ਤੁਰਕਮੇਨਿਸਤਾਨ
ਤੁਰਕਮੇਨਸਤਾਨ (i/tɜrkˈmɛnɨstæn/ or
i/tɜrkmɛnɨˈstɑːn/; ਤੁਰਕਮੇਨ: Türkmenistan) (ਤੁਰਕਮੇਨਿਆ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ) ਮਧ ਏਸ਼ੀਆ ਵਿੱਚ ਸਥਿਤ ਇੱਕ ਤੁਰਕ ਦੇਸ਼ ਹੈ। 1991 ਤੱਕ ਤੁਰਕਮੇਨ ਸੋਵੀਅਤ ਸਮਾਜਵਾਦੀ ਲੋਕ-ਰਾਜ (ਤੁਰਕਮੇਨ ਐੱਸ ਐੱਸ ਆਰ) ਵਜੋਂ ਇਹ ਸੋਵੀਅਤ ਸੰਘ ਦਾ ਇੱਕ ਘਟਕ ਗਣਤੰਤਰ ਸੀ। ਇਸ ਦੀ ਸੀਮਾ ਦੱਖਣ ਪੂਰਵ ਵਿੱਚ ਅਫਗਾਨਿਸਤਾਨ, ਦੱਖਣ ਪੱਛਮ ਵਿੱਚ ਈਰਾਨ, ਉਤਰ ਪੂਰਵ ਵਿੱਚ ਉਜਬੇਕਿਸਤਾਨ,ਉਤਰ ਪੱਛਮ ਵਿੱਚ ਕਜਾਖਿਸਤਾਨ ਅਤੇ ਪੱਛਮ ਵਿੱਚ ਕੇਸਪਿਅਨ ਸਾਗਰ ਨਾਲ ਮਿਲਦੀ ਹੈ। ਤੁਰਕਮੇਨਸਤਾਨ ਨਾਮ ਫਾਰਸੀ ਤੋਂ ਆਇਆ ਹੈ, ਜਿਸਦਾ ਭਾਵ ਹੈ, ਤੁਰਕਾਂ ਦੀ ਭੂਮੀ। ਦੇਸ਼ ਦੀ ਰਾਜਧਾਨੀ ਅਸ਼ਗਾਬਾਤ ਹੈ। ਇਸ ਦਾ ਹਲਕੇ ਤੌਰ ਉੱਤੇ ਪਿਆਰ ਦਾ ਸ਼ਹਿਰ ਜਾਂ ਸ਼ਹਿਰ ਜਿਸ ਨੂੰ ਮੁਹੱਬਤ ਨੇ ਬਣਾਇਆ ਦੇ ਰੂਪ ਵਿੱਚ ਅਨੁਵਾਦ ਹੁੰਦਾ ਹੈ। ਇਹ ਅਰਬੀ ਦੇ ਸ਼ਬਦ ਇਸ਼ਕ ਅਤੇ ਫਾਰਸੀ ਪਿਛੇਤਰ ਆਬਾਦ ਨਾਲ ਮਿਲ ਕੇ ਬਣਿਆ ਹੈ।
ਮਧ ਏਸ਼ੀਆ ਵਿੱਚ ਸਥਿਤ ਇਸ ਦੇਸ਼ ਦਾ ਧਰਾਤਲ ਬਹੁਤ ਹੀ ਬਿਖੜਾ ਹੈ। ਇੱਥੇ ਪਹਾੜ, ਪਠਾਰ, ਮਾਰੂਥਲ ਅਤੇ ਮੈਦਾਨ ਸਾਰੇ ਮਿਲਦੇ ਹਨ ਪਰ ਸਮੁੰਦਰ ਤੋਂ ਦੂਰ ਹੋਣ ਦੇ ਕਾਰਨ ਇੱਥੇ ਦੀ ਜਲਵਾਯੂ ਉੱਤੇ ਮਹਾਦੀਪੀ ਪ੍ਰਭਾਵ ਹੈ। ਪਸ਼ੂ-ਪਾਲਣ ਇੱਥੋਂ ਦਾ ਪ੍ਰਧਾਨ ਪੇਸ਼ਾ ਹੈ। ਤੁਰਕਮੇਨਸਤਾਨ ਵਿੱਚ ਵਰਖਾ ਦੀ ਕਮੀ ਦੇ ਕਾਰਨ ਕੁਦਰਤੀ ਬਨਸਪਤੀ ਦੀ ਕਮੀ ਹੈ। ਮਾਰੂਥਲੀ ਭੂਮੀ ਦੀ ਬਹੁਤਾਤ ਹੋਣ ਦੇ ਕਾਰਨ ਇੱਸ ਦੇ ਸਾਰੇ ਹਿੱਸਿਆਂ ਵਿੱਚ ਖੁਸ਼ਕ ਮਾਰੂਥਲੀ ਕੰਡਿਆਲੀਆਂ ਝਾੜੀਆਂ ਮਿਲਦੀਆਂ ਹਨ।