ਤ੍ਰਿਸ਼ਨਾ ਪੰਜਾਬੀ ਦੇ ਸਾਹਿਤ ਅਕਾਦਮੀ ਇਨਾਮ ਜੇਤੂ ਗਲਪਕਾਰ ਕਰਤਾਰ ਸਿੰਘ ਦੁੱਗਲ ਦੀ ਨਿੱਕੀ ਕਹਾਣੀ ਹੈ। ਇਹ ਇਸੇ ਨਾਮ ਦੇ ਕਹਾਣੀ ਸੰਗ੍ਰਹਿ ਵਿੱਚ ਸ਼ਾਮਲ ਹੈ। ਇਹ ਕਹਾਣੀ ਭਰੂਣ-ਹੱਤਿਆ' ਦੇ ਨਾਲ ਨਾਲ ਅਜੋਕੇ ਸਮਾਜ ਵਿੱਚ ਵੀ ਮਰਦ ਦੀ ਧੌਂਸ ਅਤੇ ਸਰਦਾਰੀ ਦੇ ਸੰਦਰਭ ਵਿੱਚ ਔਰਤ ਦੀ ਹੀਣ ਅਤੇ ਅਮਾਨਵੀ ਹੋਂਦ ਦੀ ਗੱਲ ਕਰਦੀ ਹੈ।

"ਤ੍ਰਿਸ਼ਨਾ"
ਲੇਖਕ ਕਰਤਾਰ ਸਿੰਘ ਦੁੱਗਲ
ਦੇਸ਼ਭਾਰਤ
ਭਾਸ਼ਾਪੰਜਾਬੀ
ਵੰਨਗੀਨਿੱਕੀ ਕਹਾਣੀ
ਪ੍ਰਕਾਸ਼ਨ ਕਿਸਮਪ੍ਰਿੰਟ

ਕਹਾਣੀ ਦਾ ਸਾਰ ਸੋਧੋ

ਕਹਾਣੀ ਦੀ ਮੁੱਖ-ਪਾਤਰ ਰਜਨੀ ਪੜ੍ਹੀ ਲਿਖੀ ਹੈ ਅਤੇ ਆਪਣੀ ਮਰਜ਼ੀ ਦੇ ਮਰਦ ਨਾਲ਼ ਵਿਆਹ ਕਰਵਾਉਂਦੀ ਹੈ। ਇਸ ਦੇ ਬਾਵਜੂਦ ਬੱਚਾ ਮਾਂ ਬਣਨ ਦੇ ਫ਼ੈਸਲੇ ਦਾ ਅਧਿਕਾਰ ਉਸਦੇ ਕੋਲ ਨਹੀਂ। ਉਸਦਾ ਪ੍ਰੇਮੀ-ਪਤੀ ਪਰਤੂਲ ਰਜਨੀ ਦੀ ਮਾਂ ਬਣਨ ਦੀ 'ਫ਼ਰਿਆਦ' ਨਹੀਂ ਸੁਣਦਾ ਅਤੇ ਮੁੰਡੇ ਦੀ ਤਾਂਘ ਅਧੀਨ ਹੋਣ ਵਾਲੀ ਬੱਚੀ ਨੂੰ ਕੁੱਖ ਵਿੱਚ ਕਤਲ ਕੀਤੇ ਜਾਣ ਦਾ 'ਫ਼ੈਸਲਾ' ਸੁਣਾ ਦਿੰਦਾ ਹੈ। ਉਹ ਔਰਤ ਦੀ ਮੁਹੱਬਤ ਨੂੰ ਆਪਣੀ ਤਾਂਘ ਦੀ ਪੂਰਤੀ ਲਈ ਵਰਤਦਾ ਹੈ। ਪਰਤੂਲ ਦੀ ਮੁਹੱਬਤ ਦੇ ਅਸਰ ਅਧੀਨ ਰਜਨੀ ਨਾ ਚਾਹੁੰਦੇ ਹੋਏ ਵੀ ਗਰਭਪਾਤ ਕਰਵਾ ਦਿੰਦੀ ਹੈ ਅਤੇ ਜ਼ਿੰਦਗੀ ਭਰ ਲਈ ਬਾਂਝ ਹੋ ਜਾਂਦੀ ਹੈ। ਰਜਨੀ ਆਪਣੇ ਅੰਦਰ ਪਸਰੇ ਮਮਤਾ ਦੇ ਅਤ੍ਰਿਪਤ ਖ਼ਲਾਅ ਨੂੰ ਭਰਨ ਲਈ ਉਹ ਸਕੂਲ ਵਿੱਚ ਦਾਖ਼ਲ ਹੋਣ ਆਈਆਂ ਕੁੜੀਆਂ ਦੇ ਨਾਂ ਆਪਣੀ 'ਅਣਜੰਮੀ ਧੀ' 'ਤ੍ਰਿਸ਼ਨਾ' ਦੇ ਨਾਂ 'ਤੇ ਰੱਖਦੀ ਹੈ। "ਕਰਦੇ ਕਰਦੇ ਉਸ ਸਕੂਲ ਵਿੱਚ ਢੇਰ ਸਾਰੀਆਂ ਕੁੜੀਆਂ ਦਾ ਨਾਂ 'ਤ੍ਰਿਸ਼ਨਾ' ਦਰਜ ਹੋ ਗਿਆ। ਰਜਨੀ ਦੀਆਂ ਬੇਟੀਆਂ! ਕਿਸੇ ਨੂੰ ਤ੍ਰਿਸ਼ਨਾ ਕਹਿ ਕੇ ਪੁਕਾਰਦੀ ਤੇ ਉਹਦਾ ਵਾਤਸਲਯ ਡੁੱਲ੍ਹ-ਡੁੱਲ੍ਹ ਪੈਂਦਾ। ਉਹਦੇ ਮੂੰਹ ਵਿੱਚ ਮਾਖਿਉਂ ਵਰਗਾ ਸੁਆਦ ਘੁਲ-ਘੁਲ ਜਾਂਦਾ।ਹਰ ਕਲਾਸ ਵਿੱਚ ਇੱਕ ਤੋਂ ਵਧੀਕ ਕੁੜੀਆਂ ਦਾ ਨਾਂ ਉਸ ਸਕੂਲ ਵਿੱਚ ਤ੍ਰਿਸ਼ਨਾਂ ਸੀ। ਚੌਹਾਂ ਪਾਸੇ ਤ੍ਰਿਸ਼ਨਾ ਹੀ ਤ੍ਰਿਸ਼ਨਾ ਹੁੰਦੀ ਰਹਿੰਦੀ। ਰਜਨੀ ਮੈਡਮ ਦੀਆਂ ਬੇਟੀਆਂ!"