ਤੁਰਕਮੇਨਿਸਤਾਨ ਵਿੱਚ ਸਿੱਖਿਆ

ਤੁਰਕਮੇਨੀਸਤਾਨ ਦਾ ਸਿੱਖਿਆ ਮੰਤਰਾਲਾ ਦੇਸ਼ ਵਿੱਚ ਹਰ ਪੱਧਰ ਤੇ ਸਿੱਖਿਆ ਲਈ ਜ਼ਿੰਮੇਵਾਰ ਹੈ।

ਇਤਿਹਾਸ

ਸੋਧੋ

ਤੁਰਕਮੇਨਿਸਤਾਨ ਵਿੱਚ 11 ਸਾਲ ਦੀ ਰਸਮੀ ਸੈਕੰਡਰੀ ਸਿੱਖਿਆ ਹੈ।[1] ਉੱਚ ਸਿੱਖਿਆ ਦੀ ਮਿਆਦ 5 ਸਾਲ ਹੈ। [2] 2007 ਵਿਚ, 1 ਮਿਲੀਅਨ ਬੱਚੇ ਸੈਕੰਡਰੀ ਸਕੂਲਾਂ ਵਿੱਚ ਪੜ੍ਹ ਰਹੇ ਸਨ ਅਤੇ ਲਗਭਗ 100,000 ਗਰੇਡ 1 ਸ਼ੁਰੂ ਕਰ ਰਹੇ ਸਨ। [3] ਸਾਲ 2010-2011 ਅਕਾਦਮਿਕ ਸਾਲ ਵਿੱਚ 931 272 ਵਿਦਿਆਰਥੀਆਂ ਨੂੰ ਆਮ ਵਿਦਿਅਕ ਸੰਸਥਾਵਾਂ ਵਿੱਚ ਦਾਖਲ ਕੀਤਾ ਗਿਆ। ਇਹਨਾਂ ਵਿੱਚ 373160 ਸ਼ਹਿਰੀ ਖੇਤਰਾਂ ਵਿੱਚ ਅਤੇ 558112 ਪੇਂਡੂ ਖੇਤਰਾਂ ਵਿੱਚ ਸਨ। ਕੁੱਲ ਮਿਲਾ ਕੇ 1730 ਸਕੂਲ - ਦਿਹਾਤ ਵਿੱਚ 1232 ਅਤੇ ਸ਼ਹਿਰੀ ਖੇਤਰਾਂ ਵਿੱਚ 498 (ਸਟੇਟ ਕਮੇਟੀ ਫਾਰ ਸਟੈਟਿਸਟਿਕਸ) ਅਨੁਸਾਰ ਦੇਸ਼ ਵਿੱਚ ਸਨ। ਜਿਹਨਾਂ ਵਿੱਚ ਲਗਭਗ 69437 ਅਧਿਆਪਕ ਕੰਮ ਕਰ ਰਹੇ ਸਨ। ਤੁਰਕਮੇਨਿਸਤਾਨ ਵਿੱਚ ਅਕਾਦਮਿਕ ਵਰ੍ਹੇ 2013-14 ਤੋਂ 11 ਸਾਲ ਦੀ ਮੁੱਢਲੀ ਸਿੱਖਿਆ ਦੀ ਸ਼ੁਰੂਆਤ ਕੀਤੀ ਗਈ ਹੈ।

Course centers

1996 ਵਿਚ, ਤੁਰਕਮੇਨਿਸਤਾਨ ਦੇ ਸਿੱਖਿਆ ਮੰਤਰਾਲੇ ਨੇ ਰਾਜ ਅਤੇ ਨਿੱਜੀ ਸੰਸਥਾਵਾਂ ਨੂੰ ਥੋੜੀ ਮਿਆਦ ਦੇ ਕੋਰਸ ਸ਼ੁਰੂ ਅਤੇ ਕੰਮ ਕਰਨ ਦਾ ਮੌਕਾ ਦਿੱਤਾ।

ਵਰਤਮਾਨ ਵਿੱਚ ਤੁਰਕਮੇਨਿਸਤਾਨ ਵਿੱਚ ਰਾਜ ਅਤੇ ਪ੍ਰਾਈਵੇਟ ਮਲਕੀਅਤ ਵਾਲੇ ਸਿੱਖਿਆ ਅਦਾਰੇ ਕੰਮ ਕਰ ਰਹੇ ਹਨ। ਉਹ ਮੁੱਖ ਤੌਰ 'ਤੇ ਭਾਸ਼ਾਵਾਂ, ਕੰਪਿਊਟਰ, ਗਣਿਤ ਅਤੇ ਵਣਜ ਦੇ ਕੋਰਸ ਮੁਹੱਈਆ ਕਰਦੇ ਹਨ। ਉਹ ਤੁਰਕਮੇਨਿਸਤਾਨ ਦੇ ਸਿੱਖਿਆ ਮੰਤਰਾਲੇ ਦੁਆਰਾ ਦਿੱਤੇ ਲਾਇਸੈਂਸ ਦੇ ਆਧਾਰ 'ਤੇ ਕੰਮ ਕਰਦੇ ਹਨ।

ਯੂਨੀਵਰਸਿਟੀਆਂ

ਸੋਧੋ

ਤੁਰਕਮੇਨਿਸਤਾਨ ਵਿੱਚ 23 ਉੱਚ ਸਿੱਖਿਆ ਸੰਸਥਾਵਾਂ ਹਨ ਇਨ੍ਹਾਂ ਵਿੱਚੋਂ 18 ਸਿਵਲ ਹਨ ਅਤੇ 5 ਫੌਜੀ ਉੱਚ ਸਿੱਖਿਆ ਸੰਸਥਾਨ ਹਨ।[4]

ਤੁਰਕਮੇਨਿਸਤਾਨ ਵਿੱਚ ਯੂਨੀਵਰਸਿਟੀਆਂ ਦੀ ਸੂਚੀ

ਉੱਚ ਸਿੱਖਿਆ ਸੰਸਥਾਨਾਂ ਵਿੱਚੋਂ ਕੁੱਝ ਨੂੰ ਉੱਚ ਹਸਤੀਆਂ ਦੇ ਨਾਂ ਤੇ ਸ਼ੁਰੂ ਕੀਤਾ ਗਿਆ ਹੈ ਜਿਵੇਂ ਮੈਟਮੀਗੂਲੀ, ਸਟੇਟ ਇੰਸਟੀਚਿਊਟ ਆਫ਼ ਵਰਲਡ ਲੈਂਗੂਏਜਿਜ਼ ਨੂੰ ਡੌਵੇਲਟਮੇਮਮਤ ਅਜ਼ੈਡੀ, ਐਸ.ਏ. ਨੀਰੀਆਜ਼ੋ, ਸਟੇਟ ਇੰਸਟੀਚਿਊਟ ਆਫ ਇਕਨਾਮਿਕੀ ਐਂਡ ਮੈਨੇਜਮੈਂਟ, ਇੰਸਟੀਚਿਊਟ ਆਫ਼ ਐਜੂਕੇਸ਼ਨ ਦੇ ਨਾਂ ਤੇ ਹੈ। ਇਲੈਕਟ੍ਰੀਕਲ ਟੈਕਨੌਲੋਜੀ ਇੰਸਟੀਚਿਊਟ (ਮੈਰੀ ਸਿਟੀ), ਸਟੇਟ ਮੈਡੀਕਲ ਯੂਨੀਵਰਸਿਟੀ ਸਈਤਨਗਰ ਸਈਅਦ ਦੇ ਨਾਂ ਨਾਲ ਸ਼ੁਰੂ ਕੀਤਾ ਗਿਆ ਹੈ।

ਤੁਰਕਮੇਨਿਸਤਾਨ ਵਿੱਚ ਕੰਮ ਕਰ ਰਹੇ 4 ਕੌਮਾਂਤਰੀ ਉੱਚ ਸਿੱਖਿਆ ਸੰਸਥਾਨ ਹਨ: ਇੰਟਰਨੈਸ਼ਨਲ ਆਇਲ ਐਂਡ ਗੈਸ ਯੂਨੀਵਰਸਿਟੀ, ਇੰਟਰਨੈਸ਼ਨਲ ਰਿਲੇਸ਼ਨਜ਼ ਆਫ ਫੌਰਨ ਅਫੇਅਰਜ਼ ਮਿਨਿਸਟ੍ਰੀ ਆਫ ਤੁਰਕਮੇਨਿਸਤਾਨ, ਇੰਟਰਨੈਸ਼ਨਲ ਹਿਊਮੈਨੇਟੀਜ਼ ਅਤੇ ਡਿਵੈਲਪਮੈਂਟ ਯੂਨੀਵਰਸਿਟੀ ਅਤੇ ਇੰਟਰਨੈਸ਼ਨਲ ਤੁਰਮੇਨ-ਤੁਰਕਿਸ਼ ਯੂਨੀਵਰਸਿਟੀ।

ਫੌਜ ਅਧਾਰਿਤ ਉੱਚ ਸਿੱਖਿਆ ਸੰਸਥਾਨਾਂ ਵਿੱਚ: ਰੱਖਿਆ ਮੰਤਰਾਲੇ ਦੇ ਇੰਸਟੀਚਿਊਟ, ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਦੇ ਸੰਸਥਾਨ (ਉਰਫ ਪੁਲਿਸ ਅਕਾਦਮੀ), ਰਾਸ਼ਟਰੀ ਸੁਰੱਖਿਆ ਮੰਤਰਾਲੇ ਦੇ ਸੰਸਥਾਨ, ਸਟੇਟ ਬਾਰਡਰ ਸਕਿਊਰਟੀ ਇੰਸਟੀਚਿਊਟ ਮੁੱਖ ਹਨ।

ਪੋਸਟ ਗਰੈਜੁਏਟ ਸਿੱਖਿਆ

ਸੋਧੋ

ਤੁਰਕਮੇਨਿਸਤਾਨ ਵਿੱਚ ਪੋਸਟ-ਗ੍ਰੈਜੂਏਟ ਸਿੱਖਿਆ ਨੂੰ ਮਿਆਰੀ ਬਣਾਉਣ ਲਈ 2007 ਵਿੱਚ ਤੁਰਕਮੇਨ ਅਕੈਡਮੀ ਆਫ ਸਾਇੰਸ ਨੂੰ ਬਣਾਇਆ ਗਿਆ। ਤੁਰਕਮੇਨਿਸਤਾਨ ਦੇ ਰਾਸ਼ਟਰਪਤੀ ਦੁਆਰਾ ਪਾਸ ਕੀਤੇ ਗਏ ਇੱਕ ਪੋਸਟ-ਗ੍ਰੈਜੂਏਟ ਸਿੱਖਿਆ ਲਈ 2013 ਵਿੱਚ,55 ਗ੍ਰੈਜੂਏਟ ਸਕੂਲਾਂ ਨੂੰ ਰਾਸ਼ਟਰੀ ਯੂਨੀਵਰਸਿਟੀਆਂ ਦੇ ਰੂਪ ਵਿੱਚ ਸਵੀਕਾਰ ਕੀਤਾ ਗਿਆ, ਦੋ ਹੋਰ ਬਜਟ ਸਥਾਨ ਡਾਕਟਰੀ ਦੀ ਪੜ੍ਹਾਈ ਵਿੱਚ ਪੇਸ਼ ਹੋਣਗੇ, 42 ਕਲੀਨਿਕਲ ਰੈਜ਼ੀਡੈਂਸੀ, ਸਾਇੰਸ ਦੇ ਉਮੀਦਵਾਰ ਦੀ ਡਿਗਰੀ ਲਈ 241 ਉਮੀਦਵਾਰਾਂ ਲਈ ਜਗ੍ਹਾ ਬਣਾਈ ਗਈ, ਡਾਕਟਰੇਟ ਡਿਗਰੀ ਲਈ 9 ਸੀਟਾਂ ਮਨਜ਼ੂਰ ਕੀਤੀਆਂ ਗਈਆਂ।

ਹਵਾਲੇ

ਸੋਧੋ
  1. V@DIM. "Туркменистан: золотой век". Turkmenistan.gov.tm. Archived from the original on 2016-04-24. Retrieved 2016-05-22. {{cite web}}: Unknown parameter |dead-url= ignored (|url-status= suggested) (help)
  2. "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2016-03-04. Retrieved 2018-11-22. {{cite web}}: Unknown parameter |dead-url= ignored (|url-status= suggested) (help)
  3. "1709 secondary schools to receive students in new academic year". turkmenistan.ru. Archived from the original on 2015-04-02. Retrieved 2018-11-22. {{cite web}}: Unknown parameter |dead-url= ignored (|url-status= suggested) (help)
  4. "National Tempus Office in Turkmenistan". in.tm. Archived from the original on 2013-04-19. Retrieved 2018-11-22. {{cite web}}: Unknown parameter |dead-url= ignored (|url-status= suggested) (help)