ਦਮੋਦਰ ਦਾਸ ਅਰੋੜਾ

ਪੰਜਾਬੀ ਕਵੀ
(ਦਮੋਦਰ ਤੋਂ ਮੋੜਿਆ ਗਿਆ)

ਦਮੋਦਰ ਦਾਸ ਅਰੋੜਾ (ਸ਼ਾਹਮੁਖੀ: دمودر داس اروڑا) ਮਸ਼ਹੂਰ ਪੰਜਾਬੀ ਕਿੱਸਾਕਾਰ ਸੀ, ਜਿਸ ਨੇ ਪੰਜਾਬ ਦੀ ਮਸ਼ਹੂਰ ਲੋਕ ਗਾਥਾ ਹੀਰ ਰਾਂਝਾ ਨੂੰ ਸਭ ਤੋਂ ਪਹਿਲਾਂ ਕਾਵਿਕ ਰੂਪ ਵਿੱਚ ਬਿਆਨ ਕੀਤਾ ਹੈ। ਇਸ ਰਚਨਾ ਦਾ ਰੂਪ ਕਿੱਸਾ ਹੈ ਅਤੇ ਇਹਦਾ ਨਾਮ 'ਹੀਰ ਦਮੋਦਰ'।[1]

ਜੀਵਨ

ਸੋਧੋ

ਦਮੋਦਰ ਦੇ ਜੀਵਨ ਬਾਰੇ ਥੋੜੀ ਬਹੁਤ ਜਾਣਕਾਰੀ ਉਸਦੀ ਇੱਕੋ ਇੱਕ ਰਚਨਾ ਵਿੱਚੋਂ ਮਿਲਦੀ ਹੈ। ਕਿਹਾ ਜਾਂਦਾ ਹੈ ਕਿ ਉਹਦਾ ਜਨਮ ਲੋਧੀ ਖ਼ਾਨਦਾਨ ਦੇ ਜ਼ਮਾਨੇ ਵਿੱਚ ਹੋਇਆ ਸੀ ਅਤੇ ਅਕਬਰ ਦੇ ਜ਼ਮਾਨੇ ਵਿੱਚ ਉਸਦੀ ਮੌਤ ਹੋਈ। ਉਸ ਦਾ ਪਿੰਡ ਬਲ੍ਹਾਰਾ ਸੀ ਜੋ ਤਹਿਸੀਲ ਚਨਿਓਟ (ਪਾਕਿਸਤਾਨ ਦੇ ਜ਼ਿਲ੍ਹਾ ਝੰਗ) ਵਿੱਚ ਹੈ। ਉਹ ਗੁਲਾਟੀ ਜਾਤ ਦਾ ਅਰੋੜਾ ਸੀ। ਕਿੱੱਸੇ ਵਿੱਚ ਉਹ ਕਹਿੰਦਾ ਹੈ-

ਨਾਓਂ ਦਮੋੋੋਦਰ ਜਾਤ ਗੁਲ੍ਹਾਟੀ

ਦਮੋਦਰ ਦੇ ਕਿੱਸੇ ਦੀ ਭਾਸਾ ਲਹਿੰਦੀ ਪੰਜਾਬੀ ਹੈ ਜਿਸ ਵਿੱਚ ਝਾਂਗੀ, ਮੁਲਤਾਨੀ ਤੇ ਪੋਠੋਹਾਰੀ ਰੰਗ ਮਿਲਦੇ ਹਨ। ਕਿੱਸੇ ਵਿੱੱਚ ਉਹ ਦਾਹਵਾ ਕਰਦਾ ਹੈ ਕਿ ਉਸਨੇੇ ਹੀਰ-ਰਾਂਂਝੇ ਦੀ ਕਹਾਣੀ ਨੂੰ ਅੱੱਖੀਂ ਦੇੇੇਖਿਆ | ਉਹ ਕਹਿੰਦਾ ਹੈ-

ਅੱਖੀਂ ਡਿੱਠਾ ਕਿੱਸਾ ਕੀਤਾ

ਇਹ ਸੱਚਾਈ ਨਹੀਂ ਜਾਪਦੀ ਸਗੋਂ ਉਸਦਾ ਕਹਾਣੀ ਨੂੰ ਪ੍ਰਭਾਵਸ਼ਾਲੀ ਬਣਾਉਣ ਦਾ ਇੱਕ ਢੰੰਗ ਹੈ

ਸਾਹਿਤਕ ਦੇਣ

ਸੋਧੋ

ਹੀਰ ਦਮੋਦਰ ਇੱਕ ਲੰਬੀ ਬਿਆਨੀਆਂ ਕਵਿਤਾ ਦਾ ਇੱਕ ਨਮੂਨਾ ਹੈ ਜੋ ਕੀ ਲਹਿੰਦੀ ਦੀ ਉਪ-ਭਾਸ਼ਾ ਝਾਂਗੀ ਵਿੱਚ ਲਿਖੀ ਗਈ ਹੈ। ਦਮੋੋੋਦਰ ਨੇ ਕਿੱਸੇ ਦਾ ਅੰਤ ਸੁਖਾਂਤਕ ਰੂਪ ਵਿੱਚ ਕੀਤਾ ਹੈ ਤੇ ਇਸ ਉੱੱਪਰ ਉਸ ਸਮੇਂ ਦੀ ਪ੍ਰਚਲਤ ਲੋਕ-ਬੋਲੀ ਫਾਰਸੀ ਦਾ ਪ੍ਰਭਾਵ ਪ੍ਰਤੱਖ ਨਜਰ ਆਉਂਦਾ ਹੈ। ਉਸ ਦੀ ਸ਼ਬਦਾਵਲੀ ਉੱਪਰ ਗੁਰਮਤਿ ਅਤੇ ਸੂਫੀ ਸ਼ਬਦਾਵਲੀ ਦਾ ਵੀ ਪ੍ਰਭਾਵ ਹੈ। ਦਮੋਦਰ ਦੇ ਕਿੱਸੇ ਵਿੱਚ ਥਾਂ ਥਾਂ ਅਕਬਰ ਦੇ ਰਾਜ ਦਾ ਵਰਣਨ ਆਉਂਦਾ ਹੈ। ਇਸ ਲਈ, ਇਸ ਕਿੱਸੇ ਦੀ ਰਚਨਾ ਅਕਬਰ ਦੇ ਸਮੇਂ ਜਾਪਦੀ ਹੈ- "ਪਾਤਸ਼ਾਹੀ ਜੋ ਅਕਬਰ ਸੰਦੀ, ਹੀਲ-ਹੁੱਜਤ ਨਾ ਕਾਈ।"

ਬਾਹਰਲੇ ਲਿੰਕ

ਸੋਧੋ

ਹਵਾਲੇ

ਸੋਧੋ