ਦਰਜ਼ੀ ਪੰਛੀ
ਦਰਜ਼ੀ ਪਿੱਦੀ ਇਸ ਚਿਡ਼ੀ ਨੂੰ ‘ਦਰਜ਼ੀ ਪਿੱਦੀ’ ਜਾਂ ‘ਦਰਜ਼ੀ ਫੁਟਕੀ’ ਕਹਿੰਦੇ ਹਨ। ਇਸ ਦਾ ਨਾਮ ਇਸ ਦੇ ਆਲ੍ਹਣੇ ਦੀ ਕਲਾ ਕਰਕੇ ਪਿਆ ਿਕਉਂਕੇ ਇਹ ਪੰਛੀ ਆਪਣਾ ਆਲ੍ਹਣਾ ਸੀ ਕੇ ਬਣਾਉਂਦਾ ਹੈ। ਇਸ ਦਾ ਖਾਣਾ ਕੀੜੇ ਹਨ। ਇਸ ਪੰਛੀ ਦੀਆਂ 110 ਜਾਤੀਆਂ ਹਨ।[1] ਪ ਇਹ ਚਿੜੀ ਏਸ਼ੀਆਈ ਦੇਸ਼ਾਂ 'ਚ 1500 ਮੀਟਰ ਦੀ ਉੱਚਾਈ ਵਾਲੇ ਇਲਾਕਿਆਂ ਵਿੱਚ ਰਹਿੰਦੀ ਹੈ।
ਦਰਜ਼ੀ ਪੰਛੀ | |
---|---|
ਦਰਜੀ ਪੰਛੀ | |
Scientific classification | |
ਸਪੀਸੀਜ਼ | |
ਸਿਸਟੀਕੋਲੀਡੇਈ |
ਅਕਾਰ
ਸੋਧੋਇਹਨਾਂ ਦਾ ਰੰਗ ਹਰੀ ਭਾਹ ਵਾਲਾ ਭੂਰਾ ਹੁੰਦਾ ਹੈ। ਇਸ ਦੇ ਸਿਰ ਉੱਤੇ ਲਾਖੀ ਟੋਪੀ ਅਤੇ ਸਰੀਰ ਦਾ ਹੇਠਲਾ ਪਾਸਾ ਚਿੱਟਾ ਹੁੰਦਾ ਹੈ। ਇਸ ਦੀਆਂ ਗੱਲਾਂ ਚਿੱਟੀਆਂ ਅਤੇ ਅੱਖਾਂ ਪੀਲੀ ਭਾਹ ਵਾਲੀਆਂ ਭੂਰੀਆਂ ਹੁੰਦੀਆਂ ਹਨ। ਇਸ ਦੀ ਗਰਦਨ ਦੇ ਦੋਵੇਂ ਪਾਸੇ ਛੋਟੇ-ਛੋਟੇ ਕਾਲੇ ਧੱਬੇ ਨਜ਼ਰ ਆਉਂਦੇ ਹਨ। ਇਸ ਦੀ ਚੁੰਝ ਲੰਮੀ ਅਤੇ ਪਤਲੀ ਰੰਗ ਦੀ ਗੁਲਾਬੀ ਹੁੰਦੀ ਹੈ ਜਿਸ ਦਾ ਅਗਲਾ ਸਿਰਾ ਥੱਲੇ ਨੂੰ ਮੁੜਿਆ ਹੋਇਆ ਹੁੰਦਾ ਹੈ। ਲੱਤਾਂ 10-12 ਸੈਂਟੀਮੀਟਰ ਲੰਮੀਆਂ, ਪਤਲੀਆਂ ਅਤੇ ਕਾਫ਼ੀ ਮਜ਼ਬੂਤ, ਖੰਭ ਛੋਟੇ ਅਤੇ ਗੋਲ, ਪੂੰਝਾ ਬਹੁਤ ਲੰਮਾ ਹੁੰਦਾ ਹੈ। ਇਸ ਦਾ ਭਾਰ 6 ਤੋਂ 10 ਗ੍ਰਾਮ ਹੁੰਦਾ ਹੈ।
ਅਗਲੀ ਪੀੜ੍ਹੀ
ਸੋਧੋਦਰਜ਼ੀ ਪੰਛੀ ’ਤੇ ਮਾਰਚ ਤੋਂ ਦਸੰਬਰ ਤਕ ਬਹਾਰ ਆਉਂਦੀ ਹੈ। ਇਹ ਤਣਿਆਂ ਤੋਂ ਤੰਦਾਂ ਜਾਂ ਮੱਕੜੀ ਦੇ ਜਾਲੇ ਦੀਆਂ ਤੰਦਾਂ ਕੱਢ ਕੇ ਲੰਮੇ ਤੇ ਚੌੜੇ ਪੱਤਿਆਂ ਨੂੰ ਆਪਸ ਵਿੱਚ ਸੀ ਲੈਂਦੀਆਂ ਹਨ ਅਤੇ ਉਸ ਵਿੱਚ ਘਾਹ ਫੂਸ, ਉੱਨ ਤੇ ਕਪਾਹ ਦੇ ਰੇਸ਼ਿਆਂ ਆਦਿ ਨਾਲ ਨਿੱਕਾ ਜਿਹਾ ਕੌਲੀ ਵਰਗਾ ਆਲ੍ਹਣਾ ਬਣਾਉਂਦੀਆਂ ਹਨ। ਮਾਦਾ 3 ਤੋਂ 6 ਲਾਲ ਤੇ ਨੀਲੀ ਭਾਹ ਵਾਲੇ ਚਿੱਟੇ ਅੰਡੇ ਦਿੰਦੀ ਹੈ ਜਿੰਨਾਂ ਉੱਤੇ ਲਾਖੇ ਧੱਬੇ ਹੁੰਦੇ ਹਨ। ਮਾਦਾ ਇਕੱਲੀ 10 ਦਿਨ ਅੰਡੇ ਸੇਕ ਕੇ ਬੱਚੇ ਕੱਢ ਲੈਂਦੀ ਹੈ। ਮਾਦਾ ਅਤੇ ਨਰ ਦੋਵੇਂ ਬੱਚਿਆਂ ਨੂੰ ਕੀੜੇ ਖਵਾ-ਖਵਾ ਕੇ ਪਾਲਦੇ ਹਨ।
ਹਵਾਲੇ
ਸੋਧੋ- ↑ Gill, Frank; Donsker, David, eds. (2017). "Grassbirds, Donacobius, Malagasy warblers, cisticolas & allies". World Bird List Version 7.3. International Ornithologists' Union. Retrieved 26 August 2017.