ਦਧੀਚੀ ਵੈਦਿਕ ਰਿਸ਼ੀ ਸੀ|  ਉਸਦੇ ਜਨਮ ਬਾਰੇ ਅਨੇਕਾਂ ਕਥਾਵਾਂ ਪ੍ਰਚਲਿੱਤ ਹਨ|  ਯਾਸਕ ਅਨੁਸਾਰ ਉਹ ਅਥਰਵ ਦਾ ਪੁੱਤਰ ਸੀ| ਪੁਰਾਣਾ ਵਿੱਚ ਇਸ ਦੀ ਮਾਤਾ ਦਾ ਨਾਮ ਸ਼ਾਂਤੀ ਲਿਖਿਆ ਪ੍ਰਾਪਤ ਹੁੰਦਾ ਹੈ| ਇਨ੍ਹਾਂ ਦੀ ਤਪੱਸਿਆ ਦੇ ਸੰਬੰਧ ਵਿੱਚ ਵੀ ਅਨੇਕਾਂ ਕਥਾਵਾਂ ਪ੍ਰਾਪਤ ਹਨ| ਇਨ੍ਹਾਂ ਦੀਆਂ ਹੱਡੀਆਂ ਨਾਲ ਬਣੇ ਧਨੁਸ਼ ਨਾਲ ਦੇਵਤੇ ਇੰਦਰ ਨੇ ਰਾਕਸ਼ ਵਰਿਤਾਸੁਰ ਨੂੰ ਮਾਰਿਆ| ਕੁਛ ਲੋਕ ਅੱਜ ਦੇ ਮਿਸ਼ਰਿਖਤੀਰਥ(ਸੀਤਾਪੁਰ) ਨੂੰ ਇਨ੍ਹਾਂ ਦਾ ਤਪ ਅਸਥਾਨ ਮੰਨਦੇ ਹਨ| ਦਧੀਚੀ ਦਾ ਪੁਰਾਣਾ ਨਾਮ '''ਦਧੰਚਯ''' ਕਿਹਾ ਜਾਂਦਾ ਹੈ|

ਤਸਵੀਰ:Story of Vritra.jpg
ਦੇਵਤਿਆਂ ਦੁਆਰਾ ਦਧੀਚੀ ਰਿਸ਼ੀ ਦੀਆਂ ਅਸਥੀਆਂ ਮੰਗਣਾ ਅਤੇ ਉਹਨਾਂ ਅਸਥੀਆਂ ਦੁਆਰਾ ਬਣੇ ਧਨੁਸ਼ ਨਾਲ ਰਾਕਸ਼ ਵਰਿਤਾਸੁਰ ਨੂੰ ਮਾਰਨਾ 

ਦਧੀਚੀ ਦਾ ਕੁਲ ਬ੍ਰਾਹਮਣ ਪਿਤਾ ਅਥਰਵਾ, ਪਤਨੀ ਗਭਸਤਿਨੀ ਅਤੇ ਔਲਾਦ ਪਿੱਲਲਾਦ ਸੀ| ਦਧੀਚੀ ਦੇ ਆਪਣਾ ਆਸ਼ਰਮ ਭਾਰਤ ਦੇ ਸੂਬੇ ਉੱਤਰ ਪਰਦੇਸ਼ ਵਿੱਚ ਲਖਨਊ ਦੇ ਨੇੜੇ ਨੈਮੀਸ਼ਰਨਿਆ ਵਿੱਚ ਸਥਿਤ ਥਾਂ ਮਿਸਰਿਖ ਵਿਖੇ ਸਥਾਪਿਤ ਕੀਤਾ|[1]

ਨੈਮੀਸ਼ਰਨਿਆ ਨੂੰ ਸਾਰੇ ਪੁਰਾਣਾਂ ਵਿੱਚ ਉਸਦਾ ਆਸ਼ਰਮ ਕਿਹਾ ਜਾਂਦਾ ਹੈ, ਜੋ ਕਿ ਅੱਜ ਵੀ ਮੌਜੂਦ ਹੈ|ਅੱਜਕੱਲ ਦੇ ਅਹਿਮਦਾਬਾਦ ਵਿਚਲੇ ਸਾਬਰਮਤੀ ਆਸ਼ਰਮ ਨੂੰ ਵੀ ਉਸਦੇ ਆਸ਼ਰਮਾਂ ਦੀਆਂ ਪ੍ਰਾਚੀਨ ਥਾਵਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ| ਪ੍ਰਾਚੀਨ ਭਾਰਤ ਵਿਚ, ਰਿਸ਼ੀ ਅਕਸਰ ਹੀ ਲੰਬੀਆਂ ਵਾਟਾਂ ਤੈਅ ਕਰਦੇ ਰਹਿੰਦੇ ਸਨ| ਇਸੇ ਕਰਕੇ ਸੰਭਵ ਹੈ ਕਿ ਦਧੀਚੀ ਸ਼ਾਇਦ ਕੁਛ ਸਮਾਂ ਸਾਬਰਮਤੀ ਦਰਿਆ ਦੇ ਨੇੜੇ ਰੁਕਿਆ ਹੋਵੇ| ਗੁਜਰਾਤ ਦੇ ਦਾਹੋਦ ਬਾਰੇ ਦੰਤਕਥਾ ਪ੍ਰਚਲਿੱਤ ਹੈ ਕਿ ਮਹਰਿਸ਼ੀ ਦਧੀਚੀ ਨੇ ਇੱਕ ਵਾਰ ਦਾਹੋਦ ਵਿੱਚ ਦੁੱਧਮਤੀ ਨਦੀ ਦੇ ਕਿਨਾਰੇ ਤਪ ਕੀਤਾ ਸੀ|[2] 

Dudhimati is name of his sister, on whose name a 4th Century old temple exists in Naguar, Rajasthan as Dadhimati Mata Temple.

His name is found in the 1st mandala of the Rigveda (Bhagavata Purana, Srimad Devi Bhagavatam and in the Puranas[3] ਉਸਦਾ ਨਾਮ ਰਿਗਵੇਦ ਸੇ ਪਹਿਲੇ ਮੰਡਲ, ਭਗਵਤ ਪੁਰਾਣ, ਸ੍ਰੀਮਦ ਦੇਵੂ ਭਾਗਵਤਮ ਅਤੇ ਪੁਰਾਣਾਂ ਵਿੱਚ ਪ੍ਰਾਪਤ ਹੁੰਦਾ ਹੈ|[3] ਦਧਿਚੀ ਦਾ ਨਾਮ ਕਈ ਰਿਗਵੇਦ ਦੇ ਕਈ ਭਜਨਾਂ(ਰਿਚ-ਸੁਕਤ) ਵਿੱਚ ਵੀ ਲਿਆ ਜਾਂਦਾ ਹੈ|[4]

ਇਹ ਵੀ ਪ੍ਰਵਾਨਿਆਂ ਜਾਂਦਾ ਹੈ ਕਿ ਨਾਰਾਇਨ ਕਾਵਚਮ ਦਧੀਚੀ ਦੀ ਰਚਨਾ ਹੈ, ਜੋ ਕਿ ਦੱਖਣੀ ਭਾਰਤ ਵਿੱਚ ਸ਼ਕਤੀ ਅਤੇ ਸ਼ਾਂਤੀ ਲਈ ਗਾਇਆ ਜਾਣ ਵਾਲਾ ਮਸ਼ਹੂਰ ਭਜਨ ਹੈ|

ਵਿਸ਼ੇਸ਼ਕਰ ਗੱਲ ਪ੍ਰਚਲਿੱਤ ਹੈ ਕਿ ਦਧਿਚੀ ਦੁਆਰਾ ਦੇਹ ਤਿਆਗਣ ਤੋਂ ਬਾਅਦ ਉਸਦੀ ਪਤਨੀ ਦੇ ਉਸ ਨਾਲ ਸਤੀ ਹੋਣ ਤੋਂ ਪਹਿਲਾਂ ਉਸਦੇ ਗਰਭ ਨੂੰ ਪੀਪਲ ਨੂੰ ਸੌਂਪ ਦਿੱਤਾ ਸੀ, ਜਿਸ ਕਾਰਣ ਉਸਦੇ ਪੁੱਤਰ ਦਾ ਨਾਮ ਪਿੱਲਲਾਦ ਪੈ ਗਿਆ|

ਯਾਸਕ ਦੇ ਮਤਾਨੁਸਾਰ ਦਧੀਚੀ ਦੀ ਮਾਤਾ ਚਿੱਤੀ ਅਤੇ ਪਿਤਾ ਅਥਰਵਾ ਸੀ, ਇਸੇ ਲਈ ਇਸਦਾ ਨਾਮ ਦਧੀਚੀ ਰੱਖਿਆ ਗਿਆ| ਕਿਸੇ ਪੁਰਾਣ ਅਨੁਸਾਰ ਇਹ ਕਰਦਮ ਰਿਸ਼ੀ ਦੀ ਧੀ ਸ਼ਾਂਤੀ ਦੀ ਕੁੱਖੋਂ ਪੈਦਾ ਹੋਇਆ ਅਥਰਵਾ ਦਾ ਪੁੱਤਰ ਸੀ| ਦਧੀਚੀ ਪੁਰਾਤਨ ਕਾਲ ਤੋਂ ਪਰਮ ਤਪੱਸਵੀ ਮਹਰਸ਼ੀ ਸਨ| ਉਸਦੀ ਪਤਨੀ ਦਾ ਨਾਮ ਗਭਸਤਿਨੀ ਸੀ| ਮਹਰਸ਼ੀ ਦਧੀਚੀ ਵੇਦ ਸ਼ਾਸ਼ਤਰਾਣ ਆਦਿ ਦਾ ਪੂਰਣ ਜਾਣਕਾਰ ਅਤੇ ਸੁਭਾਅ ਦਾ ਦਿਆਲੂ ਸੀ| ਹੰਕਾਰ ਤਾਂ ਉਸ ਤੋਂ ਕੋਹਾਂ ਦੂਰ ਸੀ| ਉਹ ਸਦਾ ਦੂਜੇ ਦਾ ਭਲਾ ਕਰਨਾ ਹੀ ਆਪਣਾ ਪਹਿਲਾ ਧਰਮ ਸਮਝਦੇ ਸਨ|ਜਿੱਥੇ ਉਹ ਰਹਿੰਦਾ ਸੀ, ਉਸ ਜੰਗਲ ਦੇ ਪਸ਼ੂ ਪੰਛੀ ਤਕ ਉਸਦੇ ਵਿਹਾਰ ਨਾਲ ਸੰਤੁਸ਼ਟ ਸਨ| ਉਸਦਾ ਆਸ਼ਰਮ ਗੰਗਾ ਕਿਨਾਰੇ ਸੀ| ਜੋ ਵੀ ਮਹਿਮਾਨ ਉਸਦੇ ਆਸ਼ਰਮ ਵਿੱਚ ਆਉਂਦਾ ਖੁਦ ਰਿਸ਼ੀ ਤੇ ਉਸਦੀ ਪਤੀ ਉਸਦੀ ਪੂਰੀ ਸੇਵਾ ਕਰਦੇ| ਉਂਝ ਤਾਂ ਭਾਰਤੀ ਇਤਿਹਾਸ ਵਿੱਚ ਕਈ ਦਾਨੀ ਹੋਏ ਹਨ, ਪਰੰਤੂ ਹੱਡੀਆਂ ਦਾ ਦਾਨ ਕਰਨ ਵਾਲ ਇਕੱਲਾ ਦਧੀਚੀ ਹੀ ਹੈ|ਦੇਵਤਿਆਂ ਦੇ ਇਹ ਕਹਿਣ ਤੇ ਕਿ ਕੇਵਲ ਉਸਦੀਆਂ ਹੱਡੀਆਂ ਦੇ ਬਣੇ ਧਨੁਸ਼ ਨਾਲ ਰਾਕਸ਼ ਮਰ ਸਕਦਾ ਹੈ ਤਾਂ ਸੁਣਦੇ ਹੀ ਰਿਸ਼ੀ ਨੇ ਆਪਣਾ ਸਰੀਰ ਤਿਆਗ ਹੱਡੀਆਂ ਦਾਨ ਕਰ ਦਿੱਤੀਆਂ|

ਲੋਕ ਕਲਿਆਣ ਦੇ ਲਈ ਆਤਮ ਤਿਆਗ ਕਰਨ ਵਾਲਿਆਂ ਵਿੱਚ ਮਹਰਸ਼ੀ ਦਧੀਚੀ ਦਾ ਨਾਨ ਬਚੇ ਆਦਰ ਨਾਲ ਲਿਆ ਜਾਂਦਾ ਹੈ| ਇੱਕ ਪੁਰਾਣਅਨੁਸਾਰ ਇਹ ਸ਼ੁਕ੍ਰਾਚਾਰਯ ਦਾ ਪੁੱਤਰ ਸੀ| ਮਹਰਸ਼ੀ ਦਧੀਚੀ ਤਪੱਸਿਆ ਅਤੇ ਪਵਿੱਤਰਤਾ ਦੇ ਪੁੰਜ ਸਨ| ਇਨ੍ਹਾਂ ਦੀ ਜਨਮ ਤੋਂ ਹੀ ਭਗਵਾਨ ਸ਼ਿਬ ਵਿੱਚ ਅਟੁੱਟ ਭਗਤੀ ਅਤੇ ਵੈਰਾਗ ਭਾਵਨਾ ਸੀ|

==ਕਥਾ==ਕਿਹਾ ਜਾਂਦਾ ਹੈ ਕਿ ਇੱਕ ਵਾਰੀ ਇੰਦਰਲੋਕ ਤੇ ਵਰਿਤਾਸੁਰ ਨਾ ਦੇ ਰਾਕਸ਼ ਨੇ ਅਧਿਕਾਰ ਕਰ ਲਿਆ ਅਤੇ ਇੰਦਰ ਦੇ ਨਾਲ ਸਾਰੇ ਦੇਵਤਿਆਂ ਨੂੰ ਦੇਵਲੋਕ ਤੋਂ ਬਾਹਰ ਕੱਢ ਦਿੱਤਾ| ਇਸਤੇ ਦੇਵਤੇ ਆਪਣਾ ਦੁੱਖ ਲੈਕੇ ਬ੍ਰਹਮਾ, ਵਿਸ਼ਨੂ ਅਤੇ ਮਹੇਸ਼ ਕੋਲ ਗਏ ਪਰ ਕਿਸੇ ਵੀ ਉਹਨਾਂ ਦੀ ਸਮੱਸਿਆ ਦਾ ਨਿਧਾਨ ਨਾ ਕੀਤਾ| ਬਾਅਦ ਵਿੱਚ ਬ੍ਰਹਮਾ ਨੇ ਉਹਨਾਂ ਨੂੰ ਦੱਸਿਆ ਕਿ ਧਰਤੀ ਉੱਤੇ ਇੱਕ ਰਿਸ਼ੀ ਦਧੀਚੀ ਹੈ, ਜੇਕਰ ਉਹ ਆਪਣੀਆਂ ਹੱਡੀਆਂ ਦਾ ਦਾਨ ਕਰ ਦੇਣ ਤਾਂ ਉਹਨਾਂ ਦਾ ਵੱਜਰ(ਇੰਦਰ ਦਾ ਹਥਿਆਰ) ਬਣ ਜਾਵੇ| ਉਸ ਨਾਲ ਹੀ ਵਰਿਤਾਸੁਰ ਨੂੰ ਮਾਰਿਆ ਜਾ ਸਕਦਾ ਹੈ| ਇਸ ਤੋਂ ਬਿਨਾ ਹੋਰ ਕੋਈ ਹੀਲਾ ਨਹੀਂ ਹੈ|

ਦੇਵਰਾਜ ਇੰਦਰ ਦਧੀਚੀ ਕੋਲ ਜਾਣਾ ਨਹੀਂ ਚਾਹੁੰਦਾ ਸੀ, ਕਿਉਂਕਿ ਇੱਕ ਵਾਰੀ ਇੰਦਰ ਨੇ ਦਧੀਚੀ ਦਾ ਅਪਮਾਨ ਕੀਤਾ ਸੀ, ਜਿਸ ਕਾਰਣ ਉਹ ਮਹਰਿਸ਼ੀ ਕੋਲ ਜਾਣ ਨੂੰ ਸੰਗ ਰਿਹਾ ਸੀ| ਇਹ ਵੀ ਮੰਨਿਆ ਜਾਂਦਾ ਹੈ ਕਿ ਬ੍ਰਹਮ ਵਿਦਿਆ ਦਾ ਪੂਰਾ ਗਿਆਨ ਪੂਰੇ ਸੰਸਾਰ ਵਿੱਚ ਕੇਵਲ ਮਹਰਿਸ਼ੀ ਦਧੀਚੀ ਨੂੰ ਹੀ ਪਤਾ ਸੀ| ਸਹਰਿਸ਼ੀ ਕਿਸੇ ਵਿਸ਼ੇਸ਼ ਬੰਦੇ ਨੂੰ ਹੀ ਇਹ ਗਿਆਨ ਦੇਣਾ ਚਾਹੁੰਦੇ ਸਨ, ਪਰੰਗੂ ਇੰਦਰ ਇਹ ਵਿਦਿਆ ਪ੍ਰਾਪਤ ਕਰਨ ਦੀ ਇੱਛਾ ਰੱਖਦਾ ਸੀ|  ਪਰ ਦਧਿਚੀ ਦੇ ਹਿਸਾਬ ਇੰਦਰ ਇਸ ਵਿਦਿਆ ਲਈ ਸਹੀ ਪਾਤਰ ਨਹੀਂ ਸੀ, ਇਸੇ ਲਈ ਉਸਨੇ ਇੰਦਰ ਨੂੰ ਜਵਾਬ ਦੇ ਦਿੱਤਾ| ਇਸ ਇਨਕਾਰ ਤੇ ਇੰਦਰ ਦਾ ਰਿਸ਼ੀ ਨਾਲ ਝਗੜਾ ਹੋਇਆ ਤੇ ਕਿਹਾ ਕਿ ਜੇਕਰ ਇਹ ਗਿਆਨ ਉਸ ਕਿਸੇ ਹੋਰ ਨੂੰ ਵੀ ਦਿੱਤਾ ਤਾਂ ਉਹ ਉਸਦਾ ਸਿਰ ਧੜ ਨਾਲੋਂ ਵੱਖ ਕਰ ਦੇਵੇਗਾ| ਮਹਰਿਸ਼ੀ ਨੇ ਕਿਹਾ ਕਿ, " ਜੇਕਰ ਉਹਨਾਂ ਨੂੰ ਕੋਈ ਯੋਗ ਵਿਅਕਤੀ ਮਿਲੇਗਾ ਤਾਂ ਉਹ ਜ਼ਰੂਰ ਹੀ ਉਸਨੂੰ ਬ੍ਰਹਮ ਵਿਦਿਆ ਦੇਣਗੇ|" ਕੁਛ ਸਮੇਂ ਬਾਅਦ ਇੰਦਰਲੋਕ ਤੋਂ ਹੀ ਅਸ਼ਵਿਨੀਕੁਮਾਰ ਬ੍ਰਹਮ ਵਿਦਿਆ ਲੈਣ ਦਧੀਚੀ ਕੋਲ ਗਿਆ| ਦਧੀਚੀ ਨੂੰ ਉਹ ਵਿਦਿਆ ਲਈ ਯੋਗ ਲੱਗਿਆ ਤੇ ਉਸਨੇ ਇੰਦਰ ਦੁਆਰਾ ਕਹੀ ਗੱਲ ਉਸਨੂੰ ਦੱਸੀ| ਉਦੋਂ ਅਸ਼ਵਿਨੀਕੁਮਾਰ ਨੇ ਮਹਰਿਸ਼ੀ ਦਧੀਚੀ ਨੂੰ ਘੋੜੇ ਦਾ ਸਿਰ ਲਿਆਕੇ ਵਿੱਦਿਆ ਪ੍ਰਾਪਤ ਕਰ ਲਈ| ਇੰਦਰ ਨੂੰ ਜਿਵੇਂ ਹੀ ਇਹ ਪਤਾ ਲੱਗਿਆ ਤਾਂ ਉਸਨੇ ਆਪਣੇ ਕਹੇ ਅਨੁਸਾਰ ਦਧੀਚੀ ਦਾ ਸਿਰ ਧੜ ਨਾਲੋਂ ਅੱਡ ਕਰ ਦਿੱਤਾ|ਲ ਅਸ਼ਵਿਨੀਕੁਮਾਰ ਨੇ ਮਹਰਿਸ਼ੀ ਦੇ ਸਿਰ ਨੂੰ  ਵਾਪਿਸ ਲਗਾ ਦਿੱਤਾ| ਇਸਤੇ ਇੰਦਰ ਨੇ ਅਸ਼ਵਨੀਕੁਮਾਰ ਨੂੰ ਇੰਦਰਲੋਕ ਤੋਂ ਕੱਢ ਦਿੱਤਾ| ਇਸੇ ਕਾਰਣ ਇੰਦਰ ਮਹਰਿਸ਼ੀ ਕੋਲ ਜਾਣਾ ਤੇ ਅਤੇ ਉਸਦੀਆਂ ਅਸਥੀਆਂ ਮੰਗਣ ਲਈ ਜਾਣਾ ਨਹੀਂ ਚਾਹੁੰਦਾ ਸੀ|  ਉਹ ਬੜੀ ਸ਼ਰਮ ਮਹਿਸੂਸ ਕਦ ਰਿਹਾ ਸੀ|

ਦਧੀਚੀ ਦੁਆਰਾ ਆਪਣੇ ਹੱਡਾਂ ਦਾ ਦਾਨ

ਦੇਵਲੋਕ ਤੇ ਵਰਿਤਾਸੁਰ ਰਾਕਸ਼ ਦੇ ਅਤਿਆਚਾਰ ਦਿਨੋਂ-ਦਿਨ ਵਧਦੇ ਜਾ ਰਹੇ ਸੀ| ਆਖਿਰ ਦੇਵਰਾਜ ਇੰਦਰ ਨੂੰ ਇੰਦਰਲੋਕ ਦੀ ਰੱਖਿਆ, ਦੇਵਤਿਆਂ ਦੇ ਭਲੇ ਅਤੇ ਆਪਣੇ ਸਿੰਘਾਸਨ ਦੀ ਰੱਖਿਆ ਲਈ ਮਹਰਿਸ਼ੀ ਦਧੀਚੀ ਦੀ ਸ਼ਰਨ ਵਿੱਚ ਜਾਣਾ ਪਿਆ| ਦਧੀਚੀ ਨੇ ਇੰਦਰ ਨੂੰ ਪੂਰਾ ਮਾਣ ਦਿੱਤਾ ਅਤੇ ਆਉਣ ਦਾ ਕਾਰਨ ਪੁੱਛਿਆ| ਇੰਦਰ ਦੇ ਮਹਰਿਸ਼ੀ ਨੂੰ ਆਪਣੀ ਚਿੰਤਾ ਸੁਣਾਈ ਤਾਂ ਦਧੀਚੀ ਨੇ ਕਿਹਾ ਕਿ- "ਮੈਂ ਦੇਵਲੋਕ ਦੀ ਰੱਖਿਆ ਲਈ ਕੀ ਕਰ ਸਕਦਾ ਹਾਂ|" ਦੇਵਤੇਆਂ ਨੇ ਉਹਨਾਂ ਨੂੰ ਬ੍ਰਹਮਾ, ਵਿਸ਼ਨੂ ਅਤੇ ਮਹੇਸ਼ ਦੀਆਂ ਦੱਸੀਆਂ ਗੱਲਾਂ ਸੁਣਾਈਆਂ ਅਤੇ ਉਸਦੀਆਂ ਅਸਥੀਆਂ ਦਾ ਦਾਨ ਮੰਗਿਆ| ਮਹਰਿਸ਼ੀ ਨੇ ਬਗੈਰ ਸੋਚੇ ਦਾਣ ਦੇਣਾ ਪ੍ਰਵਾਨ ਕਰ ਲਿਆ| ਉਹਨਾਂ ਸਮਾਧੀ ਲਾਈ ਤਸ ਦੇਹ ਤਿਆਗ ਦਿੱਤੀ| ਉਸ ਸਮੇਂ ਉਸਦੀ ਪਤਨੀ ਆਸ਼ਰਮ ਵਿੱਚ ਨਹੀਂ ਸੀ| ਹੁਣ ਸਮੱਸਿਆ ਇਹ ਸੀ ਕਿ ਮਹਰਿਸ਼ੀ ਦੇ ਸਰੀਰ ਤੋਂ ਮਾਸ ਕੌਣ ਉਤਾਰੇ|  ਇਸ ਕਾਰਜ ਦੇ ਧਿਆਨ ਵਿੱਚ ਆਉਮਦੇ ਹੀ ਦੇਵਤੇ ਸਹਿਮ ਗਏ| αਤਦ ਇੰਦਰ ਨੇ ਕਾਮਧੇਨੁ ਗਾਂ ਨੂੰ ਬੁਲਾਇਆ ਅਤੇ ਸਰੀਰ ਤੋਂ ਮਾਸ ਉਤਾਰਨ ਲਈ ਕਿਹਾ| ਗਾਂ ਨੇ ਚੱਟ ਚੱਟਕੇ ਮਹਰਿਸ਼ੀ ਦੇ ਸਰੀਰ ਉੱਤੋਂ ਮਾਸ ਉਤਾਰ ਦਿੱਤਾ| ਹੁਣ ਕੇਵਲ ਹੱਡਾਂ ਦਾ ਪਿੰਜਰ ਬਾਕੀ ਰਹਿ ਗਿਆ|

ਮਹਰਿਸ਼ੀ ਦਧੀਚੀ ਨਅ ਤਾਂ ਭਲੇ ਲਈ ਆਪਣੀ ਦੇਹ ਤਿਆਗ ਦਿੱਤੀ, ਪਰ ਜਦੋਂ ਉਸਦੀ ਪਤਨੀ '''ਗਭਸਤਿਨੀ''' ਵਾਪਿਸ ਆਸ਼ਰਮ ਆਈ ਤਾਂ ਉਹ ਪਤੀ ਦੀ ਦੇਹ ਦੇਖਕੇ ਵਿਰਲਾਪ ਕਰਨ ਲੱਗੀ ਅਤੇ ਸਤੀ ਹੋਣ ਲਈ ਜ਼ਿਦ ਕੀਤੀ|  ਦੇਵਤਿਆਂ ਬਹੁਤ ਸਮਝਾਇਆ, ਕਿਉਂਕਿ ਉਹ ਗਰਭਵਤੀ ਸੀ| ਦੇਵਤਿਆਂ ਉਸਨੂੰ ਆਪਣੇ ਵੰਸ਼ ਲਈ ਸਤੀ ਨਾ ਹੋਣ ਦੀ ਸਲਾਹ ਦਿੱਤੀ| ਪਰ ਗਭਸਤਿਨੀ ਨਹੀਂ ਮੰਨੀ| ਤਦ ਸਭਨੇ ਉਸਨੂੰ ਆਪਣਾ ਗਰਭ ਦੇਵਤਿਆਂ ਨੂੰ ਸੌਂਪਣ ਲਈ ਕਿਹਾ| ਇਸਤੇ ਉਹ ਰਾਜ਼ੀ ਹੋ ਗਈ ਅਤੇ ਆਪਣਾ ਗਰਭ ਦੇਵਤਿਆਂ ਨੂੰ ਸੌਂਪਕੇ ਖੁਦ ਸਤੀ ਹੋ ਗਈ| ਦੇਵਤਿਆਂ ਗਰਭ ਨੂੰ ਬਚਾਉਣ ਲਈ ਪਿੱਪਲ ਨੂੰ ਉਸਦੀ ਪਾਲਣਾ ਦਾ ਜ਼ਿੰਮਾ ਦਿੱਤ| ਕੁਛ ਸਮੇਂ ਬਾਦ ਜਦੋਂ ਬੱਚੇ ਨੇ ਜਨਮ ਲਿਆ ਤਾਂ ਪਿੱਪਲ ਦਵਾਰਾ ਪਾਲੇ ਜਾਣ ਕਾਰਨ ਉਸਦਾ ਨਾਮ ਪਿੱਪਲਾਦ ਰੱਖਿਆ ਗਿਆ| ਇਸੇ ਲਈ ਉਸਦੇ ਵੰਸ਼ਜ ਦਾਧੀਚ ਕਹਾਉਂਦੇ ਹਨ|

  1. "The Great Sage Dadhichi". Archived from the original on 2007-04-21. Retrieved 2009-09-20.
  2. "History of Dahod". Archived from the original on 2018-02-09. Retrieved 2018-02-18. {{cite web}}: Unknown parameter |dead-url= ignored (|url-status= suggested) (help)
  3. 3.0 3.1 "Dadhichi in Ahmedabad". Retrieved 2009-09-20.
  4. Rigveda hymns 1.80.16, 1.84.13-14, 1.116.12, 1,117,22, 1.139.9, 9.108.4