ਤ੍ਰਿਸ਼ਨਾ
ਤ੍ਰਿਸ਼ਨਾ ਦੁਨਿਆਵੀ ਪਦਾਰਥਾਂ ਦੀ ਖ਼ਾਹਿਸ। ਅੰਤਰਮੁਖੀ ਬਿਰਤੀ, ਜੋ ਪ੍ਰਭੂ-ਪਿਆਰ ਵਿੱਚ ਲੱਗੀ ਹੁੰਦੀ ਹੈ ਜਦੋਂ ਕਿਸੇ ਕਾਰਨ ਬਾਹਰਮੁਖੀ ਹੋ ਕਿ ਮਾਇਆ ਦੇ ਪਦਾਰਥਾਂ ਵੱਲ ਜਾਂਦੀ ਹੈ ਤਾਂ ਦੁਨਿਆਵੀ ਸੁੱਖਾਂ ਵੱਲ ਆਕਰਸ਼ਿਤ ਹੁੰਦੀ ਹੈ, ਜਿਸ ਨਾਲ ਸੁਰਤ ਪ੍ਰਭੂ-ਪਿਆਰ ਨਾਲੋਂ ਟੁੱਟ ਕੇ ਤ੍ਰਿਸ਼ਨਾ ਨੂੰ ਜਨਮ ਦਿੰਦੀ ਹੈ। ਗੁਰੂ ਗਰੰਥ ਸਾਹਿਬ ਵਿੱਚ ਵੀ ਤ੍ਰਿਸ਼ਨਾ ਬਾਰੇ ਸ਼ਬਦ ਹਨ।
- ਲਿਵ ਛੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰੁ ਵਰਤਤਾਇਆ॥ ਗੁਰੂ ਗਰੰਥ ਸਾਹਿਬ ਅੰਗ 921
ਮਾਇਆ ਵਾਲੀਆਂ ਆਸਾਂ ਤੇ ਫੁਰਨੇ ਜੀਨ ਨੂੰ ਮਾਇਆ ਦੇ ਮੋਹ ਵਿੱਚ ਗਲਤਾਨ ਕਰ ਦਿੰਦੇ ਹਨ। ਸਿੱਖ ਗੁਰੂ ਸਾਹਿਬ ਨੇ ਤ੍ਰਿਸ਼ਨਾ ਦਾ ਇਲਾਜ ਪ੍ਰਮਾਤਮਾ ਦਾ ਸਿਮਰਨ ਦੱਸਿਆ ਹੈ ਇਸ ਨਾਲ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ ਅਤੇ ਆਤਮ ਗਿਆਨ ਦੀ ਸੋਝੀ ਪੈਂਦੀ ਹੈ।
- ਪ੍ਰਭ ਕੈ ਸਿਮਰਨਿ ਤ੍ਰਿਸ਼ਨਾ ਬੁਝੈ॥
- ਪ੍ਰਭ ਕੈ ਸਿਮਰਨਿ ਸਭੁ ਕਿਛੁ ਸੁਝੈ॥ ਗੁਰੂ ਗਰੰਥ ਸਾਹਿਬ ਅੰਗ 263
ਆਸਾਂ ਅਤੇ ਫੁਰਨਿਆਂ ਦੇ ਅਧੀਨ ਮਨੁੱਖ ਜੋ ਵੀ ਕਰਨ ਕਰਦਾ ਹੈ ਇਸ ਨਾਲ ਉਹ ਵਧੇਰੇ ਮਾਇਆ ਦੇ ਜੰਜਾਲ ਵਿੱਚ ਫਸਦਾ ਜਾਂਦਾ ਹੈ ਜਿਵੇਂ ਕਿ ਮੱਕੜੀ ਆਪਣੇ ਜਾਲ ਵਿੱਚ ਆਪ ਹੀ ਫਸ ਕੇ ਮਰਦੀ ਹੈ।
ਵੇਦ
ਸੋਧੋਰਿਗਵੇਦ ਵਿੱਚ ਤ੍ਰਿਸ਼ਨਾ ਸ਼ਬਦ ਹੈ ਜਿਸ ਦਾ ਅਰਥ ਹੈ ਲਾਲਚ ਜਿਵੇਂ ਰਿਗ ਵੇਦ ਦੇ (I.XXXVII.6)[1] ਵਿੱਚ ਰਿਸ਼ੀ ਗੋਰਾ ਕਨਵਾ ਨੇ ਕਿਹਾ ਹੈ।
मो षु णः परा परा निर्ऋतिर्दुर्हणा बधीत् |
पदीष्ट तृष्णया सह||
ਅਤੇ ਰਿਸ਼ੀ ਰਾਹੁਗਾਨੋ ਗੋਤਮਾ[2] ਨੇ ਕਿਹਾ ਹੈ।
जिह्मं नुनुद्रेऽवतं तया दिशासिञ्चन्नुत्सं गोतमाय तृष्णजे |
आ गच्छन्तीमवसा चित्रभानवः कामं विप्रस्य तर्पयन्त धामभिः||