ਥੰਜਾਵੁਰ ਚਿੱਤਰਕਾਰੀ
ਥੰਜਾਵੁਰ ਚਿੱਤਰਕਾਰੀ ਇੱਕ ਪੁਰਾਣੀ ਦੱਖਣੀ ਭਾਰਤੀ ਚਿੱਤਰਕਾਰੀ ਦਾ ਅੰਦਾਜ਼ ਹੈ ਜਿਸਦੀ ਸ਼ੁਰੂਆਤ ਥੰਜਾਵੁਰ ਪਿੰਡ ਅਤੇ ਹੌਲੀ-ਹੌਲੀ ਇਹ ਚਿੱਤਰਕਾਰੀ ਸਾਰੇ ਤਮਿਲ ਇਲਾਕਿਆਂ ਵਿੱਚ ਫੈਲ ਗਈ। ਇਹ ਕਲਾ 1600 ਈਸਵੀ ਤੋਂ ਚੱਲ ਰਹੀ ਹੈ ਅਤੇ ਇਸ ਵਿੱਚ ਮੂਲ ਰੂਪ ਵਿੱਚ ਹਿੰਦੂ ਧਾਰਮਿਕ ਚਿੱਤਰ ਬਣਾਏ ਜਾਂਦੇ ਹਨ। ਇਹ ਕਿਹਾ ਜਾਂਦਾ ਹੈ ਕਿ ਇਸ ਕਲਾ ਦੀ ਸ਼ੁਰੂਆਤ ਥੰਜਾਵੁਰ ਦੇ ਮਰਾਠਾ ਕੋਰਟ(1676 - 1855) ਵਿੱਚ ਹੋਈ।[1] ਇਸਨੂੰ ਭਾਰਤ ਸਰਕਾਰ ਵੱਲੋਂ 2007-08 ਵਿੱਚ ਭੂਗੋਲਿਕ ਪਛਾਣ ਵਜੋਂ ਮਾਨਤਾ ਦਿੱਤੀ ਗਈ।[2]
ਇਤਿਹਾਸ
ਸੋਧੋਜਾਣਕਾਰੀ
ਸੋਧੋਭਾਰਤੀ ਚਿੱਤਰਕਾਰੀ ਦੇ ਇਤਿਹਾਸ ਵਿੱਚ ਥੰਜਾਵੁਰ ਦੀ ਅਹਿਮ ਥਾਂ ਹੈ ਅਤੇ ਇੱਥੇ ਬਰੀਹਾਦੀਸਵਰਾਰ ਮੰਦਰ ਵਿੱਚ 11ਵੀਂ ਸਦੀ ਦੇ ਚੋਲ ਚਿੱਤਰ ਮੌਜੂਦ ਹਨ। ਇਸਦੇ ਨਾਲ ਹੀ ਇੱਥੇ ਨਾਇਕ ਜੁੱਗ ਤੋਂ ਵੀ ਚਿੱਤਰ ਮਿਲਦੇ ਹਨ(ਕਈ ਬਾਰ ਇਹ ਚੋਲ ਚਿੱਤਰਾਂ ਦੇ ਉੱਤੇ ਬਣਾਏ ਜਾਂਦੇ ਹਨ।[3]) ਜੋ 16ਵੀਂ ਸਦੀ ਨਾਲ ਸੰਬੰਧਿਤ ਹੈ।[4]
ਥੰਜਾਵੁਰ ਚਿੱਤਰਕਾਰੀ ਦੀ ਪਛਾਣ ਇਸ ਦੇ ਗੂੜੇ, ਚਮਕੀਲੇ ਅਤੇ ਰੋਚਕ ਰੰਗ, ਸਧਾਰਨ ਪਰ ਖਾਸ ਰਚਨਾ, ਚਮਕੀਲੇ ਸੋਨੇ ਰੰਗੇ ਪਰਤ ਅਤੇ ਸੂਖਮ ਗੇਸਗੋ (ਪਲਾਸਟਰ ਅਓਫ਼ ਪੇਰਿਸ ਦਾ ਘੋਲ) ਦਾ ਕਮ ਅਤੇ ਬਹੁਤ ਹੀ ਦੁਰ੍ਲਬ ਅਤੇ ਕਾਫੀ ਮੁਲਵਾਨ ਹੀਰੇ ਹਨ। ਥੰਜਾਵੁਰ ਚਿੱਤਰਕਾਰੀ ਦੀਆ ਪੇਂਟਿੰਗ ਵਿੱਚ ਦੇਕਾਨੀ, ਵਿਜੇਨਗਰ, ਮਰਾਠਾ ਅਤੇ ਕੁਛ ਹੱਦ ਤਕ ਯੁਰੋਪੇਅਨ ਤਰਹ ਦੀ ਕਲਾ ਦੇ ਨਮੂਨੇ ਮਿਲਦੇ ਹਨ। ਇਸ ਚਿੱਤਰਕਾਰੀ ਵਿੱਚ ਖਾਸ ਤੋਰ ਤੇ ਸ਼ਰਧਾ ਭਰੇ ਆਈਕਾਨ ਦਿਖਾਏ ਜਾਂਦੇ ਸੀ ਜਿਨਾ ਵਿੱਚ ਜਿਆਦਾਤਰ ਹਿੰਦੂ ਭਗਵਾਨ ਅਤੇ ਸੰਤ ਸ਼ਾਮਿਲ ਹਨ। ਹਿੰਦੂ ਪੁਰਾਨ, ਸਤਾਲਾ ਪੁਰਾਨ ਅਤੇ ਹੋਰ ਧਾਰਮਿਕ ਗ੍ਰੰਥਾ ਦੀਆ ਕੜਿਆ ਨੂੰ ਦੇਖ ਕੇ ਪੇਂਟਿੰਗ ਵਿੱਚ ਉਤਾਰਿਆ ਜਾਂਦਾ ਸੀ.
ਥੰਜਾਵੁਰ ਚਿੱਤਰਕਾਰੀ ਨੂੰ ਲੱਕੜ ਦੇ ਫੱਟੇ ਤੇ ਕੀਤਾ ਜਾਂਦਾ ਸੀ, ਇਸ ਕਰਕੇ ਪੁਰਾਣੇ ਸਨੇ ਵਿੱਚ ਇਸ ਨੂੰ ਪਾਲਾਗੀ ਪਦਮ (ਪਾਲਾਗੀ = ਲੱਕੜ ਦਾ ਫੱਟੇ, ਪਦਮ = ਤਸਵੀਰ) ਵੀ ਕਿਹਾ ਜਾਂਦਾ ਸੀ. ਆਧੁਨਿਕ ਸਮੇਂ ਵਿੱਚ ਇਹ ਚਿੱਤਰਕਾਰੀ ਤਿਉਹਾਰਾ ਦੇ ਸਮੇਂ ਵਿੱਚ ਦੱਖਣ ਭਾਰਤ ਵਿੱਚ ਧਾਰਮਿਕ ਚਿੰਨ੍ਹ ਦੇ ਤੋਰ ਤੇ ਪੇਸ਼ ਕੀਤੀ ਜਾਂਦੀ ਹੈ।
ਹਵਾਲੇ
ਸੋਧੋ- ↑ "Parampara Project - Tanjore Gold Leaf Painting". paramparaproject.org. Archived from the original on 2017-09-10. Retrieved 2016-02-06.
- ↑ "Geographical indication". Government of India. Retrieved 28 June 2015.
- ↑ Preserving the past - Unique achievement by archaeologists in restoring Thanjavur paintings - S.H. Venkatramani in Thanjavur November 19, 2013 | UPDATED 16:06 IST http://indiatoday.intoday.in/story/unique-achievement-by-archaeologists-in-restoring-thanjavur-paintings/1/328875.html
- ↑ "Great Living Chola Temples, Brihadisvara Temple at Thanjavur; Temple of Gangaikonda Cholisvaram, Tamil Nadu, Archaeological Survey of India". asi.nic.in.