ਦਰਬਾਰਾ ਸਿੰਘ ਗੁਰੂ ਪੰਜਾਬ ਦਾ ਰਾਜਨੀਤਕ ਆਗੂ ਹੈ। ਪੰਜਾਬ ਦੇ ਪੱਛੜੇ (ਕਹੇ ਜਾਣ ਵਾਲੇ) ਇਲਾਕੇ ਜ਼ਿਲ੍ਹਾ ਸੰਗਰੂਰ ਵਿਚੋਂ ਕੱਟ ਕੇ ਬਣਾਏ ਗਏ ਜ਼ਿਲ੍ਹੇ ਬਰਨਾਲਾ ਦੇ ਕੋਲ ਵਸਦੇ ਪਿੰਡ ਖੁੱਡੀ ਖ਼ੁਰਦ ਵਿੱਚ ਜਨਮ ਹੋਇਆ। ਦਰਬਾਰਾ ਦਿੰਘ ਗੁਰੂ ਨੇ ਲੋਕ ਸੰਘ ਸੇਵਾ ਆਯੋਗ ਦੀ ਆਈ. ਏ. ਐਸ ਦੀ ਪ੍ਰੀਖਿਆ ਨੂੰ ਪਾਸ ਕਰਕੇ ਆਪਣਾ ਇੱਕ ਵੱਖਰਾ ਮੁਕਾਮ ਬਣਾਇਆ। ਇੱਕ ਕਾਮਯਾਬ ਅਫ਼ਸਰ ਮੰਨੇ ਜਾਂਦੇ ਰਹੇ ਗੁਰੂ ਨੂੰ ਸਿਆਸਤ ਵਿੱਚ ਦਾਖਲਾ ਰਾਸ ਨਹੀਂ ਆਇਆ। ਸ਼੍ਰੋਮਣੀ ਅਕਾਲੀ ਦਲ ਵੱਲੋਂ ਲੜੀਆਂ ਗਈਆਂ ਤਿੰਨ ਚੋਣਾਂ ਵਿੱਚ ਲਗਾਤਾਰ ਹਾਰ ਮਿਲੀ। ਇਹਨਾਂ ਨੇ ਪਹਿਲੀ ਵਾਰ ਵਿਧਾਨ ਸਭਾ ਹਲਕਾ ਭਦੌੜ ਤੋਂ 2012 ਵਿੱਚ ਚੋਣ ਲੜੀ ਪਰ ਕਾਂਗਰਸ ਪਾਰਟੀ ਦੇ ਉੱਘੇ ਗਾਇਕ ਮੁਹੰਮਦ ਸਦੀਕ ਤੋਂ 6969 ਵੋਟਾਂ ਨਾਲ ਹਾਰ ਗਏ। ਦੂਜੀ ਵਾਰ 2017 ਵਿੱਚ ਵਿਧਾਨ ਸਭਾ ਹਲਕਾ ਬੱਸੀ ਪਠਾਣਾਂ ਤੋਂ ਚੋਣ ਲੜੀ ਤਾਂ 24273 ਵੋਟਾਂ ਹਾਸਲ ਕਰਕੇ ਤੀਜੇ ਸਥਾਨ ਤੇ ਰਹੇ। ਤੀਜੀ ਵਾਰ 2019 ਵਿੱਚ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਅਮਰ ਸਿੰਘ ਤੋਂ 93621 ਵੋਟਾਂ ਦੇ ਫ਼ਰਕ ਨਾਲ ਚੋਣ ਹਾਰੇ। ਦਰਬਾਰਾ ਸਿੰਘ ਗੁਰੂ ਤੇ ਨਕੋਦਰ ਗੋਲ਼ੀਕਾਂਡ ਵਿੱਚ ਸ਼ਮੂਲੀਅਤ ਦੇ ਇਲਜ਼ਾਮ ਵੀ ਲਗਦੇ ਰਹੇ ਹਨ।

ਦਰਬਾਰਾ ਸਿੰਘ ਗੁਰੂ

ਹਵਾਲੇ

ਸੋਧੋ