ਤਿਲ

ਤੇਲ ਦੇ ਬੀਜਾਂ ਵਾਲੀ ਫਲੀਦਾਰ ਫਸਲ

ਤਿਲ਼ (Sesamum indicum) ਇੱਕ ਫੁੱਲਾਂ ਵਾਲਾ ਪੌਦਾ ਹੈ। ਇਸ ਦੇ ਕਈ ਜੰਗਲੀ ਰਿਸ਼ਤੇਦਾਰ ਅਫਰੀਕਾ ਵਿੱਚ ਹੁੰਦੇ ਹਨ ਅਤੇ ਭਾਰਤ ਵਿੱਚ ਵੀ ਇਸ ਦੀ ਖੇਤੀ ਅਤੇ ਇਸ ਦੇ ਬੀਜ ਦੀ ਵਰਤੋਂ ਹਜ਼ਾਰਾਂ ਸਾਲਾਂ ਤੋਂ ਹੁੰਦੀ ਆ ਰਹੀ ਹੈ। ਤਿਲ ਦੇ ਬੀਜਾਂ ਤੋਂ ਤੇਲ ਕੱਢਿਆ ਜਾਂਦਾ ਹੈ।

ਤਿਲ
ਤਿਲ ਦੇ ਬੂਟੇ
Scientific classification
Kingdom:
(unranked):
(unranked):
(unranked):
Order:
Family:
Genus:
Species:
S. indicum
Binomial name
Sesamum indicum[1]

ਇਕ ਫਲੀਦਾਰ ਫ਼ਸਲ ਨੂੰ, ਜਿਸ ਵਿਚੋਂ ਮਿੱਠਾ ਤੇਲ ਨਿਕਲਦਾ ਹੈ, ਤਿਲ ਕਹਿੰਦੇ ਹਨ। ਤਿਲਾਂ ਨੂੰ ਗੁੜ ਵਿਚ ਕੁੱਟਕੇ ਪਿੰਨੀਆਂ ਬਣਾ ਕੇ ਸਰਦੀ ਦੇ ਮੌਸਮ ਵਿਚ ਖਾਧਾ ਜਾਂਦਾ ਹੈ। ਤਿਲਾਂ ਤੇ ਗੁੜ ਦੇ ਇਸ ਮਿਸ਼ਰਣ ਨੂੰ ਭੁੱਗਾ ਕਹਿੰਦੇ ਹਨ। ਸਰਦੀ ਦੇ ਮੌਸਮ ਵਿਚ ਇਕ ਵਰਤ ਵੀ ਰੱਖਿਆ ਜਾਂਦਾ ਹੈ ਜਿਸ ਸਮੇਂ ਭੁੱਗਾ ਕੁੱਟ ਕੇ ਖਾਧਾ ਜਾਂਦਾ ਹੈ। ਰਿਉੜੀਆਂ ਬਣਾਉਣ ਵਿਚ, ਗੱਚਕ ਬਣਾਉਣ ਵਿਚ ਵੀ ਤਿਲ ਵਰਤੇ ਜਾਂਦੇ ਹਨ। ਲੋਹੜੀ ਬਾਲਣ ਸਮੇਂ ਤਿਲਾਂ ਨੂੰ ਧੂਣੀ ਉਪਰ ਸਿੱਟੇ ਜਾਣ ਦੀ ਧਾਰਮਿਕ/ਸਮਾਜਿਕ ਰਸਮ ਕੀਤੀ ਜਾਂਦੀ ਹੈ। ਤਿਲਾਂ ਦੇ ਤੇਲ ਦੀ ਤਾਸੀਰ ਗਰਮ ਹੁੰਦੀ ਹੈ। ਵਾਏ ਦੀ ਬਿਮਾਰੀ ਵਾਲੇ ਮਰੀਜ਼ਾਂ ਲਈ ਇਹ ਤੇਲ ਖਾਣਾ ਲਾਹੇਵੰਦ ਹੈ। ਤਿਲਾਂ ਨਾਲ ਕਈ ਵਿਸ਼ਵਾਸ ਵੀ ਜੁੜੇ ਹੋਏ ਹਨ। ਲਾਵਾਂ/ਅਨੰਦ ਕਾਰਜ ਪਿਛੋਂ ਜੇ ਲਾੜੀ ਤਿਲਾਂ ਦਾ ਫੱਕਾ ਮਾਰ ਲਵੇ ਤਾਂ ਉਸ ਦੇ ਉਲਾਦ ਛੇਤੀ ਹੋ ਜਾਂਦੀ ਹੈ। ਪੂਰਨਮਾਸ਼ੀ ਵਾਲੇ ਦਿਨ ਜੇ ਚੰਨ ਨੂੰ ਤਿਲਾਂ ਦਾ ਅਰਗ ਦਿੱਤਾ ਜਾਵੇ ਤਾਂ ਚੰਨ ਵਰਗਾ ਪੁੱਤਰ ਪੈਦਾ ਹੁੰਦਾ ਹੈ। ਜੇਕਰ ਨਿਰਸੰਤਾਨ ਇਸਤਰੀ 40 ਦਿਨ ਵੱਖਰੇ-ਵੱਖਰ ਘਰਾਂ ਤੋਂ ਤਿਲ ਲਿਆ ਕੇ ਖਾਵੇ ਤਾਂ ਉਸ ਦੇ ਸੰਤਾਨ ਹੋ ਜਾਂਦੀ ਹੈ। ਤਿਲਾਂ ਦਾ ਦਾਨ ਚੰਗਾ ਮੰਨਿਆ ਜਾਂਦਾ ਹੈ। ਬੰਦਿਆਂ ਦੀ ਉਮਰ ਵਧ ਜਾਂਦੀ ਹੈ। ਕਾਲੇ ਤਿਲਾਂ ਦਾ ਟੂਣਾ ਛੇਤੀ ਅਸਰ ਕਰਦਾ ਹੈ।

ਤਿਲ ਸਾਉਣੀ ਦੀ ਫ਼ਸਲ ਹੈ। ਆਮ ਤੌਰ 'ਤੇ ਕਪਾਹ ਦੀ ਫ਼ਸਲ ਦੇ ਕਿਆਰਿਆਂ ਦੀਆਂ ਵੱਟਾਂ 'ਤੇ ਬੀਜੀ ਜਾਂਦੀ ਸੀ/ਹੈ। ਇਕੱਲੀ ਵੀ ਬੀਜੀ ਜਾਂਦੀ ਸੀ/ਹੈ। ਤਿਲਾਂ ਦੇ ਫੁੱਲਾਂ ਦਾ ਰੰਗ ਚਿੱਟਾ ਤੇ ਜਾਮਨੀ ਹੁੰਦਾ ਹੈ। ਫੁੱਲਾਂ ਤੋਂ ਬਾਅਦ ਡੋਡੀਆਂ ਬਣਦੀਆਂ ਹਨ। ਜਦ ਡੋਡੀਆਂ ਪੱਕ ਜਾਂਦੀਆਂ ਹਨ ਤਾਂ ਫ਼ਸਲ ਨੂੰ ਵੱਢ ਕੇ ਛੋਟੀਆਂ-ਛੋਟੀਆਂ ਪੁਲੀਆਂ ਬਣਾ ਕੇ ਧੁੱਪੇ ਮੁਹਾਰੀਆਂ ਲਾ ਦਿੰਦੇ ਹਨ। ਜਦ ਮੁਹਾਰੀਆਂ ਸੁੱਕ ਜਾਂਦੀਆਂ ਹਨ ਤਾਂ ਡੋਡੀਆਂ ਦੇ ਮੂੰਹ ਖੁੱਲ੍ਹ ਜਾਂਦੇ ਹਨ। ਫੇਰ ਪੂਲੀਆਂ ਨੂੰ ਫੜ ਕੇ ਉਲਟੇ ਦਾਅ ਕਰਕੇ ਝਾੜ ਕੇ ਤਿਲ ਕੱਢ ਲਏ ਜਾਂਦੇ ਹਨ। ਤਿਲ ਦੇ ਟਾਂਡਿਆਂ ਨੂੰ ਅੱਗ ਬਾਲਣ ਲਈ ਵਰਤਿਆ ਜਾਂਦਾ ਹੈ।

ਹੁਣ ਖੇਤੀ ਵਪਾਰਕ ਨਜ਼ਰੀਏ ਨਾਲ ਕੀਤੀ ਜਾਂਦੀ ਹੈ। ਇਸੇ ਕਰਕੇ ਹੁਣ ਤਿਲ ਬਹੁਤ ਘੱਟ ਬੀਜੇ ਜਾਂਦੇ ਹਨ। ਲੋਕ ਜਾਗ੍ਰਿਤ ਹੋਣ ਕਰਕੇ ਤਿਲਾਂ ਨਾਲ ਜੁੜੇ ਅੰਧ ਵਿਸ਼ਵਾਸਾਂ ਵਿਚ ਹੁਣ ਕੋਈ ਵਿਸ਼ਵਾਸ ਨਹੀਂ ਕਰਦਾ।[2]

ਸੁਧਰੀਆਂ ਕਿਸਮਾਂ

ਸੋਧੋ
  • Punjab Til No.1 (2015): ਇਹ ਕਿਸਮ ਪ੍ਰਤੀ ਏਕੜ 2.8 ਕੁਇੰਟਲ ਉਪਜਦੀ ਹੈ। ਇਹ ਕਿਸਮ ਫਾਈਲੌਡੀ ਅਤੇ ਸੀਅਸੋਸਪੋਰਾ ਪੱਤੇ ਦੇ ਝੁਲਸਣ ਲਈ ਸਹਿਣਸ਼ੀਲ ਹੈ।
  • RT 346 (2009): ਇਹ ਕਿਸਮ ਪ੍ਰਤੀ ਏਕੜ 2.6 ਕੁਇੰਟਲ ਉਪਜਦੀ ਹੈ। ਇਹ 87 ਦਿਨਾਂ ਵਿੱਚ ਪੂਰੀ ਹੁੰਦੀ ਹੈ।

ਕਾਸ਼ਤ

ਸੋਧੋ

ਬੀਜ ਦਰ ਅਤੇ ਬਿਜਾਈ

ਸੋਧੋ

ਬੀਜ ਦੀ ਦਰ ਪ੍ਰਤੀ ਏਕੜ 1 ਕਿਲੋਗ੍ਰਾਮ ਹੈ। 30 ਸੈਂਟੀਮੀਟਰ ਦੀ ਦੂਰੀ 'ਤੇ ਬੀਜ ਬੀਜੋ। ਬੀਜ ਨੂੰ 4 ਤੋਂ 5 ਸੈਂਟੀਮੀਟਰ ਡੂੰਘਾ ਬੀਜਿਆ ਜਾਣਾ ਚਾਹੀਦਾ ਹੈ। ਫਸਲ ਜੁਲਾਈ ਦੇ ਪਹਿਲੇ ਪੰਦਰਵਾੜੇ 'ਤੇ ਬਿਜਾਈ ਜਾਣੀ ਚਾਹੀਦੀ ਹੈ ਜਿਸ ਨਾਲ ਬਿਜਾਈ ਤੋਂ ਪਹਿਲਾਂ ਸਿੰਚਾਈ ਕੀਤੀ ਜਾ ਸਕਦੀ ਹੈ।

ਵਾਢੀ

ਸੋਧੋ

ਪੌਦੇ ਮਿਆਦ ਪੂਰੀ ਹੋਣ 'ਤੇ ਪੀਲੇ ਹੋ ਜਾਂਦੇ ਨੇ । ਵਾਢੀ ਦੇ ਬਾਅਦ, ਪੌਦਿਆਂ ਨੂੰ ਛੋਟੇ ਬੰਡਲਾਂ ਵਿੱਚ ਬੰਨ੍ਹੋ ਅਤੇ ਇਨ੍ਹਾਂ ਬੰਡਲਾਂ ਨੂੰ ਉਪਰ ਵੱਲ ਭੇਜੋ।

ਪੌਦਾ ਸੁਰੱਖਿਆ

ਸੋਧੋ

ਕੀੜੇ- ਮਕੋੜੇ

ਸੋਧੋ
  • Sesame leaf webber and capsule borer
  • Jassid

ਬਿਮਾਰੀਆਂ 

ਸੋਧੋ
  • Phyllody
  • Blight

ਹਵਾਲੇ

ਸੋਧੋ
  1. "Indian medicine plants Sesmaum indicum". Retrieved June 14,2014. {{cite web}}: Check date values in: |accessdate= (help)
  2. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.