ਤਾਲ, ਮੰਜੀਰਾ , ਜਲੜਾ, ਕਰਤਾਲਾ, ਕਰਤਾਲ ਜਾਂ ਗਿੰਨੀ ਟਕਰਾਉਣ ਵਾਲ਼ੀਆਂ ਝਾਂਜਾਂ ਦਾ ਇੱਕ ਜੋੜਾ ਹੈ,[1] ਜਿਸ ਦਾ ਮੁੱਢ ਭਾਰਤੀ ਉਪ-ਮਹਾਂਦੀਪ ਵਿੱਚ ਬਝਿਆ, ਜੋ ਉੱਚੀ-ਉੱਚੀ ਟੁਣਕਵੀਆਂ ਆਵਾਜ਼ਾਂ ਪੈਦਾ ਕਰਦਾ ਹੈ। ਆਪਣੇ ਸਭ ਤੋਂ ਸਰਲ ਰੂਪ ਵਿੱਚ, ਇਸ ਵਿੱਚ ਹੱਥਾਂ ਨਾਲ਼ ਵਜਾਉਣ ਵਾਲ਼ੀਆਂ ਛੋਟੀਆਂ ਝਾਂਜਾਂ ਦੀ ਇੱਕ ਜੋੜੀ ਹੁੰਦੀ ਹੈ।[2] ਤਾਲ ਸ਼ਬਦ ਸੰਸਕ੍ਰਿਤ ਦੇ ਸ਼ਬਦ ਤਾਲਾ ਤੋਂ ਆਇਆ ਹੈ, ਜਿਸਦਾ ਸ਼ਾਬਦਿਕ ਅਰਥ ਹੈ ਤਾੜੀ। ਇਹ ਭਾਰਤੀ ਸੰਗੀਤ ਅਤੇ ਸਭਿਆਚਾਰ ਦਾ ਇੱਕ ਹਿੱਸਾ ਹੈ, ਜਿਸਦੀ ਵਰਤੋਂ ਵੱਖ-ਵੱਖ ਰਵਾਇਤੀ ਰੀਤੀ-ਰਿਵਾਜਾਂ ਵਿੱਚ ਕੀਤੀ ਜਾਂਦੀ ਹੈ ਬਿਹੂ ਸੰਗੀਤ, ਹਰਿਨਾਮ ਆਦਿ। ਇਹ ਗ਼ਾਨਾ ਵਦੀਆ ਦੀ ਇੱਕ ਕਿਸਮ ਹੈ।

ਤਾਲ (ਸਾਜ਼)
ਹੋਰ ਨਾਮManjeera

ਹਿੰਦੂ ਧਾਰਮਿਕ ਸੰਦਰਭਾਂ ਵਿੱਚ ਇਸਨੂੰ ਕਰਤਾਲ ( karatāla ; ਕਰ "ਹੱਥ", "ਬਾਂਹ" ਅਤੇ ਤਾਲ "ਤਾਲ", "ਬੀਟ") ਵਜੋਂ ਜਾਣਿਆ ਜਾਂਦਾ ਹੈ, ਜਿਸ ਨੂੰ ਆਮ ਤੌਰ 'ਤੇ ਭਜਨ ਅਤੇ ਕੀਰਤਨ ਵਰਗੇ ਭਗਤੀ ਸੰਗੀਤ ਦੇ ਨਾਲ ਵਰਤਿਆ ਜਾਂਦਾ ਹੈ। ਇਹ ਆਮ ਤੌਰ 'ਤੇ ਹਰੇ ਕ੍ਰਿਸ਼ਨ ਦੇ ਸ਼ਰਧਾਲੂ ਹਰੀਨਾਮ ਦਾ ਜਾਪ ਕਰਨ ਵੇਲੇ ਵਰਤਦੇ ਹਨ, ਪਰ ਸਾਰੇ ਹਿੰਦੂ ਭਗਤੀ ਸੰਗੀਤ ਲਈ ਸਰਵ ਵਿਆਪਕ ਹਨ।

ਕਿਸਮਾਂ

ਸੋਧੋ
 
ਮੰਜੀਰਾ ਦਾ ਵੱਡਾ ਰੂਪ, ਤਾਲ

ਤਾਲ ਦੀਆਂ ਆਕਾਰ, ਭਾਰ ਅਤੇ ਦਿੱਖ ਦੁਆਰਾ ਸ਼੍ਰੇਣੀਬੱਧ ਕਈ ਕਿਸਮਾਂ ਹਨ।

 
ਝਿਮਟਾ ਝਾਂਜਾਂ ਵਾਲੀ ਔਰਤ, ਨੇਪਾਲ।

ਇਹ ਵੀ ਵੇਖੋ

ਸੋਧੋ
  • ਭਾਰਤੀ ਸੰਗੀਤ ਯੰਤਰਾਂ ਦੀ ਸੂਚੀ

ਹਵਾਲੇ

ਸੋਧੋ
  1. "Solid Instrument Article, Musical Instruments: Solids, Solid Instrument From New Delhi, Solid Instrument Musical Instrument, Popular Solid Instrument, New Delhi Based Solid Instrument". 4to40.com. 2007-03-14. Archived from the original on 2013-12-03. Retrieved 2013-02-28.
  2. Caudhurī, Vimalakānta Rôya (2007). The Dictionary Of Hindustani Classical Music. Delhi, India: Motilal Banarsidass. p. 173. ISBN 978-81-208-1708-1., originally published in 2000