ਤੰਤੂ ਪ੍ਰਬੰਧ
ਤੰਤੂ ਤੰਤਰ ਪ੍ਰਾਣੀ ਦੇ ਸਰੀਰ ਦਾ ਅੰਗ ਹੈ, ਜੋ ਇਸ ਦੇ ਸਵੈਇੱਛਤ ਅਤੇ ਅਣਇੱਛਤ ਕਾਰਜਾਂ ਦਾ ਤਾਲਮੇਲ ਕਰਦਾ ਹੈ ਅਤੇ ਇਸ ਦੇ ਸਰੀਰ ਦੇ ਵੱਖ-ਵੱਖ ਹਿੱਸਿਆਂ ਨੂੰ ਸੰਕੇਤ ਭੇਜਦਾ ਹੈ। ਤੰਤੂ ਟਿਸ਼ੂ ਸਭ ਤੋਂ ਪਹਿਲਾਂ 55 ਤੋਂ 60 ਕਰੋੜ ਸਾਲ ਪਹਿਲਾਂ ਸੁੰਡ-ਨੁਮਾ ਪ੍ਰਾਣੀਆਂ ਵਿੱਚ ਪ੍ਰਗਟ ਹੋਇਆ। ਜ਼ਿਆਦਾਤਰ ਜਾਨਵਰ ਪ੍ਰਜਾਤੀਆਂ ਵਿੱਚ ਇਸ ਦੇ ਦੋ ਮੁੱਖ ਹਿੱਸੇ ਹੁੰਦੇ ਹਨ, ਕੇਦਰੀ ਤੰਤੂ ਤੰਤਰ (ਸੀਐਨਐਸ) ਅਤੇ ਪੈਰੀਫਿਰਲ ਤੰਤੂ ਤੰਤਰ (ਪੀਐਨਐਸ)। ਸੀਐਨਐਸ ਵਿੱਚਦਿਮਾਗ ਅਤੇ ਸੁਖਮਨਾ ਸ਼ਾਮਿਲ ਹਨ। ਪੀਐਨਐਸ ਵਿੱਚ ਮੁੱਖ ਤੌਰ 'ਤੇ ਸਰੀਰ ਦੇ ਹਰ ਹਿੱਸੇ ਨੂੰ ਸੀਐਨਐਸ ਨਾਲ ਜੋੜਨ ਵਾਲੇ ਤੰਤੂ ਆਉਂਦੇ ਹਨ, ਜੋ ਲੰਬੇ ਰੇਸ਼ਿਆਂ ਦੇ ਬੰਨੇ ਹੋਏ ਪੂਲੇ ਜਿਹੇ ਹੁੰਦੇ ਹਨ।
ਤੰਤੂ ਤੰਤਰ | |
---|---|
ਜਾਣਕਾਰੀ | |
ਪਛਾਣਕਰਤਾ | |
ਲਾਤੀਨੀ | systema nervosum |
MeSH | D009420 |
TA98 | A14.0.00.000 |
FMA | 7157 |
ਸਰੀਰਿਕ ਸ਼ਬਦਾਵਲੀ |