ਥੀਮ (ਅੰਗਰੇਜੀ: theme), ਸਮਕਾਲੀ ਸਾਹਿਤ ਅਧਿਐਨਾਂ ਵਿੱਚ, ਉਹ ਕੇਦਰੀ ਵਿਸ਼ਾ ਹੁੰਦਾ ਹੈ ਜੋ ਕਿਸੇ ਟੈਕਸਟ ਵਿੱਚ ਨਿਭਾਇਆ ਗਿਆ ਹੁੰਦਾ ਹੈ।[1] ਤੋਮਾਸ਼ੇਵਸਕੀ ਅਨੁਸਾਰ ਥੀਮ, ਰਚਨਾ ਦੇ ਮੋਟਿਫਾਂ ਨੂੰ ਏਕਤਾ ਪ੍ਰਦਾਨ ਕਰਨ ਵਾਲਾ ਤੰਤਰ ਹੁੰਦਾ ਹੈ।[2] ਡਾ.ਹਰਿਭਜਨ ਸਿੰਘ ਦੇ ਵਿਚਾਰ ਅਨੁਸਾਰ: ਥੀਮ ਨਾ ਵਾਸਤਵਿਕ ਤੱਤ ਹੈ ਨਾ ਭਾਸ਼ਕ ਬਣਤਰ, ਥੀਮ ਸਾਹਿਤਕ ਹੋਂਦ ਹੈ।[3] ਥੀਮ ਦੀ ਸਭ ਤੋਂ ਆਮ ਸਮਕਾਲੀ ਸਮਝ ਇੱਕ ਕਹਾਣੀ ਦਾ ਕੇਂਦਰੀ ਵਿਚਾਰ ਜਾਂ ਸੰਕਲਪ ਹੁੰਦਾ ਹੈ ਜਿਸ ਨੂੰ ਅਕਸਰ ਇੱਕ ਸ਼ਬਦ (ਉਦਾਹਰਨ ਲਈ ਪਿਆਰ, ਮੌਤ, ਧੋਖਾ) ਵਿੱਚ ਸੰਖੇਪ ਕੀਤਾ ਜਾ ਸਕਦਾ ਹੋਵੇ।

ਹਵਾਲੇਸੋਧੋ