ਤੱਟੇਕੇਰੇ
ਤੱਟਕੇਰੇ ਕਰਨਾਟਕ ਰਾਜ ਦੇ ਰਾਮਨਗਰ ਜ਼ਿਲ੍ਹੇ ਦੀ ਕਨਕਪੁਰਾ ਤਹਿਸੀਲ ਦਾ ਇੱਕ ਪਿੰਡ ਹੈ, ਜੋ ਕੀ ਬੰਗਲੌਰ ਤੋਂ 40 ਕਿਲੋਮੀਟਰ ਦੀ ਦੂਰੀ 'ਤੇ ਹੈ। 2011 ਵਿੱਚ ਇਸਦੀ ਆਬਾਦੀ 1293 ਸੀ।[1] ਪਿੰਡ ਦਾ ਨਾਮ ਇੱਕ ਝੀਲ ਤੋਂ ਲਿਆ ਗਿਆ ਹੈ ਜੋ ਇੱਕ ਪਿਕਨਿਕ ਸਥਾਨ ਹੈ, "ਤੱਟੇ" ਦਾ ਅਰਥ ਪਲੇਟ ਅਤੇ ਮੂਲ ਕੰਨੜ ਭਾਸ਼ਾ ਵਿੱਚ "ਕੇਰੇ" ਦਾ ਮਤਲਬ ਝੀਲ ਹੈ।
ਤੱਟੇਕੇਰੇ | |
---|---|
ਪਿੰਡ | |
ਗੁਣਕ: 12°40′20″N 77°34′24″E / 12.67209°N 77.57345°E | |
ਦੇਸ਼ | ਭਾਰਤ |
ਰਾਜ | ਕਰਨਾਟਕ |
ਭਾਸ਼ਾਵਾਂ | |
• ਸਰਕਾਰੀ | ਕੰਨੜ |
ਸਮਾਂ ਖੇਤਰ | ਯੂਟੀਸੀ+5:30 (IST) |
ਨੇੜਲਾ ਸ਼ਹਿਰ | ਬੰਗਲੋਰ |
ਤੱਟਕੇਰੇ ਝੀਲ ਦੇ ਪੱਛਮ ਵਾਲੇ ਪਾਸੇ ਪੈਂਦੇ ਪਿੰਡ ਵਿੱਚ ਇੱਕ ਮਹਾਦੇਸ਼ਵਰ ਮੰਦਰ ਵੀ ਹੈ, ਜੋ ਕਿ ਬੈਨਰਘੱਟਾ ਨੈਸ਼ਨਲ ਪਾਰਕ ਦੇ ਹਾਥੀਆਂ ਦੇ ਗੁਜ਼ਰਨ ਦੇ ਗਲਿਆਰੇ ਵਿੱਚ ਪੈਂਦਾ ਹੈ ਅਤੇ ਇਹ ਇੱਕ ਪੰਛੀ ਦੇਖਣ ਵਾਲੀ ਥਾਂ ਵੀ ਹੈ। [2] ਇੱਕ ਹੋਰ ਟੂਰੀਜ਼ਮ ਆਕਰਸ਼ਣ ਮੁਥਿਆਲਾਮਾਦੁਵੂ ਨੇੜੇ ਹੈ।