ਤੁਲੂ ਭਾਸ਼ਾ
ਦ੍ਰਵਿੜ ਭਾਸ਼ਾ, ਤੱਟੀ ਕਰਨਾਟਕ ਭਾਸ਼ਾ, ਤੱਟੀ ਕਰਨਾਟਾਚਾਰ ਦੇ ਲੋਕਾਂ ਦੀ ਭਾਸ਼ਾ, ਤੁੁਲੂਨਡੂ ਭਾਸ਼ਾ
ਤੁਲੂ ਭਾਸ਼ਾ ਭਾਰਤ ਦੇ ਕਰਨਾਟਕ ਸੂਬੇ ਦੇ ਪੱਛਮੀ ਕੰਢੇ ਤੇ ਸਥਿਤ ਦੱਖਣ ਕੰਨੜ ਅਤੇ ਉਡੂਪੀ ਜਿਲ੍ਹਿਆਂ ਵਿੱਚ ਅਤੇ ਉੱਤਰੀ ਕੇਰਲ ਦੇ ਕੁੱਝ ਭਾਗਾਂ ਵਿੱਚ ਪ੍ਰਚੱਲਤ ਭਾਸ਼ਾ ਹੈ। ਪਹਿਲਾਂ ਤੁਲੂ ਦੀ ਆਪਣੀ ਹੀ ਲਿਪੀ ਸੀ ਪਰ ਅੱਜ ਇਸ ਲਿੱਪੀ ਨੂੰ ਜਾਨਣ ਵਾਲੇ ਬਹੁਤ ਘੱਟ ਹਨ। ਪੁਰਾਣੀ ਤੁਲੂ ਲਿੱਪੀ ਮਲਿਆਲਮ ਲਿੱਪੀ ਨਾਲ ਬਹੁਤ ਮਿਲਦੀ ਹੈ। ਹੁਣ ਕੰਨੜ ਲਿੱਪੀ ਵਿੱਚ ਤੁਲੂ ਲਿਖਣ ਲਈ ਵਰਤੀ ਜਾਂਦੀ ਹੈ। ਇਹ ਪੰਜ ਦਰਾਵਿੜ ਭਾਸ਼ਾਵਾਂ ਵਿੱਚੋਂ ਇੱਕ ਹੈ। ਦੱਖਣ ਕੰਨੜ ਅਤੇ ਉਡੂਪੀ ਜਿਲਿਆਂ ਦੇ ਜਿਆਦਾਤਰ ਲੋਕਾਂ ਦੀ ਮਾਂ ਬੋਲੀ ਤੁਲੂ ਹੈ। ਇਸ ਲਈ ਇਹ ਦੋਨੋ ਜਿਲ੍ਹਿਆਂ ਨੂੰ ਮਿਲਾਕੇ ਤੁਲੂਨਾਡੂ ਨਾਂ ਨਾਲ ਜਾਣਿਆ ਜਾਂਦਾ ਹੈ। ਕੇਰਲ ਦੇ ਕਾਸਰਗੋੜ ਜਿਲ੍ਹੇ ਵਿੱਚ ਵੀ ਬਹੁਤ ਲੋਕ ਇਸ ਭਾਸ਼ਾ ਨੂੰ ਬੋਲਦੇ ਹਨ।