ਥਾਈ ਰੀਤੀ ਨਾਲ ਫ਼ਲਾਂ ਦੀ ਨੱਕਾਸ਼ੀ ਇੱਕ ਤਰਾਂ ਦੀ ਕਲਾ ਹੈ ਜਿਸ ਲਈ ਨਿਜੀ ਯੋਗਤਾ, ਅਤੇ ਸਲੀਕਾ ਚਾਹਿਦਾ ਹੈ।[1] ਫਲ ਨੱਕਾਸ਼ੀ ਦੀ ਕਲਾ ਸਦੀਆਂ ਤੋਂ ਇੱਕ ਮਾਣਯੋਗ ਕਲਾ ਦੇ ਰੂਪ ਵਿੱਚ ਥਾਈਲੈਂਡ ਵਿੱਚ ਕਾਇਮ ਹੈ। ਇਹ ਅਸਲ ਵਿੱਚ ਸ਼ਾਹੀ ਪਰਿਵਾਰ ਦੇ ਟੇਬਲ ਨੂੰ ਸਜਾਉਣ ਲਈ ਉਪਯੋਗ ਕਿੱਤਾ ਜਾਂਦਾ ਸੀ।[2]

ਇਤਿਹਾਸ ਸੋਧੋ

ਫ਼ਲਾਂ ਦੀ ਨੱਕਾਸ਼ੀ ਇੱਕ ਅਜਿਹਾ ਹੁਨਰ ਸੀ ਜੋ ਕੀ ਸ਼ਾਹੀ ਮਹਿਲ ਵਿੱਚ ਮਹਿਲਾਵਾਂ ਨੂੰ ਸਿਖਾਇਆ ਜਾਂਦਾ ਸੀ। ਕਥਾ ਅਨੁਸਾਰ ਸੁਖੋਤੈਈ ਯੁੱਗ (1808-1824) ਵਿੱਚ ਨੋਫਾਰਮਸ ਜਾਂ ਤਾਓ ਸਰੀਜੂਲਾਲੁਕ ਨੇ ਤੁਮਰਬਤਾਓਸਰੀਜੂਲਾਲਕ ਨਾਮ ਦੀ ਕਿਤਾਬ ਲਿਖੀ। ਇਸ ਕਿਤਾਬ ਵਿੱਚ ਫਲੋਟਿੰਗ ਲਾਲਟੈਨ ਦਾ ਤਿਉਹਾਰ ਅਤੇ ਹੋਰ ਥਾਈ ਰੀਤੀਆਂ ਬਾਰੇ ਜ਼ਿਕਰ ਕਿੱਤਾ ਹੋਇਆ ਹੈ।[3] ਇਸ ਵਿੱਚ ਉਹ ਲਾਲਟੈਨ ਨੂੰ ਸਜਾਉਣ ਲਈ ਫੁਲਾਂ ਦਾ ਇਸਤੇਮਾਲ ਕਰਦੀ ਹੈ ਅਤੇ ਫਲਾਂ ਨੂੰ ਚਿੜੀਆਂ ਅਤੇ ਹੰਸ ਦੇ ਆਕਾਰ ਵਿੱਚ ਕੱਟਕੇ ਫੁਲਾਂ ਤੇ ਸਜਾ ਦਿੰਦੀ ਹੈ।

ਫਲਾਂ ਦੀ ਕਿਸਮਾਂ ਸੋਧੋ

ਕਈ ਕਿਸਮਾਂ ਦੇ ਫਲਾਂ ਦਾ ਇਸਤੇਮਾਲ ਕਿੱਤਾ ਜਾਂਦਾ ਹੈ:

  • ਗਾਜਰ
  • ਖੀਰਾ
  • ਟਮਾਟਰ
  • ਮੂਲੀਆਂ
  • ਕੜਵਾਹਟ
  • ਤਾਰੋ
  • ਕੱਦੂ
  • ਅਦਰਕ
  • ਨਿੰਬੂ
  • ਲੀਕ
  • ਪਿਆਜ
  • ਸਲਾਦ
  • ਪੱਤਾਗੋਭੀ
  • ਚੁਕੰਦਰ
  • ਸੇਬ
  • ਪਪੀਤਾ
  • ਅਨਾਰ
  • ਅਨਾਨਾਸ
  • ਖ਼ਰਬੂਜਾ
  • ਤਰਬੂਜ
  • ਜਿਵਿਕੰਦ
  • ਆਮ
  • ਰੋਜ਼ ਸੇਬ
  • ਡਰੈਗਨ ਫਲ

ਹਵਾਲੇ ਸੋਧੋ

  1. McDermott, Nancie (4 May 2012). Real Thai: The Best of Thailand's Regional Cooking. Chronicle Books. pp. 11–. ISBN 978-1-4521-1646-4.
  2. Keller, Michael. More Living Thai Ways. Booksmango. pp. 169–. ISBN 978-616-7270-97-5.
  3. History[permanent dead link] (n.d.). Retrieved July 2014, 25