ਦਰਭੰਗਾ ਜੰਕਸ਼ਨ ਰੇਲਵੇ ਸਟੇਸ਼ਨ

ਦਰਭੰਗਾ ਜੰਕਸ਼ਨ (ਸਟੇਸ਼ਨ ਕੋਡ DBG) ਇੱਕ A1 ਸ਼੍ਰੇਣੀ ਦਾ ਰੇਲਵੇ ਸਟੇਸ਼ਨ ਹੈ ਜੋ ਬਿਹਾਰ ਦੇ ਦਰਭੰਗਾ ਜ਼ਿਲ੍ਹੇ ਵਿੱਚ ਦਰਭੰਗਾ ਸ਼ਹਿਰ ਦੀ ਸੇਵਾ ਕਰਦਾ ਹੈ। ਦਰਭੰਗਾ ਜੰਕਸ਼ਨ ਰੇਲਵੇ ਸਟੇਸ਼ਨ ਰੇਲਵੇ ਨੈੱਟਵਰਕ ਦੁਆਰਾ ਭਾਰਤ ਦੇ ਜ਼ਿਆਦਾਤਰ ਪ੍ਰਮੁੱਖ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ।[1] ਇਹ ਸ਼ਹਿਰ ਇੱਕ ਪ੍ਰਮੁੱਖ ਰੇਲਵੇ ਹੱਬ ਹੈ ਅਤੇ ਇਸਦੇ ਦੋ ਵੱਡੇ ਸਟੇਸ਼ਨ ਹਨ: ਦਰਭੰਗਾ ਅਤੇ ਲਹਿਰਿਆਸਰਾਏ। ਦਰਭੰਗਾ ਬਿਹਾਰ ਰਾਜ ਦੇ ਮਿਥਿਲਾ ਖੇਤਰ ਵਿੱਚ ਦਰਭੰਗਾ ਜ਼ਿਲ੍ਹੇ ਵਿੱਚ ਸਥਿਤ ਇੱਕ ਸ਼ਹਿਰ ਹੈ। ਇਹ ਜ਼ਿਲ੍ਹੇ ਦਾ ਮੁੱਖ ਦਫ਼ਤਰ ਵੀ ਹੈ। ਦਰਭੰਗਾ ਬਾਗਮਤੀ ਨਦੀ ਦੇ ਕਿਨਾਰੇ ਸਥਿਤ ਹੈ। ਇਹ ਜ਼ਿਲ੍ਹੇ ਅਤੇ ਡਵੀਜ਼ਨ ਦਾ ਹੈੱਡਕੁਆਰਟਰ ਹੈ। ਤਿੰਨ ਜ਼ਿਲ੍ਹੇ ਦਰਭੰਗਾ ਡਿਵੀਜ਼ਨ ਦੇ ਅਧੀਨ ਆਉਂਦੇ ਹਨ, ਦਰਭੰਗਾ, ਮਧੂਬਨੀ ਅਤੇ ਸਮਸਤੀਪੁਰ। ਮਧੁਬਨੀ ਦਰਭੰਗਾ ਦੇ ਉੱਤਰ ਵਿੱਚ, ਦੱਖਣ ਵਿੱਚ ਸਮਸਤੀਪੁਰ, ਪੂਰਬ ਵਿੱਚ ਸਹਰਸਾ ਅਤੇ ਪੱਛਮ ਵਿੱਚ ਮੁਜ਼ੱਫਰਪੁਰ ਅਤੇ ਸੀਤਾਮੜੀ ਜ਼ਿਲ੍ਹੇ ਹਨ।

DARBHANGA RAILWAY STATION

ਇਤਿਹਾਸ

ਸੋਧੋ

ਦਰਭੰਗਾ 16ਵੀਂ ਸਦੀ ਵਿੱਚ ਸਥਾਪਿਤ ਦਰਭੰਗਾ ਰਾਜ ਦੀ ਰਾਜਧਾਨੀ ਸੀ। ਇਹ ਸ਼ਹਿਰ ਆਪਣੀ ਪ੍ਰਾਚੀਨ ਸੰਸਕ੍ਰਿਤੀ ਅਤੇ ਬੌਧਿਕ ਪਰੰਪਰਾ ਲਈ ਮਸ਼ਹੂਰ ਰਿਹਾ ਹੈ। ਇਸ ਤੋਂ ਇਲਾਵਾ ਇਹ ਜ਼ਿਲ੍ਹਾ ਅੰਬ ਅਤੇ ਮੱਖਣ ਦੀ ਪੈਦਾਵਾਰ ਲਈ ਮਸ਼ਹੂਰ ਹੈ।

ਦਰਭੰਗਾ ਸ਼ਹਿਰ ਦੇ ਦੇਖਣਯੋਗ ਸਥਾਨ

ਸੋਧੋ
  1. ਦਰਭੰਗਾ ਰਾਜ ਕੰਪਲੈਕਸ ਅਤੇ ਕਿਲਾ
  2. ਮਹਾਰਾਜਾ ਲਕਸ਼ਮੀਸ਼ਵਰ ਸਿੰਘ ਮਿਊਜ਼ੀਅਮ
  3. ਚੰਦਰਧਾਰੀ ਮਿਊਜ਼ੀਅਮ
  4. ਸ਼ਿਆਮਾ ਮੰਦਰ
  5. ਨਵਾਦਾ ਦੁਰਗਾ ਮੰਦਰ
  6. ਹੋਲੀ ਰੋਜ਼ਰੀ ਚਰਚ
  7. ਕੁਸ਼ੇਸ਼ਵਰਸਥਾਨ ਸ਼ਿਵ ਮੰਦਰ ਅਤੇ ਬਰਡ ਸੈਂਚੁਰੀ

ਹਵਾਲੇ

ਸੋਧੋ
  1. "DARBHANGA JN (DBG) Railway Station Details". Indian Trains. Archived from the original on 14 May 2012. Retrieved 2012-10-23.

ਬਾਹਰੀ ਲਿੰਕ

ਸੋਧੋ