ਤ੍ਰਾਟਾਂ (ਕਹਾਣੀ ਸੰਗ੍ਰਹਿ)

ਤ੍ਰਾਟਾਂ ਕਹਾਣੀ ਸੰਗ੍ਰਹਿ ਪੰਜਾਬੀ ਦੀ ਮਸ਼ਹੂਰ ਨਾਵਲਕਾਰ, ਕਹਾਣੀਕਾਰ ਦਲੀਪ ਕੌਰ ਟਿਵਾਣਾ ਦੁਆਰਾ ਲਿਖਿਆ ਗਿਆ ਕਹਾਣੀ ਸੰਗ੍ਰਹਿ ਹੈ। ਟਿਵਾਣਾ ਦਾ ਇਹ ਕਹਾਣੀ ਸੰਗ੍ਰਹਿ 1956 ਵਿਚ ਪ੍ਰਕਾਸ਼ਿਤ ਹੋਇਆ। ਇਸ ਵਿਚ ਕੁੱਲ 15 ਕਹਾਣੀਆਂ ਸ਼ਾਮਿਲ ਹਨ। ਇਸ ਵਿਚਲੀਆਂ ਲਗਭਗ ਸਾਰੀਆਂ ਕਹਾਣੀਆਂ ਔਰਤ ਦੀ ਮਾਨਸਿਕ ਸਥਿਤੀ ਨੂੰ ਬਿਆਨ ਕਰਦੀਆਂ ਹਨ। ਇਨ੍ਹਾਂ ਵਿਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਔਰਤ ਦੀ ਗੁਲਾਮੀ ਨੂੰ ਚਿਤਰਿਆ ਗਿਆ ਹੈ। [1]

ਕਹਾਣੀਆਂ

ਸੋਧੋ
  • ਮਾਂ
  • ਮਹਾਰਾਣੀ
  • ਮਾਸੀ
  • ਜੰਡੀ
  • ਕੀ ਕਰੇ
  • ਇੱਕ ਰਾਤ
  • ਸੌਂਕਣ
  • ਕਲਪਨਾ
  • ਗਵਾਂਢੀ
  • ਕੀ ਹੈ ਤੇ ਕਿਉਂ ਹੈ
  • ਤੁਹਾਡੀ ਰਾਇ ਕੀ ਹੈ
  • ਲਫ਼ਜ਼ ਲੱਭਦੇ ਨੀ
  • ਪੈਸਾ
  • ਭੋਲੂ
  • ਮੌਤ ਮਾਰ ਨਾਂ ਸਕੀ

ਹਵਾਲੇ

ਸੋਧੋ
  1. ਕੈਂਥ, ਸਤਨਾਮ ਸਿੰਘ (2022). ਸਾਹਿਤਕ ਦ੍ਰਿਸ਼ਟੀਕੋਣ. ਸਮਾਣਾ: ਸਹਿਜ ਪਬਲੀਕੇਸ਼ਨ. ISBN 978-81-942217-0-8.