ਤਿੱਤਲੀ (ਚੈਖਵ ਦੀ ਕਹਾਣੀ)
ਤਿੱਤਲੀ (ਰੂਸੀ: Попрыгунья) ਰੂਸੀ ਲੇਖਕ ਐਂਤਨ ਚੈਖਵ ਦੀ 1891 ਦੀ ਲਿਖੀ ਕਹਾਣੀ ਹੈ।ਇਹ ਪਹਿਲੀ ਵਾਰ ਸੇਬਿਆ (Север) ਪਤਰਿਕਾ (1892, № 1)) ਵਿੱਚ ਪ੍ਰਕਾਸ਼ਿਤ ਹੋਈ।[1] ਖੋਜਕਰਤਾਵਾਂ ਦੇ ਅਨੁਸਾਰ ਇਹ ਇੱਕ ਸੱਚੀ ਕਹਾਣੀ ਤੇ ਅਧਾਰਤ ਹੈ।
"ਤਿੱਤਲੀ" | |
---|---|
ਲੇਖਕ ਐਂਤਨ ਚੈਖਵ | |
ਮੂਲ ਸਿਰਲੇਖ | Попрыгунья |
ਦੇਸ਼ | ਰੂਸ |
ਭਾਸ਼ਾ | ਰੂਸੀ |
ਵੰਨਗੀ | ਨਿੱਕੀ ਕਹਾਣੀ |
ਪ੍ਰਕਾਸ਼ਨ | 1892 |
ਕਹਾਣੀ ਸਾਰ
ਸੋਧੋਡਾ. ਓਸਿਪ ਦਿਮੋਵ ਇੱਕ ਸੁਹਿਰਦ ਅਤੇ ਬੋਰ ਨੌਜਵਾਨ ਡਾਕਟਰ ਹੈ, ਜੋ ਆਪਣੇ ਮਰੀਜ਼ਾਂ ਅਤੇ ਆਪਣੀ ਖੋਜ ਦੇ ਨਾਲ ਰੁੱਝਿਆ ਰਹਿੰਦਾ ਹੈ। ਓਲਗਾ, ਉਸ ਦੀ ਪਤਨੀ, ਉਤਸ਼ਾਹ ਭਰਪੂਰ ਅਤੇ ਕਲਾਤਮਕ ਜੀਵਨ ਜਿਉਣ ਲਈ ਮਰਦੀ ਹੈ। ਓਲਗਾ ਦੀ ਦੀਮੋਵ ਨਾਲ ਮੁਲਾਕਾਤ ਉਦੋਂ ਹੋਈ ਸੀ, ਜਦੋਂ ਉਹ ਓਲਗਾ ਦੇ ਮੌਤ ਨਾਲ ਜੂਝ ਰਹੇ ਬਿਮਾਰ ਪਿਤਾ ਦੀ ਤੀਮਾਰਦਾਰੀ ਕਰ ਰਿਹਾ ਸੀ। ਉਹ ਡਾਕਟਰ ਦੀ ਨਿਰਸੁਆਰਥ ਸੇਵਾ ਤੋਂ ਪ੍ਰਭਾਵਿਤ ਹੋ ਕੇ ਉਸ ਨਾਲ ਪਿਆਰ ਕਰਨ ਲੱਗੀ ਅਤੇ ਉਸ ਨਾਲ ਸ਼ਾਦੀ ਕਰ ਲੈਂਦੀ ਹੈ। ਉਹ ਉਸਦੀ "ਸਰਲਤਾ, ਆਮ ਸਮਝ ਅਤੇ ਚੰਗੇ ਸੁਭਾਅ" ਲਈ ਉਸਦੀ ਪ੍ਰਸ਼ੰਸਾ ਕਰਦੀ ਹੈ।
ਉਹ ਇੱਕ ਰੰਗੀਨ ਲੈਂਡਸਕੇਪ ਕਲਾਕਾਰ ਰਿਆਬੋਵਸਕੀ ਨਾਲ ਰੁਮਾਂਸ ਦਾ ਨਵਾਂ ਚੱਕਰ ਚਲਾ ਲੈਂਦੀ ਹੈ। ਰਿਆਬੋਵਸਕੀ ਉਸ ਨੂੰ ਵੋਲਗਾ ਦਰਿਆ ਤੇ ਘੁਮਾਉਣ ਲੈ ਜਾਂਦਾ ਹੈ। ਕੁਝ ਮਹੀਨੇ ਇਹ ਇਸ਼ਕ ਚੱਲਦਾ ਰਹਿੰਦਾ ਹੈ। ਫਿਰ ਰਿਆਬੋਵਸਕੀ ਓਲਗਾ ਤੋਂ ਅੱਕ ਜਾਂਦਾ ਹੈ।