ਤੁਲਾਈ ਓਰਦੂ
ਤੁਲਾਈ ਓਰਦੂ (Mongolian: Алтан Орд, Altan Ordu, Зүчийн улс, Züchii-in Uls; ਰੂਸੀ: Золотая Орда, tr. Zolotaya Orda; ਤਤਰ: [Алтын Урда Altın Urda] Error: {{Lang}}: text has italic markup (help)) ਇੱਕ ਮੰਗੋਲ ਬਾਅਦ ਚ ਤੁਰਕ ਅਸਰਾਂ ਵਾਲੀ ਮੁਸਲਮਾਨ ਰਿਆਸਤ ਸੀ ਜਿਸ ਦੀ ਸਥਾਪਨਾ13ਵੀਂ ਸਦੀ ਵਿੱਚ ਹੋਈ ਸੀ ਅਤੇ ਇਸ ਦਾ ਆਰੰਭ ਮੰਗੋਲ ਸਮਰਾਜ[1] ਦੇ ਉੱਤਰੀ ਪੱਛਮੀ ਸੈਕਟਰ ਦੇ ਤੌਰ 'ਤੇ ਹੋਇਆ ਸੀ। 1259 ਦੇ ਬਾਅਦ ਮੰਗੋਲ ਸਾਮਰਾਜ ਦੇ ਵਿਭਾਜਨ ਨਾਲ ਇਹ ਇੱਕ ਠੀਕ ਵੱਖਰਾ ਰਾਜ ਬਣ ਗਿਆ. ਇਹ ਕਿਪਚਕ ਖਨਾਟੇ ਜਾਂ ਜੋਚੀ ਦੇ ਉਲੁਜ਼ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ[2]
1255 ਵਿੱਚ ਬਾਤੂ ਖਾਨ (ਤੁਲਾਈ ਓਰਦੂ ਦੇ ਬਾਨੀ) ਦੀ ਮੌਤ ਦੇ ਬਾਅਦ, ਉਸ ਦੀ ਵੰਸ਼, 1359 ਤੱਕ, ਇੱਕ ਪੂਰੀ ਸਦੀ ਲਈ ਵਧੀ ਫੁੱਲੀ, ਹਾਲਾਂਕਿ ਨੋਗਾਈ ਦੀਆਂ ਚਾਲਾਂ ਨੇ 1290ਵਿਆਂ ਦੇ ਅਖੀਰ ਵਿੱਚ ਅੰਸ਼ਕ ਖਾਨਾਜੰਗੀ ਭੜਕਾ ਦਿੱਤੀ ਸੀ. ਓਰਦੂ ਦੀ ਫੌਜੀ ਸ਼ਕਤੀ ਉਜ਼ਬੇਗ (1312-1341) ਜਿਸਨੇ ਇਸਲਾਮ ਅਪਣਾ ਲਿਆ ਸੀ, ਦੇ ਰਾਜ ਦੌਰਾਨ ਸਿਖਰ ਤੇ ਪੁੱਜੀ। ਸਲਤਨਤ ਤੁਲਾਈ ਉਰਦੂ ਦੇ ਇਲਾਕਿਆਂ ਵਿੱਚ ਆਪਣੇ ਸਿਖਰ ਦੇ ਵੇਲੇ ਚੜ੍ਹਦੇ ਯੂਰਪ ਦਾ ਬਹੁਤਾ ਇਲਾਕਾ ਕੋਹ ਯੂਰਾਲ ਤੋਂ ਲੈ ਕੇ ਡੈਨੀਊਬ ਦਰਿਆ ਦੇ ਸੱਜੇ ਕੰਢੇ ਤੱਕ ਤੇ ਪੂਰਬ ਵੱਲ ਸਾਇਬੇਰੀਆ ਦੇ ਅੰਦਰ ਦੂਰ ਤੱਕ ਦੇ ਇਲਾਕੇ ਸਨ। ਦੱਖਣ ਚ ਤੁਲਾਈ ਉਰਦੂ ਦੇ ਕਾਲ਼ਾ ਸਮੁੰਦਰ ਤੇ ਕੋਹ ਕਾਫ਼ ਤੇ ਈਰਾਨ ਤੇ ਹਕੂਮਤ ਕਰਨ ਆਲੀ ਮੰਗੋਲ ਇਲਖ਼ਾਨੀ ਸਲਤਨਤ ਦੇ ਇਲਾਕਿਆਂ ਨਾਲ਼ ਮਿਲੇ ਹੋਏ ਸਨ।[3]
ਹਵਾਲੇ
ਸੋਧੋ- ↑ Ed. Maureen Perrie The Cambridge history of Russia, p.130
- ↑ "Golden Horde", in Encyclopædia Britannica, 2007.
- ↑ "Golden Horde", in Encyclopædia Britannica, 2007.