ਤੋਮਾ ਤਾਮਸ
ਤੋਮਾ ਤਾਮਸ (ਸੀਰੀਆਕ: ܬܐܘܡܐ ܬܐܘܡܐܣ) (1924-1996) ਉਸਦੇ ਕੰਮਾਂ ਕਰਕੇ ਅਬੂ ਯੂਸੁਫ਼ ਦੇ ਨਾਮ ਨਾਲ ਵੀ ਜਾਣਿਆ ਜਾਂਦਾ, ਉੱਤਰੀ ਇਰਾਕ ਦਾ 1960-70 ਦੌਰਾਨ ਇੱਕ ਸਿਆਸਤਦਾਨ ਅਤੇ ਸਰਕਾਰ ਵਿਰੋਧੀ ਕਮਿਊਨਿਸਟ ਯੋਧਾ (ਅਲ-ਅਨਸਾਰ) ਹੋਇਆ।
ਤੋਮਾ ਤਾਮਸ
ܬܐܘܡܐ ܬܐܘܡܐܣ | |
---|---|
ਜਨਮ | 1924 ਅਲਕੋਸ਼, ਇਰਾਕ |
ਮੌਤ | 15 ਅਕਤੂਬਰ 1996 (ਉਮਰ 72) |
ਲਈ ਪ੍ਰਸਿੱਧ | ਮੁਖੀ ਯੋਧਾ |
ਸ਼ੁਰੂ ਦਾ ਜੀਵਨ
ਸੋਧੋਤੋਮਾ ਤਾਮਸ, ਇੱਕ ਨਸਲੀ ਅੱਸ਼ੂਰ 1924 ਵਿਚ ਅਲਕੋਸ਼, ਸ਼ਹਿਰ ਚ ਪੈਦਾ ਹੋਇਆ ਸੀ, ਉਹ ਚਾਲਡੀਨ ਕੈਥੋਲਿਕ ਚਰਚ ਦਾ ਅਨੂਆਈ ਸੀ। ਉਹ ਸਿਮੇਲ ਕਤਲੇਆਮ ਦਾ ਗਵਾਹ ਹੈ ਜਦੋਂ ਅੱਸੂਰ ਕਤਲੇਆਮ ਤੋਂ ਬਚਣ ਲਈ ਅਲਕੋਸ਼ ਨੂੰ ਗਏ। ਇਸ ਘਟਨਾ ਨੇ ਅਹਿਮ ਰੂਪ ਵਿੱਚ ਉਸ ਦੇ ਸਿਆਸੀ ਭਵਿੱਖ ਨੂੰ ਵੱਖਰੀ ਦਿਸ਼ਾ ਦਿਤੀ।
ਅਲਕੋਸ਼ ਚ ਐਲੀਮੈਂਟਰੀ ਸਕੂਲ ਮੁਕੰਮਲ ਕਰ ਦੇ ਬਾਅਦ ਵਿੱਚ ਉਹ ਮੋਸੁਲ ਚਲਾ ਗਿਆ ਜਿੱਥੇ ਉਹ ਹਾਈ ਸਕੂਲ ਮੁਕੰਮਲ ਕਰਕੇ ਅੱਸ਼ੂਰਾਂ ਚ ਸ਼ਾਮਲ ਹੋ ਗਿਆ। ਬਾਅਦ ਵਿੱਚ ਇੱਕ ਤੇਲ ਦੀ ਕੰਪਨੀ ਚ ਕੰਮ ਕਰਨ ਲਈ ਕਿਰਕੁਕ ਦੇ ਰਾਹ ਪਿਆ। 1950 ਦੇ ਸ਼ੁਰੂ ਚ ਉਹ ਇਰਾਕੀ ਕਮਿਊਨਿਸਟ ਪਾਰਟੀ ਸ਼ਾਮਲ ਹੋ ਗਿਆ ਸੀ।
ਸਰਕਾਰ ਦੇ ਖਿਲਾਫ ਸੰਘਰਸ਼
ਸੋਧੋ1958 ਚ 14 ਜੁਲਾਈ ਦੇ ਇਨਕਲਾਬ ਵੇਲੇ ਕੋਮਨਿਸਟ ਪਾਰਟੀ ਦਾ ਰਾਜ ਆਉਣ ਤੇ ਉਹ ਆਪਣੇ ਸ਼ਹਿਰ ਵਾਪਿਸ ਮੁਰ ਆਇਆ । ਸਥਿਤੀ ਨੂੰ ਵਿਗੜਦਿਆਂ ਬਹੁਤੀ ਦੇਰ ਨਾ ਲਗੀ ਜਦੋਂ ਅਰਬ ਰਾਸ਼ਟਰਵਾਦੀਆਂ ਨੇ ਬਗਾਵਤ ਕਰ ਦਿਤੀ ਅਤੇ ਪ੍ਰਧਾਨ ਮੰਤਰੀ ਅਬਦ ਅਲ ਕਰੀਮ ਕਾਸਿਮ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਕਮਿਊਨਿਸਟਾਂ ਤੇ ਸੰਖੇਪ ਮੁਕੱਦਮੇ ਚਲਾਏ ਗਏ ਅਤੇ ਕੁਝ ਤੋਮਾ ਦੀ ਅਗਵਾਈ ਚ ਉੱਤਰੀ ਇਰਾਕ ਦੇ ਪਹਾੜਾਂ ਵਲ ਭੱਜ ਗਏ ਜਿੱਥੇ ਉਹਨਾ ਨੇ ਅਨਸਾਰ ਨਾਮੀ ਹਥਿਆਰਬੰਦ ਗੁਰੀਲਾ ਗਰੁੱਪ ਦਾ ਗਠਨ ਕੀਤਾ ਅਤੇ ਕੁਰਦਾਂ ਦੇ ਆਪਣੀ ਕੇਂਦਰੀ ਸਰਕਾਰ ਦੇ ਖਿਲਾਫ ਵਿੱਢੇ ਸੰਘਰਸ਼ ਚ ਸ਼ਾਮਿਲ ਹੋ ਗਏ ।
ਉਸਨੇ ਤੁਰਕੀ ਬਾਰਡਰ ਤੋਂ ਲੈਕੇ ਟੇਲਕੇਪ ਦੱਖਣ ਦੇ ਖੇਤਰਾਂ ਤੱਕ ਇਰਾਕੀ ਫੌਜ ਦੇ ਖਿਲਾਫ ਕਈ ਲੜਾਈਆਂ ਲੜੀਆਂ ਤੇ ਲਗਪਗ 30 ਸਾਲ ਤੋਮਾ ਤਾਮਸ ਨੇ ਅਨਸਾਰ ਦੀ ਅਗਵਾਈ ਕੀਤੀ।
ਮੌਤ
ਸੋਧੋਉਸਦੀ ਮੌਤ 15 ਅਕਤੂਬਰ 1996 ਨੂੰ ਸੀਰੀਆ ਚ ਹੋਈ ਤੇ ਉਸਨੂੰ ਦੋਹਕ ਚ ਚਾਲਡੀਨ ਦੇ ਕਬਰਸਤਾਨ ਵਿਚ ਦਫ਼ਨਾਇਆ ਗਿਆ ਸੀ। 2010 ਚ ਉਸਦੀਆਂ ਅਸਥੀਆਂ ਨੂੰ ਦੁਬਾਰਾ ਉਸਦੇ ਆਪਣੇ ਸ਼ਹਿਰ ਚ ਦਫ਼ਨਾਇਆ ਗਿਆ ਸੀ।