ਤਾਰਪੂੰਝਾ ਅਬਾਬੀਲ, ਹਿਰੁਨਡੀਨੀਡੇਈ ਖਾਨਦਾਨ ਦੀ ਇੱਕ ਚਿੜੀ ਹੈ। ਤਾਰਪੂੰਝਾ ਚਿੜੀਆਂ ਦਾ ਇਹ ਨਾਮ ਇਨ੍ਹਾਂ ਦੀ ਪੂਛ ’ਤੇ ਲੱਗੀਆਂ ਤਾਰਾਂ ਕਰਕੇ ਪਿਆ। ਇਸ ਦੀਆਂ 83 ਜਾਤੀਆਂ ਦੇ ਪੰਛੀ ਹਨ ਤਾਰਾਂ ਅਤੇ ਪਤਲੀਆਂ ਟਾਹਣੀਆਂ ਉੱਤੇ ਬੈਠਣ ਵਾਲੀਆਂ ਛੋਟੀਆਂ-ਛੋਟੀਆਂ ਚਿੜੀਆਂ ਹਨ। ਇਹ ਪੰਛੀ ਭਾਰਤ ਉਪ ਮਹਾਂਦੀਪ 'ਚ ਮਿਲਦਾ ਹੈ। ਇਹ ਚਿੱੜੀ ਪਾਣੀ ਦੇ ਸੋਮਿਆਂ, ਛੱਪੜਾਂ, ਨਹਿਰਾਂ, ਦਰਿਆਵਾਂ, ਝੋਨੇ ਦੇ ਖੇਤਾਂ ਅਤੇ ਛੰਭਾਂ ਦੇ ਪਾਣੀਆਂ ਦੇ ਨੇੜੇ ਰਹਿੰਦੇ ਹਨ। ਇਹ ਆਪਣੇ ਸ਼ਿਕਾਰ ਕੀੜੇ ਨੂੰ ਹਵਾ ਵਿੱਚ ਹੀ ਫੜ ਲੈਂਦੇ ਹਨ। ਇਹ ਉੱਡਦੀਆਂ-ਉੱਡਦੀਆਂ ਹੀ ਪਾਣੀ ਦੇ ਸੋਮੇ ਤੋਂ ਪਾਣੀ ਪੀ ਲੈਂਦੇ ਹਨ।

colspan=2 style="text-align: centerਤਾਰਪੂੰਝਾ
Petrochelidon pyrrhonota -flight -Palo Alto Baylands-8.jpg
colspan=2 style="text-align: centerਵਿਗਿਆਨਿਕ ਵਰਗੀਕਰਨ
ਜਗਤ: ਜਾਨਵਰ
ਸੰਘ: ਕੋਰਡੇਟ
ਵਰਗ: ਪੰਛੀ
ਤਬਕਾ: ਪਾਸਰੀਫਾਰਮਜ਼
ਪਰਿਵਾਰ: ਹਿਰੁਨਡੀਨੀਡੇਈ
ਜਿਣਸ: ਪੈਟ੍ਰੋਚੇਲੀਡਨ
ਪ੍ਰਜਾਤੀ: ਪੀ. ਪਿਰ੍ਹੋਨੋਟਾ
ਦੁਨਾਵਾਂ ਨਾਮ
ਪੈਟ੍ਰੋਚੇਲੀਡਨ ਪਿਰ੍ਹੋਨੋਟਾ
ਲਾਓਸ ਜੀਨ ਪਾਈਰੇ, 1817
Synonyms

ਪੈਟ੍ਰੋਚੇਲੀਡਨ ਲੁਨੀਫ੍ਰੋਂਸ

ਬਣਤਰਸੋਧੋ

ਇਸ ਦੀਆਂ ਛੋਟੀਆਂ ਲੱਤਾਂ ਅਤੇ ਛੋਟੀ ਗਰਦਨ ਜਿਨ੍ਹਾਂ ਦੇ ਖੰਭ ਲੰਮੇ ਅਤੇ ਪਿੱਛੇ ਨੂੰ ਤਿੱਖੇ ਹੁੰਦੇ ਹਨ ਅਤੇ ਪੂਛ ਦੋਫਾੜ ਹੁੰਦੀ ਹੈ। ਇਸ ਦੀ ਪੂਛ ਦੇ ਦੋਵਾਂ ਸਿਰਿਆਂ ਉੱਤੇ ਇੱਕ-ਇੱਕ ਬਹੁਤ ਬਾਰੀਕ ਅਤੇ ਤਾਰ ਵਰਗਾ ਲੰਮਾ ਖੰਭ ਹੁੰਦਾ ਹੈ ਜਿਹੜਾ ਨਰਾਂ ਵਿੱਚ ਬਹੁਤਾ ਲੰਮਾ ਹੁੰਦਾ ਹੈ। ਇਸ ਦੀ ਉੱਪਰੋਂ ਕਾਲੀ ਭਾਹ ਵਾਲੇ ਗੂੜ੍ਹੇ ਨੀਲੇ ਰੰਗ ਦੀਆਂ ਹੁੰਦੀਆਂ ਹਨ ਪਰ ਇਨ੍ਹਾਂ ਦਾ ਢਿੱਡ ਵਾਲਾ ਪਾਸਾ ਚਮਕਦਾਰ ਚਿੱਟਾ ਹੁੰਦਾ ਹੈ। ਇਨ੍ਹਾਂ ਦੇ ਸਿਰ ਉੱਤੇ ਲਾਲ ਭਾਹ ਵਾਲੀ ਚਾਕਲੇਟੀ ਟੋਪੀ ਅਤੇ ਅੱਖਾਂ ਉੱਤੇ ਗੂੜ੍ਹੇ ਨੀਲੇ ਰੰਗ ਦੀ ਪੱਟੀ ਹੁੰਦੀ ਹੈ। ਇਸ ਦੀ ਲੰਬਾਈ 14 ਸੈਂਟੀਮੀਟਰ ਅਤੇ ਭਾਰ ਕੋਈ 20 ਗ੍ਰਾਮ ਹੁੰਦਾ ਹੈ।

ਅਗਲੀ ਪੀੜ੍ਹੀਸੋਧੋ

ਮਾਦਾ, ਨਰਾਂ ਦੇ ਗਾਣਿਆਂ ਅਤੇ ਪੂਛ ਦੀਆਂ ਲੰਮੀਆਂ ਤਾਰਾਂ ਤੋਂ ਉਨ੍ਹਾਂ ਦੀ ਸਿਹਤ ਦਾ ਅੰਦਾਜ਼ਾ ਲਾ ਕੇ ਆਪਣਾ ਸਾਥੀ ਚੁਣਦੀਆਂ ਹਨ। ਇਹ ਆਪਣਾ ਆਲ੍ਹਣਾ ਚੱਟਾਨਾਂ, ਪੁਲਾਂ ਆਦਿ ਦੇ ਹੇਠ ਮਿੱਟੀ ਨਾਲ ਬਣਾਉਂਦੀਆਂ ਹਨ। ਇਹ ਚੁੰਝ ਨਾਲ ਪਾਣੀ ਦੇ ਸੋਮਿਆਂ ਦੇ ਪਾਸਿਆਂ ਤੋਂ ਚੀਕਣੀ ਗਿੱਲੀ ਮਿੱਟੀ ਚੁੱਕ ਕੇ ਲਿਆਉਂਦੇ ਹਨ। ਇਨ੍ਹਾਂ ਦਾ ਆਲ੍ਹਣਾ ਕਿਸੇ ਮਿੱਟੀ ਦੇ ਕੋਲੇ ਵਰਗਾ ਹੁੰਦਾ ਹੈ ਜਿਹੜਾ ਇੱਕ ਪਾਸੇ ਤੋਂ ਚੱਟਾਨ ਜਾਂ ਕੰਧ ਨਾਲ ਜੁੜਿਆ ਹੋਇਆ ਹੁੰਦਾ ਹੈ। ਮਾਦਾ 4 ਤੋਂ 5 ਚਿੱਟੇ ਰੰਗ ਦੇ ਅੰਡੇ ਦਿੰਦੀ ਹੈ। ਨਰ ਆਲ੍ਹਣੇ ਦੀ ਰਾਖੀ ਕਰਦਾ ਹੈ ਅਤੇ ਇਕੱਲੀ ਮਾਦਾ 14-16 ਦਿਨਾਂ ਤਕ ਅੰਡੇ ਸੇਕ ਕੇ ਬੱਚੇ ਕੱਢ ਲੈਂਦੀ ਹੈ। ਜਨਮ ਸਮੇਂ ਬੱਚੇ ਗੰਜੇ ਤੇ ਬੰਦ ਅੱਖਾਂ ਵਾਲੇ ਹੁੰਦੇ ਹਨ ਅਤੇ ਉਨ੍ਹਾਂ ਦੇ ਬਾਕੀ ਦੇ ਸਰੀਰ ਉੱਤੇ ਵੀ ਖੰਭ ਨਹੀਂ ਹੁੰਦੇ। ਬੱਚਿਆਂ ਦੀਆਂ ਅੱਖਾਂ 10 ਦਿਨਾਂ ਵਿੱਚ ਖੁੱਲ੍ਹ ਜਾਂਦੀਆਂ ਹਨ। ਦੋਵੇਂ ਮਾਤਾ-ਪਿਤਾ ਬੱਚਿਆਂ ਨੂੰ ਪਾਲਦੇ ਹਨ। ਬੱਚੇ 10 ਦਿਨਾਂ ਵਿੱਚ ਉੱਡਣ ਯੋਗ ਹੋੋਣ ਦੇ ਬਾਅਦ ਵੀ ਜਵਾਨ ਹੋਣ ਤੱਕ ਮਾਤਾ-ਪਿਤਾ ਦੇ ਨਾਲ ਹੀ ਰਹਿੰਦੇ ਹਨ।

ਫੋਟੋ ਗੈਲਰੀਸੋਧੋ

ਹਵਾਲੇਸੋਧੋ

ਬਾਹਰੀ ਲਿੰਕਸੋਧੋ