ਤੋਤਾ ਰਾਣੀ
ਭਾਰਤ ਦਾ ਇੱਕ ਪਿੰਡ
ਤੋਤਾ ਰਾਣੀ ਭਾਰਤ ਦੇ ਰਾਜ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿੱਚ ਡੱਲ ਝੀਲ ਦੇ ਨੇੜੇ ਇੱਕ ਛੋਟਾ ਜਿਹਾ ਪਿੰਡ ਹੈ। ਇਸਦਾ ਨੇਪਾਲੀ ਲੋਕਾਂ ਦੇ ਵਸੇਬੇ ਦਾ ਬਹੁਤ ਲੰਬਾ ਇਤਿਹਾਸ ਹੈ। ਥਾਪਾ ਅਤੇ ਗੁਰੂੰਗ ਸੱਭਿਆਚਾਰ ਇੱਥੇ ਘੁਲ਼-ਮਿਲ਼ ਗਏ ਹਨ ਅਤੇ ਹੁਣ ਨੇਪਾਲੀ ਸੱਭਿਆਚਾਰ ਲਗਭਗ ਅਲੋਪ ਹੋ ਗਿਆ ਹੈ ਅਤੇ ਲੋਕ ਸਥਾਨਕ ਹਿਮਾਚਲੀ ਲੋਕਾਂ, ਗੱਦੀਆਂ ਨਾਲ਼ ਰਲ ਗਏ ਹਨ।