ਤਿਉਰ
ਵਿਆਹ ਦੇ ਮੌਕੇ ਤੇ ਇਸਤਰੀਆਂ ਨੂੰ ਦਿੱਤੇ ਸਿਰ, ਗਲ ਤੇ ਤੇੜ ਦੇ ਤਿੰਨੇ ਕਪੜਿਆਂ ਨੂੰ ਤਿਉਰ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਲਾੜੀ ਨੂੰ ਵੀ ਤਿਉ ਦਿੱਤੇ ਜਾਂਦੇ ਸਨ। ਲਾੜੀ ਦੇ ਸਾਰੇ ਸਹੁਰੇ ਪਰਿਵਾਰ ਜਿਵੇਂ ਸੱਸ, ਪਤੀਸ, ਜਠਾਣੀ, ਦਰਾਣੀ, ਨਣਦ, ਮਾਸੀ ਆਦਿ ਸਾਰਿਆਂ ਨੂੰ ਤਿਉਰ ਹੀ ਦਿੱਤੇ ਜਾਂਦੇ ਸਨ। ਲਾਗੀਆਂ ਨੂੰ ਵੀ ਤਿਉਰ ਦਿੱਤੇ ਜਾਂਦੇ ਸਨ। ਤਿਉਰ ਵਿਚ ਪਹਿਲਾਂ ਕੁੜਤੀ, ਘਗਰਾ ਤੇ ਚੁੰਨੀ ਹੁੰਦੇ ਸਨ। ਕਿਉਂ ਜੋ ਪਹਿਲੇ ਸਮਿਆਂ ਵਿਚ ਸਲਵਾਰ ਦੀ ਥਾਂ ਘਗਰਾ ਪਾਇਆ ਜਾਂਦਾ ਸੀ। ਫੇਰ ਸਲਵਾਰ ਵਾਲੇ ਤਿਊਰ ਦੇਣ ਦਾ ਰਵਾਜ ਚੱਲਿਆ। ਪਹਿਲੇ ਵਿਆਹਾਂ ਵਿਚ ਜੁਆਈਆਂ ਨੂੰ ਵੀ ਤਿਉਰ (ਤਿੰਨ ਕੱਪੜੇ) ਦਿੱਤੇ ਜਾਂਦੇ ਸਨ। ਉਨ੍ਹਾਂ ਦੇ ਤਿਉਰਾਂ ਵਿਚ ਪੱਗ, ਕੁੜਤਾ ਤੇ ਚਾਦਰਾ ਹੁੰਦਾ ਸੀ। ਚਾਦਰੇ ਦੀ ਥਾਂ ਫੇਰ ਪਜਾਮਾ ਦਿੱਤਾ ਜਾਣ ਲੱਗਿਆ।ਤਿਉਰ ਤੇ ਸੂਟ ਵਿਚ ਇਹ ਫਰਕ ਹੈ ਕਿ ਤਿਉਰ ਦੇ ਤਿੰਨ ਕੱਪੜੇ ਇਕੋ ਰੰਗ ਦੇ ਨਹੀਂ ਹੁੰਦੇ। ਰਲਮੇਂ-ਮਿਲਵੇਂ ਰੰਗਾਂ ਦੇ ਹੁੰਦੇ ਹਨ ਜਦਕਿ ਸੂਟ ਦੇ ਤਿੰਨੇ ਕੱਪੜੇ ਇਕੋ ਰੰਗ ਦੇ ਹੁੰਦੇ ਹਨ।
ਹੁਣ ਤਿਉਰਾਂ ਦਾ ਜਮਾਨਾ ਖ਼ਤਮ ਹੋ ਗਿਆ ਹੈ। ਸੂਟਾਂ ਦਾ ਜਮਾਨਾ ਹੈ।[1]
ਹਵਾਲੇ
ਸੋਧੋ- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.