ਉੱਤੇਜੀ ਗਰੋਵਰ' (ਜਨਮ 7 ਮਾਰਚ 1955)[1] ਇੱਕ ਹਿੰਦੀ ਕਵੀ, ਚਿੱਤਰਕਾਰ, ਅਨੁਵਾਦਕ ਅਤੇ ਵਾਤਾਵਰਣ ਕਾਰਕੁਨ ਹੈ। ਉਸ ਨੇ ਕਵਿਤਾ ਦੇ ਪੰਜ ਸੰਗ੍ਰਹਿ, ਇੱਕ ਨਾਵਲ ਅਤੇ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਕੀਤੇ ਹਨ। ਉਸ ਨੇ ਭਾਰਤ ਭੂਸ਼ਣ ਅਗਰਵਾਲ ਅਵਾਰਡ (1989) ਅਤੇ ਕਵਿਤਾ ਦੇ ਲਈ ਰਜ਼ਾ ਅਵਾਰਡ (2003) ਪ੍ਰਾਪਤ ਕੀਤੇ ਹਨ। ਉਸ ਦੀਆਂ ਕਵਿਤਾਵਾਂ ਦਾ ਸਵੀਡਨੀ ਅਤੇ ਪੋਲਿਸ਼ ਸਮੇਤ ਅਨੇਕ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ। ਉਸ ਨੇ ਕਈ ਸਕੈਂਡੇਨੇਵੀਆਈ ਅਤੇ ਭਾਰਤੀ ਲੇਖਕਾਂ ਦਾ ਹਿੰਦੀ ਵਿੱਚ, ਅਤੇ ਕਈ ਹਿੰਦੀ ਲੇਖਕਾਂ ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਗਿਆ ਹੈ।

ਤੇਜੀ ਗਰੋਵਰ

ਗਰੋਵਰ ਦੀ ਗਲਪ ਰਚਨਾ ਕਲਪਨਾ, ਸੁਪਨੇ ਅਤੇ ਹਕੀਕਤ ਦੇ ਸੁਮੇਲ ਲਈ ਜਾਣੀ ਜਾਂਦੀ ਹੈ। ਪੋਲਿਸ਼ ਹਿੰਦੀ ਵਿਦਵਾਨ ਕੈਮਿਲਾ ਜੁਨਿਕ ਆਪਣੇ ਨਾਵਲ ਨੀਲਾ (ਨੀਲਾ) ਬਾਰੇ ਲਿਖਦੀ ਹੈ, "ਸਾਰੇ ਪਾਤਰ ਲਿਖਦੇ ਹਨ ਸਾਰੀ ਘਟਨਾ ਲਿਖੀ ਜਾ ਰਹੀ ਹੈ। ਹੋਂਦ ਵੀ ਲਿਖੀ ਜਾ ਰਹੀ ਹੈ। ਲਿਖਣ ਤੋਂ ਪਰੇ ਕੋਈ ਹੋਰ ਸੰਸਾਰ ਨਹੀਂ ਹੈ।"[2]

ਜ਼ਿੰਦਗੀ

ਸੋਧੋ

ਤੇਜੀ ਗਰੋਵਰ ਦਾ ਜਨਮ 7 ਮਾਰਚ 1955 ਨੂੰ ਪਠਾਨਕੋਟ, (ਭਾਰਤੀ ਪੰਜਾਬ) ਵਿੱਚ ਹੋਇਆ। ਚੰਡੀਗੜ੍ਹ ਦੇ ਇੱਕ ਕਾਲਜ ਵਿੱਚ ਕਈ ਸਾਲਾਂ ਤੱਕ ਅੰਗਰੇਜ਼ੀ ਪੜਾਉਣ ਦਾ ਕੰਮ ਛੱਡ ਕੇ ਅੱਜ ਕੱਲ ਮੱਧ ਪ੍ਰਦੇਸ਼ ਵਿੱਚ ਰਹਿ ਰਹੀ ਹੈ। ਲੇਖਣੀ ਦੇ ਇਲਾਵਾ ਪੇਂਟਿੰਗ ਕਰਨਾ,ਬਾਲ ਸਾਹਿਤ ਦਾ ਸੰਪਾਦਨ, ਸੰਕਲਨ, ਅਨੁਵਾਦ ਅਤੇ ਸਿਰਜਣ, ਅਤੇ ਨਰਮਦਾ ਬਚਾਉ ਅੰਦੋਲਨ ਵਿੱਚ ਵੀ ਸਰਗਰਮੀ ਵੀ ਕਰਦੀ ਹੈ।

ਰਚਨਾਵਾਂ

ਸੋਧੋ
  • ਯਹਾਂ ਕੁਛ ਤੀਖੀ ਹੈ ਨਦੀ
  • ਲੋ ਕਹਾਂ ਸਾਬਰੀ
  • ਅੰਤ ਕੀ ਕੁਛ ਔਰ ਕਵਿਤਾਏਂ
  • ਮੈਤ੍ਰੀ
  • ਨੀਲਾ
  • ਸਪਨੇ ਮੇਂ ਪ੍ਰੇਮ ਕੀ ਸਾਤ ਕਹਾਨੀਆਂ
  • ਜੈਸੇ ਪਰੰਪਰਾ ਸਜਾਤੇ ਹੁਏ

ਅਨੁਵਾਦ ਕਿਤਾਬਾਂ

ਸੋਧੋ
  • ਭੁੱਖ (ਨਾਰਵੀਜੀ ਲੇਖਕ ਕਨੁਤ ਹਾਂਸੁਨ ਦਾ ਨਾਵਲ)
  • ਬਰਫ ਕੀ ਖੁਸ਼ਬੂ (ਸਵੀਡੀ ਕਵਿਤਾ ਦਾ ਸੰਕਲਨ)

ਹਵਾਲੇ

ਸੋਧੋ
  1. "ਪੁਰਾਲੇਖ ਕੀਤੀ ਕਾਪੀ". Archived from the original on 2015-03-16. Retrieved 2015-01-26. {{cite web}}: Unknown parameter |dead-url= ignored (|url-status= suggested) (help)
  2. Kamila Junik, "Teji Grover's Blue", Cracow Indological Studies, Vol. 12 (ed. Halina Marlewicz), Ksiegarnia Akademicka, Krakow, 2010.