤੇ ਇਸਦਾ ਅੰਗੂਠਾ ਵੀ ਅਲੱਗ ਕੱਢਿਆ ਹੁੰਦਾ ਹੈ। ਹੌਲੀ-ਹੌਲੀ ਕੁਝ ਉਦਯੋਗਾਂ ਵਿੱਚ ਤਾਬੀ ਨੂੰ ਸਟੀਲ-ਵਾਲੇ ਗੁੱਠੇ ਦੇ ਸਖ਼ਤ ਇਕੋ ਉਸਾਰੀ ਜੁੱਤੇ ਨਾਲ ਤਬਦੀਲ ਕੀਤਾ ਜਾ ਰਿਹਾ ਹੈ, ਪਰ ਹਜੇ ਵੀ ਕਈ ਜੁੱਤੀਆਂ ਨਾਲ ਤਾਬੀ ਨੂੰ ਤਰਜੀਹ ਦਿੰਦੇ ਹਨ।