ਦਮਿਤਰੀ ਇਲਿਚ ਉਲੀਆਨੋਵ
ਵਲਾਦੀਮੀਰ ਲੈਨਿਨ ਦਾ ਛੋਟਾ ਭਰਾ
ਦਮਿਤਰੀ ਇਲਿਚ ਉਲੀਆਨੋਵ (ਰੂਸੀ: Дми́трий Ильи́ч Улья́нов) (16 ਅਗਸਤ [ਪੁ.ਤ. ਅਗਸਤ 4] 1874 – 16 ਜੁਲਾਈ 1943) ਇੱਕ ਰੂਸੀ ਡਾਕਟਰ ਅਤੇ ਇਨਕਲਾਬੀ, ਅਲੈਗਜ਼ੈਂਡਰ ਉਲੀਆਨੋਵ ਅਤੇ ਵਲਾਦੀਮੀਰ ਲੈਨਿਨ ਦਾ ਛੋਟਾ ਭਰਾ ਸੀ।
ਦਮਿਤਰੀ ਉਲੀਆਨੋਵ | |
---|---|
ਜਨਮ | 16 ਅਗਸਤ 1874 |
ਮੌਤ | 16 ਜੁਲਾਈ 1943 | (ਉਮਰ 68)
ਲੋਮੋਨੋਸੋਵ ਮਾਸਕੋ ਸਟੇਟ ਯੂਨੀਵਰਸਿਟੀ ਦਾ ਇੱਕ ਮੈਡੀਕਲ ਵਿਦਿਆਰਥੀ ਹੋਣ ਸਮੇਂ, ਉਹ ਇਨਕਲਾਬੀ ਸਰਗਰਮੀਆਂ ਵਿੱਚ ਪੈ ਗਿਆ ਅਤੇ ਗੈਰਕਾਨੂੰਨੀ ਮਾਰਕਸਵਾਦੀ.ਰਾਬੋਚੀਏ ਸਿਊਜ (ਵਰਕਰਜ਼ ਯੂਨੀਅਨ) ਵਿੱਚ ਸ਼ਾਮਿਲ ਹੋ ਗਿਆ। ਉਸ ਨੂੰ ਪਹਿਲੀ ਵਾਰ 1897 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।