ਤੇਰੁਲ ਗਿਰਜ਼ਾਘਰ ਤੇਰੁਲ, ਅਰਗੋਨ ਸਪੇਨ ਵਿੱਚ ਇੱਕ ਗਿਰਜ਼ਾਘਰ ਹੈ। ਇਹ ਮੁਦੇਜਨ ਨਿਰਮਾਣ ਸ਼ੈਲੀ ਦੀ ਇੱਕ ਵਧੀਆ ਮਿਸਾਲ ਹੈ। ਇਹ ਅਤੇ ਸ਼ਹਿਰ ਦੇ ਹੋਰ ਗਿਰਜਾ ਅਤੇ ਜ਼ਾਰਗੋਜ਼ਾ ਦਾ ਸੂਬੇ 1986 ਵਿੱਚ ਯੂਨੇਸਕੋ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ।

ਤੇਰੁਲ ਗਿਰਜ਼ਾਘਰ
Catedral de Santa María de Teruel
ਧਰਮ
ਮਾਨਤਾਰੋਮਨ ਕੈਥੋਲਿਕ
ਪਵਿੱਤਰਤਾ ਪ੍ਰਾਪਤੀ1587
ਟਿਕਾਣਾ
ਟਿਕਾਣਾਤੇਰੁਲ, ਅਰਗੋਨ, ਸਪੇਨ
ਗੁਣਕ40°20′38″N 1°06′26″W / 40.34389°N 1.10722°W / 40.34389; -1.10722
ਆਰਕੀਟੈਕਚਰ
ਕਿਸਮਗਿਰਜ਼ਾਘਰ
ਸ਼ੈਲੀਮੁਦੇਜਨ
ਨੀਂਹ ਰੱਖੀ1171

ਇਤਿਹਾਸ ਸੋਧੋ

ਇਸ ਗਿਰਜ਼ਾਘਰ ਨੂੰ ਅਲਫਾਨਸੋ ਦੂਜੇ ਦੁਆਰਾ ਸ਼ੁਰੂ ਕਰਵਾਇਆ ਗਿਆ ਸੀ। ਇਹ ਰੋਮਾਨੇਸਕਿਊ ਸ਼ੈਲੀ ਵਿੱਚ ਬਣਾਈ ਗਈ ਹੈ। 13ਵੀਂ ਸਦੀ ਵਿੱਚ ਮੋਰਿਸਕੋ ਆਰਕੀਟੈਕਟ ਜੁਜਫ਼ ਨੇ ਇਸਦਾ ਪੁਨਰਗਠਨ ਕੀਤਾ। ਉਸਨੇ ਗਿਰਜੇ ਦਾ ਵਿਚਕਾਰਲਾ ਭਾਗ ਅਤੇ ਦੋ ਰਸਤੇ ਬਣਾਏ ਜਿਹਨਾ ਨੂੰ ਉਸਨੇ ਮੁਦੇਜਨ ਛੋਹ ਦਿੱਤੀ। ਮੁਦੇਜਨ ਘੰਟੀ ਬੁਰਜ 1257 ਵਿੱਚ ਪੂਰਾ ਹੋਇਆ। ਗਿਰਜ਼ੇ ਦੇ ਵਾਧਰੇ 14ਵੀਂ ਸਦੀ ਵਿੱਚ ਰੋਮਾਨੇਸਕਿਊ ਅੰਦਾਜ਼ ਤੋਂ ਗੋਥਿਕ-ਮੁਦੇਜਨ ਅੰਦਾਜ਼ ਵਿੱਚ ਤਬਦੀਲ ਕੀਤਾ ਗਿਆ।

1423 ਈਪੂ. ਵਿੱਚ ਪੋਪ ਬੇਨੀਡਿਕਟ 12ਵੇਂ ਨੇ ਇਸਨੂੰ ਕਾਲਜ਼ ਦਾ ਦਰਜਾ ਦਿੱਤਾ। 1538 ਵਿੱਚ ਮਾਰਟਨ ਦੇ ਮੋਤਾਲਬਾਂ ਨੇ ਗਿਰਜੇ ਦੇ ਵਿਚਕਾਰਲਾ ਭਾਗ ਵਿੱਚ ਗੁੰਬਦ ਬਣਾਇਆ। ਇਹ ਅੰਦਰੂਨੀ ਤੌਰ 'ਤੇ ਇੱਕ ਅੱਠਭੁਜੀ ਦੀ ਯੋਜਨਾ ਸੀ। 1587 ਵਿੱਚ ਇਸਨੂੰ ਇੱਕ ਵੱਡੇ ਗਿਰਜ਼ੇ ਵਿੱਚ ਤਬਦੀਲ ਕਰ ਦਿੱਤਾ ਗਿਆ ਅਤੇ ਇਸਦੀ ਪਵਿੱਤਰਤਾ ਨੂੰ ਮੁੜ ਬਹਾਲ ਕੀਤਾ ਗਿਆ।

ਸੰਖੇਪ ਜਾਣਕਾਰੀ ਸੋਧੋ

ਘੰਟੀ ਟਾਵਰ ਸਪੇਨ ਦਾ ਸਭ ਤੋ ਵਧੀਆ ਮੁਦੇਜਨ ਸ਼ੈਲੀ ਦਾ ਟਾਵਰ ਹੈ। ਇਹ ਇੱਕ ਵਰਗ ਦੀ ਯੋਜਨਾ ਹੈ ਅਤੇ ਜਿਸਦੇ ਤਿੰਨ ਮੰਜ਼ਿਲ੍ਹਾਂ ਹਨ ਜਿਹਨਾ ਨੂੰ ਟਾਇਲਾ ਅਤੇ ਚੀਨੀ ਮਿੱਟੀ ਦੇ ਸੀਸ਼ੇ ਨਾਲ ਸ਼ਿੰਗਾਰਿਆ ਗਿਆ ਹੈ। ਇਸਦੀ ਚੋਟੀ 'ਤੇ 18ਵੀਂ ਸਦੀ ਦਾ ਅੱਠਭੁਜੀ ਲੈਨਟਰ ਹੈ। ਗਿਰਜੇ ਦੇ ਵਿਚਕਾਰਲਾ ਭਾਗ ਦੀ ਛੱਤ, ਜਿਹੜੀ ਕਿ 14ਵੀਂ ਸਦੀ ਵਿੱਚ ਬਣੀ ਸੀ, ਨੂੰ ਗੋਥਿਕ ਸ਼ੈਲੀ ਵਿੱਚ ਇਤਿਹਾਸਕ, ਧਾਰਮਿਕ, ਮਨੁੱਖੀ ਅਤੇ ਪਸ਼ੂਆਂ ਦੇ ਚਿੱਤਰਾਂ ਦੇ ਨਾਲ.ਸਜਾਇਆ ਗਿਆ ਹੈ। ਇਹ ਮੰਨਿਆ ਜਾਂਦਾ ਹੈ ਕਿ ਇਹ ਅਰਗੋਨ ਪੁਨਾਰਜਾਗਰਨ ਦੀ ਇੱਕ ਮਿਸਾਲ ਹੈ।

ਗੈਲਰੀ ਸੋਧੋ

ਹਵਾਲੇ ਸੋਧੋ

ਬਾਹਰੀ ਲਿੰਕ ਸੋਧੋ

ਫਰਮਾ:Cathedrals in Spain