ਤਿਲਕ ਕਾਮੋਦ
ਤਿਲਕ ਕਾਮੋਦ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦਾ ਬਹੁਤ ਹੀ ਮਧੁਰ ਤੇ ਪ੍ਰਚਲਿਤ ਰਾਗ ਹੈ।
ਥਾਟ | ਖਮਾਜ |
---|---|
ਸੁਰ | ਇਸ ਰਾਗ 'ਚ ਸਾਰੇ ਸੁਰ ਸ਼ੁੱਧ ਲਗਦੇ ਹਨ
ਅਰੋਹ ਵਿੱਚ ਧੈਵਤ ਵਰਜਤ ਹੈ ਅਵਰੋਹ ਵਿੱਚ ਸੱਤੇ ਸੁਰ ਲਗਦੇ ਹਨ |
ਜਾਤੀ | ਸ਼ਾਡਵ-ਸੰਪੂਰਣ |
ਅਰੋਹ | ਪ(ਮੰਦਰ) ਨੀ (ਮੰਦਰ) ਸ ਰੇ ਗ ਸ ਰੇ ਮ ਪ ਨੀ ਸੰ |
ਅਵਰੋਹ | ਸੰ ਪ ਧ ਮ ਗ ਸ ਰੇ ਗ ਸ ਨੀ(ਮੰਦਰ) ਪ(ਮੰਦਰ) ਨੀ(ਮੰਦਰ)ਸ ਰੇ ਗ ਸ |
ਪਕੜ | ਪ(ਮੰਦਰ)ਨੀ (ਮੰਦਰ)ਸ ਰੇ ਗ ਸ ਰੇ ਪ ਮ ਗ ਸ ਨੀ(ਮੰਦਰ) |
ਵਾਦੀ | ਰੇ |
ਸੰਵਾਦੀ | ਪ |
ਸਮਾਂ | ਰਾਤ ਦਾ ਦੂਜਾ ਪਹਿਰ |
ਮਿਲਦਾ ਜੁਲਦਾ ਰਾਗ | ਦੇਸ਼ |
ਰਾਗ ਤਿਲਕ ਕਾਮੋਦ ਬਾਰੇ ਵਿਸਤਾਰ 'ਚ ਜਾਣਕਾਰੀ:-
- ਰਾਗ ਤਿਲਕ ਕਾਮੋਦ ਦੀ ਜਾਤੀ ਬਾਰੇ ਬਹੁਤ ਮਤ ਭੇਦ ਹਨ ਕੁੱਝ ਸੰਗੀਤਕਾਰ ਇਸ ਵਿੱਚ ਗੰਧਾਰ ਤੇ ਧੈਵਤ ਦੋ ਸੁਰ ਵਰਜਤ ਮੰਨਦੇ ਹਨ ਤੇ ਇਸ ਦੀ ਜਾਤੀ ਔਡਵ-ਸੰਪੂਰਣ ਮੰਨਦੇ ਹਨ। ਕੁੱਝ ਸੰਗੀਤਕਾਰ ਇਸ ਦੀ ਜਾਤੀ ਔਡਵ-ਸ਼ਾਡਵ ਮੰਨਦੇ ਹਨ। ਪਰ ਚਲਣ ਵਿੱਚ ਜ਼ਿਆਦਾ ਸ਼ਾਡਵ-ਸੰਪੂਰਣ ਹੈ।
- ਰਾਗ ਤਿਲਕ ਕਾਮੋਦ ਵਿੱਚ ਸਾਰੇ ਸੁਰ ਸ਼ੁੱਧ ਲਗਦੇ ਹਨ ਪਰ ਕਈ ਵਾਰ ਕੁੱਝ ਸੰਗੀਤਕਾਰ ਕੋਮਲ ਨੀ ਦਾ ਇਸਤੇਮਾਲ ਵੀ ਕਰਦੇ ਹਨ।
- ਇਸ ਰਾਗ ਦੀ ਚਾਲ ਵਕ੍ਰ (ਟੇਢੀ) ਹੁੰਦੀ ਹੈ।
- ਇਸ ਰਾਗ ਦੇ ਅਵਰੋਹ 'ਚ ਤਾਰ ਸਪ੍ਤਕ ਦੇ ਸੰ ਤੋਂ ਪੰ ਸੁਰ ਤੱਕ ਆਓਣਾ ਬਹੁਤ ਹੀ ਮਧੁਰ ਅਸਰ ਛਡਦਾ ਹੈ।
- ਇਹ ਰਾਗ ਇਕ ਚੰਚਲ ਅਤੇ ਰੋਮਾੰਟਿਕ ਸੁਭਾ ਦਾ ਰਾਗ ਹੈ।
- ਰਾਗ ਦਾ ਨਾਮ ਤਿਲਕ ਕਾਮੋਦ ਹੋਣ ਦੇ ਬਾਵਜੂਦ ਇਸ ਰਾਗ ਵਿੱਚ ਕਾਮੋਦ ਰਾਗ ਦੀ ਕੋਈ ਝਲਕ ਨਹੀਂ ਪੈਂਦੀ ਪਰ ਇਸਦੇ ਸੁਰ ਰਾਗ ਦੇਸ਼ ਨਾਲ ਮਿਲਦੇ ਜੁਲਦੇ ਹਨ ਪਰ ਦੋਨਾਂ ਰਾਗਾਂ 'ਚ ਸੁਰਾਂ ਦਾ ਚਲਣ ਵਖਰਾ ਵਖਰਾ ਹੁੰਦਾ ਹੈ ਤੇ ਮਾਹੋਲ ਵੀ ਵਖਰਾ ਵਖਰਾ।
- ਰਾਗ ਤਿਲਕ ਕਾਮੋਦ ਵਿੱਚ ਰੇ ਪ ਅਤੇ ਸੰ ਪੰ ਸੁਰ ਸੰਗਤੀ ਵਾਰ ਵਾਰ ਸੁਣਨ ਨੂੰ ਮਿਲਦੀ ਹੈ।
- ਇਸ ਦਾ ਸੁਭਾ ਸ਼ੋਖ ਤੇ ਚੰਚਲ ਹੋਣ ਕਰਕੇ ਇਸ ਵਿੱਚ ਛੋਟਾ ਖਿਆਲ ਅਤੇ ਠੁਮਰੀ ਜਿਆਦਾ ਸੁਣਨ ਨੂੰ ਮਿਲਦੀ ਹੈ ਤੇ ਕਈ ਵਾਰ ਧ੍ਰੁਪਦ ਵੀ ਇਸ ਰਾਗ ਵਿੱਚ ਗਾਇਆ ਜਾਂਦਾ ਹੈ।
- ਇਸ ਰਾਗ ਵਿੱਚ ਮੰਦਰ ਨਿਸ਼ਾਦ ਤੇ ਜਦੋਂ ਠੇਹਰਿਆ ਜਾਂਦਾ ਹੈ ਤਾਂ ਇਸ ਦੀ ਮਧੁਰਤਾ 'ਚ ਹੋਰ ਵੀ ਇਜ਼ਾਫ਼ਾ ਹੁੰਦਾ ਹੈ ਅਤੇ ਇਹ ਠੇਹਿਰਾਵ ਇਸ ਰਾਗ ਦੀ ਪਛਾਣ ਵੀ ਹੈ।
- ਇਸ ਰਾਗ ਵਿੱਚ ਤਰਾਨਾ,ਹੋਰੀ,ਗੀਤ ਅਤੇ ਗਜ਼ਲ ਵੀ ਗਾਏ ਜਾਂਦੇ ਹਨ ।
- ਇਸ ਰਾਗ ਨੂੰ ਬਰਸਾਤ 'ਚ ਵੀ ਗਾਇਆ ਜਾਂਦਾ ਹੈ।
ਰਾਗ ਤਿਲਕ ਕਾਮੋਦ 'ਚ ਆਲਾਪ :-
ਸ, ਰੇ--ਗ--ਸ--ਨੀ(ਮੰਦਰ)---ਪ(ਮੰਦਰ)ਨੀ(ਮੰਦਰ)--ਸ,
ਰੇ--ਗ--ਸ--ਰੇ ਪ ਮ ਗ-----ਸ --ਰੇ --ਗ, ਸ--ਨੀ(ਮੰਦਰ)
ਪ(ਮੰਦਰ)--ਨੀ(ਮੰਦਰ)--ਸ ਰੇ ਗ,ਸ
ਸ, ਰੇ--ਮ--ਪ-,ਧ ਪ ਮ ਗ---- ਸਰੇਗ,ਸ ਨੀ(ਮੰਦਰ),ਸ ਰੇ ਮ ਪ ਸੰ --
ਪੜ੍ਹ --ਮ--ਪ--ਮ--ਗ--ਸ ਰੇ --ਗ--ਸ ਨੀ(ਮੰਦਰ) --ਰੇ-ਮ-ਪ ਧ,ਮਗ --ਸਰੇਗ,ਸਨੀ(ਮੰਦਰ)---ਪ(ਮੰਦਰ)ਨੀ (ਮੰਦਰ)ਸ ਰੇ ਗ---ਸ ਰਾਗ ਤਿਲਕ ਕਾਮੋਦ 'ਚ ਕੁੱਝ ਫਿਲਮੀ ਗੀਤ-
ਗੀਤ | ਸੰਗੀਤਕਾਰ/
ਗੀਤਕਾਰ |
ਗਾਇਕ/
ਗਾਇਕਾ |
ਫਿਲਮ/ |
---|---|---|---|
ਬਦਰਿਯਾ ਬਰਸ ਗਈ
ਉਸ ਪਾਰ |
---/ਪੰਡਿਤ ਇੰਦਰ | ਮੁਕੇਸ਼,ਖੁਰਸ਼ੀਦ ਬੇਗ਼ਮ/ਹਮੀਦਾ ਬਾਨੋ | ਮੂਰਤੀ/1945 |
ਚਲੀ ਚਲੀ ਰੇ ਮਾਈ ਤੋ ਦੇਸ ਪਰਾਏ | ਸਰਦਾਰ ਮਲਿਕ/ਭਰਤ ਵਿਆਸ | ਆਸ਼ਾ ਭੋੰਸਲੇ | ਸਾਰੰਗ/1960 |
ਹਮਨੇ ਤੁਝਕੋ ਪਿਆਰ ਕਿਯਾ ਹੈ ਜਿਤਨਾ | ਕਲਿਆਨ ਜੀ ਆਨੰਦ ਜੀ/
ਇੰਦੀਵਰ |
ਮੁਕੇਸ਼ | ਦੂਲਹਾ-ਦੁਲਹਨ/1964 |
ਹਿਯਾ ਜਰਤ ਰਹਤ ਦਿਨ ਰੈਨ | ਪੰਡਿਤ ਰਵੀ ਸ਼ੰਕਰ/ਅਨਜਾਨ | ਮੁਕੇਸ਼ | ਗੋਦਾਨ/1963 |
ਵਫ਼ਾ ਜਿਨਸੇ ਕੀ ਬੇਵਫਾ ਹੋ ਗਏ ਹੈਂ | ਰਵੀ /ਪ੍ਰੇਮ ਧਵਨ | ਮੁਕੇਸ਼ | ਪਿਆਰ ਕਾ ਸਾਗਰ/196। |
ਮੁਝੇ ਮਿਲ ਗਈ ਹੈ ਮੁਹੱਬਤ | ਦਤ੍ਤਾਰਾਮ ਨਾਇਕ/ਗੁਲਸ਼ਨ ਬਾਵਰਾ | ਮੁਕੇਸ਼ | ਪਹਿਲਾ ਪਿਆਰ/
196। |
ਤੇਰੀ ਯਾਦ ਦਿਲ ਸੇ ਭੁਲਾਨੇ ਚਲਾ ਹੂੰ | ਸ਼ੰਕਰ ਜੈਕਿਸ਼ਨ/
ਸ਼ੈਲੇਂਦਰ |
ਮੁਕੇਸ਼ | ਹਰਿਆਲੀ ਔਰ ਰਾਸਤਾ/1962 |
ਠੰਡੀ ਠੰਡੀ ਸਾਵਨ ਕੀ | ਸਲਿਲ ਚੌਧਰੀ/ਸ਼ੈਲੇਂਦਰ | ਆਸ਼ਾ ਭੋੰਸਲੇ | ਜਾਗਤੇ ਰਹੋ/1956 |
ਤੁਮ੍ਹਾਰੇ ਬਿਨ ਜੀ ਨਾ ਲਾਗੇ ਘਰ ਮੇਂ | ਵਨਰਾਜ ਭਾਟਿਯਾ/ਮਜਰੂਹ ਸੁਲਤਾਨਪੁਰੀ | ਪ੍ਰੀਤਿ ਸਾਗਰ | ਭੂਮਿਕਾ/1977 |
ਯਹ ਨੀਰਾ ਕਹਾਂ ਸੇ ਬਰਸੇ | ਜੈਦੇਵ/ਪਦਮਾ ਸਚਦੇਵ | ਲਤਾ ਮੰਗੇਸ਼ਕਰ | ਪ੍ਰੇਮ ਪਰਬਤ/
1973 |
ਆਓਗੇ ਜਬ ਤੁਮ ਸਾਜਨਾ | ਸੰਦੇਸ਼ ਸ਼ਾਂਡਲੇ/ਇਰਸ਼ਾਦ ਕਾਮਿਲ | ਉਸਤਾਦ ਰਾਸ਼ਿਦ ਖਾਨ | ਜਬ ਵੀ ਮੇੱਟ/2007 |
ਬਾਹਰੀ ਲਿੰਕ
ਸੋਧੋ- [1] Archived 2010-01-02 at the Wayback Machine.
- SRA on Samay and Ragas
- Sarod performance by Arnab Chakrabarty