ਤੁਹਾਡੇ ਬਾਪੂ ਦਾ ਬਾਪੂ ਤੁਹਾਡਾ ਦਾਦਾ ਲੱਗਦਾ ਹੈ। ਤੁਹਾਡਾ ਬਾਪੂ ਤੁਹਾਡੀ ਵਹੁਟੀ ਦਾ ਸਹੁਰਾ ਲੱਗਦਾ ਹੈ। ਇਸ ਤਰ੍ਹਾਂ ਤੁਹਾਡੇ ਬਾਪੂ ਦਾ ਬਾਪੂ ਤੁਹਾਡੀ ਵਹੁਟੀ ਦਾ ਦਾਦਾ ਸਹੁਰਾ ਬਣਦਾ ਹੈ। ਦਾਦੇ ਸਹੁਰੇ ਨੂੰ ਦਦਿਔਹਰਾ ਕਹਿੰਦੇ ਹਨ। ਅੱਜ ਦੀ ਪੀੜ੍ਹੀ ਦਦਿਔਹਰਾ ਕਿਹੜਾ ਰਿਸ਼ਤਾ ਹੈ, ਬਿਲਕੁਲ ਹੀ ਨਹੀਂ ਜਾਣਦੀ। ਅੱਜ ਦੀ ਪੀੜ੍ਹੀ ਲਈ ਤਾਂ ਰਿਸ਼ਤੇ ਵਿਚ ਬੜੇ ਥਾਂ ਲੱਗਦਾ ਹਰ ਰਿਸ਼ਤਾ ਅੰਕਲ ਬਣ ਗਿਆ ਹੈ ।