ਥਿਤੀ ਵਿਸ਼ੇਸ਼ ਕਾਵਿ–ਭੇਦ ਦੀ ਬਾਣੀ ਹੈ ਥਿਤਿ ਸ਼ਬਦ ਤਿੱਖੀ ਦੇ ‘ਤੇ’ ਅਤੇ ‘ਥ’ ਅੱਖਰ ਤਿੱਥੀ ਨੂੰ ਥਿਤੀ ਬਣਾ ਲਏ ਗਏ ਹਨ। ਜਿਸ ਦਾ ਅਰਥ ਰੁੱਤ ਜਾਂ ਥਿੱਤ ਹਨ। ਥਿਤਾਂ ਨਾਲ ਲੋਕਾਂ ਨੇ ਸਮੇਂ ਸਮੇ ਵਹਿਮ ਭਰਮ ਜੋੜ ਲਏ ਲੋਕ ਮਨ ਨੇ ਥਿਤੀ ਕਾਵਿ ਰੂਪ ਪੈਦਾ ਕਰ ਲਿਆ।[1] ਥਿਤੀ ਕਾਵਿ ਰੂਪ ਵਿੱਚ ਚੰਨ ਦੀ ਗਤੀ ਅਥਵਾ ਥਿਤਾਂ ਨੂੰ ਆਧਾਰ ਬਣਾ ਕੇ ਖਿਆਲ ਦੀ ਉਸਾਰੀ ਕੀਤੀ ਜਾਂਦੀ ਹੈ। ਚੰਨ ਦੇ ਦੋ ਪੱਖ ਹਨ:ਕਿਸ਼ਨ ਤੇ ਸ਼ੁਕਲ। ਇਨ੍ਹਾਂ ਦੀਆਂ ਚੌਦਾਂ ਚੌਦਾਂ ਥਿਤੀਆਂ ਹੁੰਦੀਆਂ ਹਨ। ਕਿ੍ਸ਼ਨ ਪੱਖ ਅਮਾਵਸ ਨੂੰ ਮੁੱਕਦਾ ਹੈ ਤੇ ਸ਼ੁਕਲ ਪੱਖ ਪੂਰਨਮਾਸ਼ੀ ਨੂੰ। ਗੁਰੂ ਨਾਨਕ ਦੇਵ ਦੀ ਰਚੀ ਥਿਤੀ ਰਾਗ ਬਿਲਾਵਲ ਵਿੱਚ ਦਰਜ ਹੋਈ ਹੈ। ਇਸ ਦੇ 20 ਬੰਦ ਹਨ ਹਰ ਬੰਦ 6 ਤੁਕਾਂ ਦਾ ਹੈ।ਇਸ ਕਾਵਿ ਉਪਰ ਰਾਗ ਦਾ ਨਾਮ ਲਿਖਿਆਂ ਹੈ ਅਤੇ ਨਾਲ ਹੀ ਰਹਾਉ ਦੀ ਤੁਕ ਹੈ। ਇਸ ਰਚਨਾ ਵਿੱਚ ਕੁਝ ਵਿਸ਼ੇਸ਼ ਧੁਨੀਆਂ ਨਾਲ ਸੰਗੀਤ ਪੈਦਾ ਹੁੰਦਾ ਹੈ।[2] ਛੰਦ ਦੀ ਦਿ੍ਸ਼ਟੀ ਤੋ ਇਹ ਰਚਨਾ ਚੌਪਈ ਦੇ ਨੇੜੇ ਹੈ।ਮਾਤਾ੍ਵਾਂ ਦੀ ਅਸਮਾਨਤਾ ਸਭ ਥਾਂ ਹੈ। ਦੁਤੀਆ, ਪੰਚਮੀ, ਏਕਾਦਸ਼ੀ, ਦੁਆਦਸ਼ੀ ਅਤੇ ਮੱਸਿਆ ਦਾ ਚਿਤਰਣ ਦੋ ਪਦਿਆ ਵਿੱਚ ਕੀਤਾ ਗਿਆ ਹੈ।[3] ਗੁਰੂ ਸਾਹਿਬ ਲੋਕਾਂ ਨੂੰ ਇਨ੍ਹਾਂ ਵਹਿਮਾਂ ਭਰਮਾਂ ਤੋ ਮੁਕਤ ਕਰਨਾ ਚਾਹੁੰਦੇ ਸਨ। ਇਸ ਲਈ ਉਹਨਾਂ ਸ਼ਬਦਾਂ ਰਾਹੀ ਪ੍ਮੇਸ਼ਵਰ ਦੇ ਨਾਮ ਸਿਮਰਨ ਉੱਤੇ ਬਲ ਦਿੱਤਾ। ਥਿਤੀ ਵਿੱਚ ਵੱਖ-ਵੱਖ ਰਾਗਾ ਦੇ ਉੱਚਾਰਨ ਦਾ ਪਤਾ ਲੱਗਦਾ ਹੈ। ਗੁਰੂ ਨਾਨਕ ਦੇਵ ਜੀ ਨੇ ਇਸ ਕਾਵਿ ਰੂਪ ਲਈ ਰਾਗ ਆਸਾ ਦੀ ਵਾਰ ਚੋਣ ਕੀਤੀ ਹੈ।[4]

ਹਵਾਲੇ ਸੋਧੋ

  1. ਸੰਪਾਦਕ:ਡਾ ਜਸਬੀਰ ਸਿੰਘ, ਸਰੋਤ:ਸ੍ਰੀ ਗੁਰੂ ਗਰੰਥ ਸਾਹਿਬ:ਮੂਲ ਸੰਕਲਪ ਕੋਸ਼,ਲੋਕ ਗੀਤ ਪ੍ਰਕਾਸ਼ਨ ਚੰਡੀਗੜ
  2. ਲੇਖਕ: ਡਾ ਜਾਗੀਰ ਸਿੰਘ,ਸਰੋਤ:ਗੁਰੂ ਨਾਨਕ ਦੇਵ ਜੀ ਤੇ ਸੰਗੀਤ, ਪੰਨਾ ਨੰ 120
  3. ਲੇਖਕ:ਡਾ ਰਤਨ ਸਿੰਘ ਜੱਗੀ,ਸਰੋਤ:ਪੰਜਾਬੀ ਸਾਹਿਤ ਦਾ ਸਰੋਤ ਮਲੂਕ ਇਤਿਹਾਸ ਭਾਗ-ਦੂਜਾ, ਪੰਨਾ ਨੰ 29
  4. ਲੇਖਕ:ਡਾ ਜਾਗੀਰ ਸਿੰਘ, ਸਰੋਤ:ਗੁਰੂ ਨਾਨਕ ਦੇਵ ਜੀ ਤੇ ਸੰਗੀਤ, ਪੰਨਾ ਨੰ 122