ਤਿਸਤਾ ਦਾਸ
ਤਿਸਤਾ ਦਾਸ (ਬੰਗਾਲੀ: তিস্তা দাস)[1] ਜਾਂ ਤੀਸਤਾ ਦਾਸ (ਜਨਮ 9 ਮਈ 1978) ਇੱਕ ਅਦਾਕਾਰਾ, ਭਾਰਤੀ ਰਾਜ ਪੱਛਮੀ ਬੰਗਾਲ ਦੀ ਲੇਖਕ ਅਤੇ ਭਾਰਤੀ ਟਰਾਂਸਜੈਂਡਰ ਦੇ ਅਧਿਕਾਰਾਂ ਲਈ ਕਾਰਕੁੰਨ ਹੈ। ਉਸਨੇ ਕੁਝ ਹਿੰਦੀ ਅਤੇ ਬੰਗਾਲੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ।
ਤਿਸਤਾ ਦਾਸ | |
---|---|
ਸੁਸ਼ਾਂਤੋ ਦਾਸ | |
ਜਨਮ | ਅਗਰਪਾਰਾ, ਪੱਛਮੀ ਬੰਗਾਲ, ਭਾਰਤ | 9 ਮਈ 1978
ਰਾਸ਼ਟਰੀਅਤਾ | ਭਾਰਤੀ |
ਹੋਰ ਨਾਮ | ਤਿਸਤਾ ਮਿਤਰਾ |
Parent | ਕੈਲਾਸ਼ ਦਾਸ (ਪਿਤਾ) ਸ਼ਭਰਾ ਦਾਸ (ਮਾਤਾ) |
ਨਿੱਜੀ ਜ਼ਿੰਦਗੀ
ਸੋਧੋਤਿਸਤਾ ਦਾ ਜਨਮ ਸੁਸ਼ਾਂਤੋ ਦਾਸ ਵਜੋਂ ਹੋਇਆ, ਉਸ ਨੂੰ ਜੀਵਨ ਦੇ ਮੁਢਲੇ ਪੜਾਅ ਵਿੱਚ ਲਿੰਗ ਪਛਾਣ ਦੇ ਵਿਗਾੜ (ਜੀ.ਆਈ.ਡੀ.) ਬਾਰੇ ਪਤਾ ਲੱਗ ਗਿਆ ਸੀ ਅਤੇ ਇਸਦੇ ਨਤੀਜੇ ਵਜੋਂ ਉਸ ਨੇ ਡਾ. ਸ਼ੀਲਾ ਰੋਹਤਗੀ, ਜੋ ਕਿ ਕੋਲਕਾਤਾ ਦੀ ਇੱਕ ਪ੍ਰਮੁੱਖ ਪਲਾਸਟਿਕ ਸਰਜਨ ਅਤੇ ਐਸ.ਆਰ.ਐਸ. ਦੀ ਪ੍ਰਕਿਰਿਆ ਵਿੱਚ ਮੁਹਾਰਤ ਰੱਖਦੀ ਹੈ, ਦੇ ਅਧੀਨ ਸੈਕਸ ਰੀਸਿਸਟਮੈਂਟ ਸਰਜਰੀ ਕਰਵਾਈ। ਇਸ ਤੋਂ ਬਾਅਦ ਤਿਸਤਾ ਨੇ ਆਪਣੀ ਪਛਾਣ ਨੂੰ ਜਨਤਕ ਕਰ ਦਿੱਤਾ, ਪਰ ਉਸ ਨੂੰ ਇਸ ਸਬੰਧੀ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਉਹ ਟ੍ਰਾਂਸਸੈਕਸੁਅਲ ਮੁੱਦਿਆਂ ਲਈ ਇੱਕ ਸਮਾਜਿਕ ਕਾਰਜਕਰਤਾ ਅਤੇ ਟ੍ਰਾਂਸਸੈਕਸੁਅਲ ਅਧਿਕਾਰਾਂ ਦੀ ਪ੍ਰਵਕਤਾ ਅਤੇ ਇੱਕ ਪ੍ਰਮੁੱਖ ਅਦਾਕਾਰਾ ਹੈ। ਤਿਸਤਾ ਨੂੰ ਭਾਰਤ ਦੇ ਲੋਕਾਂ ਵਿੱਚ ਟ੍ਰਾਂਸਸੈਕਸੁਅਲ ਕਮਿਊਨਿਟੀ ਲਈ ਸ਼ਕਤੀਕਰਨ ਅਤੇ ਇਸ ਪਛਾਣ ਦੀ ਚੋਣ ਦੇ ਆਈਕਨ ਵਜੋਂ ਜਾਣਿਆ ਜਾਂਦਾ ਹੈ। ਹਾਲਾਂਕਿ ਉਸ ਨੇ ਰਬਿੰਦਰ ਭਾਰਤੀ ਯੂਨੀਵਰਸਿਟੀ ਵਿੱਚ ਅੰਡਰਗ੍ਰੈਜੂਏਟ ਪੜ੍ਹਾਈ ਲਈ ਦਾਖ਼ਲੇ ਨੂੰ ਰੱਦ ਕਰ ਦਿੱਤਾ ਸੀ, ਪਰ ਉਸ ਨੇ ਕਲਕੱਤਾ ਯੂਨੀਵਰਸਿਟੀ ਦੇ ਬੇਥੂਨ ਕਾਲਜ ਤੋਂ ਪੱਤਰਕਾਰੀ ਦੀ ਗ੍ਰੈਜੂਏਸ਼ਨ ਕੀਤੀ।[2]
ਕੈਰੀਅਰ
ਸੋਧੋਤਿਸਤਾ ਪ੍ਰੋਫ਼ੇਸ਼ਨਲੀ ਇੱਕ ਅਦਾਕਾਰਾ ਅਤੇ ਕਮਿਊਨਿਟੀ ਅਧਾਰਿਤ ਸਲਾਹਕਾਰ ਹੈ ਅਤੇ ਉਸ ਨੇ ਬਹੁਤ ਸਾਰੀਆਂ ਫਿਲਮਾਂ ਅਤੇ ਵੱਖ-ਵੱਖ ਟੈਲੀਵਿਜ਼ਨ ਭੂਮਿਕਾਵਾਂ ਲਈ ਕੰਮ ਕੀਤਾ ਹੈ। ਉਸ ਨੇ ਕਲਕੱਤੇ ਵਿੱਚ ਰੂਪਰੇਖਾ ਚੌਧਰੀ ਲਈ ਖੋਜ ਸਹਾਇਕ ਵਜੋਂ ਕੰਮ ਕੀਤਾ, ਜਿਨ੍ਹਾਂ ਨੇ ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ ਤਹਿਤ ਸਮਾਜ ਵਿੱਚ ਟਰਾਂਸ-ਸੈਕਸਾਂ ਦੀ ਜੀਵਨ ਸ਼ੈਲੀ ਅਤੇ ਉਨ੍ਹਾਂ ਦੀ ਸਵੀਕ੍ਰਿਤੀ ਅਧਾਰਿਤ ਖੋਜ ਪ੍ਰੋਜੈਕਟ 'ਤੇ ਕੰਮ ਕੀਤਾ ਹੈ।[3]
ਫ਼ਿਲਮੋਗ੍ਰਾਫੀ
ਸੋਧੋ- ਡਾਕੂਮੈਂਟਰੀ – ਆਈ ਕੁਡ ਨੋਟ ਬੀ ਯੂਅਰ ਸਨ, ਮੋਮ, (2002)
- ਲਘੂ ਫ਼ਿਲਮ- ਏਬੋਂਗ ਫੇਰਾ, (2004)
- ਟੈਲੀਫ਼ਿਲਮ – ਨਾਰੀ, (2004)
- ਲਘੂ ਫ਼ਿਲਮ- ਦ ਥਰਡ ਜੇਂਡਰ?, (2006)
- ਡਾਕੂਮੈਂਟਰੀ ਬਿਓਂਡ ਰੇਫ਼ਲੇਕਸ਼ਨ, (2009)
- ਲਘੂ ਫ਼ਿਲਮ ਰੂਪਾਂਤਰ, (2012)
- ਡਾਕੂਮੈਂਟਰੀ - ਮਾਂ ਆਈ ਅਗਜੀਸਟ ਬਿਓਂਡ ਐਕਸ ਐਂਡ ਵਾਈ (2013)
- ਲਘੂ ਫ਼ਿਲਮ- ਅਰੇਕਤੀ ਜੀਬੋਨਰ ਗੋਲਪੋ/ਸਟੋਰੀ ਆਫ਼ ਅਨਦਰ ਲਾਇਫ਼ (2013)
- ਫ਼ੀਚਰ ਫ਼ਿਲਮ- ਅਚੇਨਾ ਬੋਧੂਟੋ, (2014)
- ਫ਼ੀਚਰ ਫ਼ਿਲਮ- ਪੁਨਰਬਸਨ, (2014)
ਹਵਾਲੇ
ਸੋਧੋ- ↑ "Gender bender: will and way to cross over". The Telegraph (Calcutta).
{{cite news}}
: Italic or bold markup not allowed in:|publisher=
(help) - ↑ "Tista's struggle". The Statesman. Archived from the original on 1 ਜਨਵਰੀ 2009.
{{cite news}}
: Italic or bold markup not allowed in:|publisher=
(help); Unknown parameter|deadurl=
ignored (|url-status=
suggested) (help); line feed character in|deadurl=
at position 5 (help) - ↑ "A Journey of Self Discovery". Society (magazine).
{{cite news}}
: Italic or bold markup not allowed in:|publisher=
(help)[permanent dead link]