ਤਾਰਨ ਗੁਜਰਾਲ
ਪੰਜਾਬੀ ਕਵੀ
ਤਾਰਨ ਗੁਜਰਾਲ (22 ਫਰਵਰੀ 1931 - 31 ਮਾਰਚ 2021) ਇੱਕ ਪੰਜਾਬੀ ਦੀ ਲੇਖਿਕਾ ਸੀ। ਉਸਦਾ ਜਨਮ ਪਾਕਿਸਤਾਨ ਪੰਜਾਬ ਵਿੱਚ ਹੋਇਆ ਸੀ ਅਤੇ ਬਾਅਦ ਵਿੱਚ ਮੋਹਾਲੀ ,ਪੰਜਾਬ ਵਿਖੇ ਰਹੀ। ਉਹ ਕਵਿਤਾ ਅਤੇ ਕਹਾਣੀਆਂ ਲਿਖਦੀ ਸੀ ਅਤੇ ਆਪਣੀਆਂ ਕਵਿਤਾਵਾਂ ਖੁਦ ਤਰੰਨਮ ਵਿੱਚ ਵੀ ਗਾ ਲੈਂਦੀ ਸੀ।
ਤਾਰਨ ਗੁਜਰਾਲ |
---|
ਜ਼ਿੰਦਗੀ
ਸੋਧੋਤਾਰਨ ਗੁਜਰਾਲ ਨੇ ਆਪਣੀ ਜ਼ਿੰਦਗੀ ਦੇ ਦੋ ਵੱਡੇ ਉਜਾੜੇ ਦੇਖੇ ਸੀ। 1947 ਵਿਚ ਭਾਰਤ ਦੀ ਵੰਡ ਦੇ ਸਮੇਂ ਰਾਵਲਪਿੰਡੀ ਨੇੜੇ ਆਪਣੇ ਜੱਦੀ ਸਥਾਨ, ਗੁੱਜਰ ਖਾਨ ਤੋਂ ਉਸ ਨੂੰ ਪਰਿਵਾਰ ਸਹਿਤ ਭੱਜਣਾ ਪਿਆ। ਭਾਰਤ ਆ ਕੇ ਉਸ ਦਾ ਪਰਿਵਾਰ ਕਾਨਪੁਰ ਵਿਚ ਵਸ ਗਿਆ। ਉਥੇ ਹੀ ਤਾਰਨ ਦਾ ਵਿਆਹ ਹੋਇਆ। ਫਿਰ 1984 ਦੇ ਸਿੱਖ-ਵਿਰੋਧੀ ਦੰਗਿਆਂ ਤੋਂ ਬਾਅਦ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਕਾਨਪੁਰ ਤੋਂ ਮੁਹਾਲੀ ਚਲੇ ਜਾਣਾ ਪਿਆ।[1]
ਲਿਖਤਾਂ
ਸੋਧੋਹੁਣ ਤੱਕ ਉਸਦੀਆਂ ਹੇਠ ਲਿਖੀਆਂ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ:[2][3]
ਕਹਾਣੀ ਸੰਗ੍ਰਹਿ
ਸੋਧੋ- ਜੁਗਨੂੰਆਂ ਦਾ ਕਬਰਸਤਾਨ
- ਇਬਨੇ ਮਰੀਅਮ
- ਉਰਵਾਰ ਪਾਰ
- ਖਪਰਾ ਮਹੱਲ
- ਅਟਾਰੀ ਬਾਜ਼ਾਰ
- ਰੱਤ ਕਾ ਕੁੰਗੂ
ਜੀਵਨੀਆਂ
ਸੋਧੋ- ਸਾਡੇ ਭਾਪਾ ਜੀ
- ਪੱਕੇ ਪੁਰਾਣੇ ਪੁੱਲ
ਕਾਵਿ ਸੰਗ੍ਰਹਿ
ਸੋਧੋ- ਰਿਮ ਝਿਮ ਆਇਆ ਮੇਘਲਾ
ਬਾਲ ਸਾਹਿਤ
ਸੋਧੋ- ਰੈੱਡ ਫੀਵਰ ਬਨਾਮ ਲਾਲ ਬੁਖਾਰ
- ਮੋਟੂ ਸੇਠ
- ਨ੍ਹਾਈ ਨ੍ਹਾਈ ਕਰੀਏ
- ਨਿੱਕੇ ਨਿੱਕੇ ਪੈਰ
- ਬੱਬੀ ਦੇ ਕਾਰਨਾਮੇ
ਹਵਾਲੇ
ਸੋਧੋ- ↑ "Punjabi writer Taran Gujral passes away at 90". Hindustan Times (in ਅੰਗਰੇਜ਼ੀ). 2021-03-31. Retrieved 2021-04-03.
- ↑ "ਤਾਰਨ_ਗੁਜਰਾਲ". ajitjalandhar.com/news. Retrieved 7 ਨਵੰਬਰ 2016.
- ↑ "ਲੇਖਕਾ-ਤਾਰਨ-ਗੁਜਰਾਲ-ਨਾਲ-ਸਾਹਿਤਕ ਮਿਲਣੀ". punjabitribuneonline.com. Retrieved 7 ਨਵੰਬਰ 2016.