ਦਰਿਆਈ ਤੇਹਾੜੀ
ਦਰਿਆਈ ਤੇਹਾੜੀ ਇਸ ਦੇ ਹੋਰ ਨਾਮ ਤਿਹਾਰੀ ਅਤੇ ਕੁਰੱਰੀ ਹਨ। ਤੇਹਾੜੀ ਦੀਆਂ 44 ਜਾਤੀਆਂ ਹਨ ਜਿਹਨਾ 'ਚ ਸਿਰਫ਼ ਦੋ ਚਾਰ ਜਾਤੀਆਂ ਹੀ ਤਾਜ਼ੇ ਪਾਣੀਆਂ ਕੋਲ ਰਹਿੰਦੀਆਂ ਹਨ। ਇਨ੍ਹਾਂ ਦੋਨਾਂ ਜਾਤੀਆਂ ਦਾ ਪਰਿਵਾਰ ਸਾਂਝਾ ਹੁੰਦਾ ਹੈ ਜਿਸ ਨੂੰ ‘ਸਟਰਨੀਡੇਈ’ ਸੱਦਦੇ ਹਨ। ਉੱਤਰੀ ਧਰੁਵ ਤੋਂ ਦੱਖਣੀ ਧਰੁਵ ਜਾਣ ਵਾਲੀਆਂ ਟਰਨਸ ਬਹੁਤ ਵੱਡੀਆਂ ਹੁੰਦੀਆਂ ਹਨ ਅਤੇ ਉਹਨਾਂ ਨੂੰ ‘ਆਰਕਟਿਕ ਟਰਨ’ ਕਹਿੰਦੇ ਹਨ। ਤੇਹਾੜੀ ਦਾ ਨਿਵਾਸ ਸਥਾਨ ਇਰਾਨ, ਪਾਕਿਸਤਾਨ, ਭਾਰਤ ਅਤੇ ਥਾਈਲੈਂਡ ਹੈ।
ਦਿਰਆਈ ਤਿਹਾੜੀ | |
---|---|
ਤਿਹਾੜੀ | |
Scientific classification | |
Kingdom: | ਜਾਨਵਰ
|
Phylum: | ਕੋਰਡੇਟ
|
Class: | |
Order: | ਕਰਾਡਰੀਫੋਰਮਜ਼
|
Family: | ਲਰੀਡੇਈ
|
Genus: | ਸਟਰਨਾ
|
Species: | ਐਸ. ਔਰੰਸ਼ੀਆ
|
Binomial name | |
ਸਟਰਨਾ ਔਰੰਸ਼ੀਆ ਜਾਨ ਐਡਵਰਡ ਗ੍ਰੇ, 1831
|
ਸਰੀਰਕ ਬਣਤਰ
ਸੋਧੋਇਸ ਦੀ ਲੰਬਾਈ 38 ਤੋਂ 43 ਸੈਂਟੀਮੀਟਰ ਅਤੇ ਭਾਰ 250 ਗ੍ਰਾਮ ਹੁੰਦਾ ਹੈ। ਸਿਰ ਦੇ ਉੱਤੇ ਚੁੰਝ ਦੀ ਜੜ੍ਹ ਤੋਂ ਸ਼ੁਰੂ ਹੋ ਕੇ ਅਤੇ ਅੱਖਾਂ ਦੇ ਉੱਪਰੋਂ ਦੀ ਹੁੰਦੀ ਹੋਈ ਸਿਰ ਦੇ ਪਿੱਛੇ ਤਕ ਇੱਕ ਚਮਕਦਾਰ ਕਾਲੀ ਟੋਪੀ ਹੁੰਦੀ ਹੈ। ਬਾਕੀ ਦਾ ਸਰੀਰ ਪਿੱਠ ਵਾਲੇ ਪਾਸਿਓਂ ਚਮਕੀਲਾ ਸਲੇਟੀ ਅਤੇ ਢਿੱਡ ਵਾਲੇ ਪਾਸਿਓਂ ਲਿਸ਼ਕਦਾ ਚਿੱਟਾ ਹੁੰਦਾ ਹੈ। ਇਨ੍ਹਾਂ ਦੀ ਲੰਬੀ ਅਤੇ ਹੌਲੀ-ਹੌਲੀ ਥੱਲੇ ਨੂੰ ਮੁੜੀ ਹੋਈ ਭੂਰੇ ਸਿਰੇ ਵਾਲੀ ਚੁੰਝ ਸੰਗਤਰੀ-ਪੀਲੀ ਅਤੇ ਛੋਟੀਆਂ-ਛੋਟੀਆਂ ਲੱਤਾਂ ਲਾਲ ਹੁੰਦੀਆਂ ਹਨ। ਨਰ ਅਤੇ ਮਾਦਾ ਵਿੱਚ ਦੇਖਣ ਨੂੰ ਕੋਈ ਫ਼ਰਕ ਨਹੀਂ ਹੁੰਦਾ। ਇਹ ਪੰਛੀ ਲਗਭਗ 20 ਸਾਲ ਦੀ ਉਮਰ ਭੋਗਦਾ ਹੈ। ਪਰ ਵੱਡੇ ਲੰਬੇ ਅਤੇ ਸਿਰਿਆਂ ਤੋਂ ਪਿੱਛੇ ਨੂੰ ਮੁੜੇ ਹੋਏ ਹੁੰਦੇ ਹਨ। ਪੂਛ ਦੋਫਾੜ ਹੋਈ ਲੰਬੀ ਅਤੇ ਦੋੋਨਾਂ ਸਿਰਿਆਂ ਉੱਤੇ ਲਹਿਰਾਉਂਦੇ ਲੰਬੇ ਖੰਭ ਹੁੰਦੇ ਹਨ। ਇਨ੍ਹਾਂ ਦੇ ਢਿੱਡ ਵਾਲਾ ਚਾਂਦੀ ਵਰਗਾ ਚਿੱਟਾ ਰੰਗ ਦਾ ਹੁੰਦਾ ਹੈ। ਇਹ ਦੀ ‘ਕੀ-ਯਾ’, ‘ਕੀਯਾਰ’ ਅਤੇ ‘ਕੀਉਰ’ ਅਵਾਜਾਂ ਕੱਢਦੀ ਹੈ
ਸ਼ਿਕਾਰ
ਸੋਧੋਇਸ ਦਾ ਸ਼ਿਕਾਰ ਛੋਟੀਆਂ ਮੱਛੀਆਂ, ਡੱਡੀਆਂ ਅਤੇ ਪਾਣੀ ਦੇ ਕੀੜੇ ਹਨ। ਸ਼ਿਕਾਰ ਕਰਦੇ ਸਮੇਂ ਇਹ ਆਪਣੇ ਪਰਾਂ ਨੂੰ ਪਿੱਛੇ ਅਤੇ ਪਾਸਿਆਂ ਨੂੰ ਕਰਕੇ ਕਿਸੇ ਤੀਰ ਵਾਂਗ ਸਿੱਧੀਆਂ ਥੱਲੇ ਨੂੰ ਪਾਣੀ ਵਿੱਚ ਵੜ ਜਾਂਦੀਆਂ ਹਨ ਅਤੇ ਕੁਝ ਸਕਿੰਟਾਂ ਬਾਅਦ ਸ਼ਿਕਾਰ ਚੁੰਝ ਵਿੱਚ ਫੜ ਕੇ ਬਾਹਰ ਆਉਂਦੀਆਂ ਹਨ। ਬਾਹਰ ਆ ਕੇ ਸ਼ਿਕਾਰ ਨੂੰ ਸਬੂਤਾ ਹੀ ਲੰਘਾ ਜਾਂਦੀਆਂ ਹਨ।
ਅਗਲੀ ਪੀੜ੍ਹੀ
ਸੋਧੋਤੇਹਾੜੀਆਂ ਦਾ ਪਰਜਨਣ ਸਮਾਂ ਮਾਰਚ ਤੋਂ ਮਈ ਵਿੱਚ ਹੁੰਦਾ ਹੈ। ਤੇਹਾੜੀਆਂ ਇੱਕ ਦੂਸਰੇ ਲਈ ਸਾਰੀ ਉਮਰ ਵਫ਼ਾਦਾਰ ਰਹਿੰਦੀਆਂ ਹਨ। ਨਰ ਮਾਦਾ ਨੂੰ ਲੁਭਾਉਣ ਲਈ ਉਸ ਨੂੰ ਛੋਟੀ ਜਿੰਨੀ ਮੱਛੀ ਪੇਸ਼ ਕਰਦਾ ਹੈ। ਦਰਿਆਵਾਂ ਦੇ ਵਿਚਕਾਰ ਜਾਂ ਪਾਸਿਆਂ ਉੱਤੇ ਗਿੱਲੇ ਰੇਤੇ ਨੂੰ ਖੁਰਚਕੇ ਜਾਂ ਪਾਸਿਆਂ ਦੀਆਂ ਚਟਾਨਾਂ ਉੱਤੇ ਇਹ ਖੱਤੀ ਵਰਗਾ ਆਲ੍ਹਣਾ ਬਣਾਉਂਦੀਆਂ ਹਨ। ਤੇਹਾੜੀ ਆਮ ਤੌਰ 'ਤੇ 2 ਤੋਂ 3 ਹਰੀ ਭਾ ਵਾਲੇ ਸਲੇਟੀ ਅੰਡੇ ਦਿੰਦੀ ਹੈ। ਅੰਡਿਆਂ ਉੱਤੇ ਭੂਰੇ-ਜਾਮਣੀ ਧੱਬੇ ਅਤੇ ਲੀਕਾਂ ਹੁੰਦੀਆਂ ਹਨ। ਦੋਨੋਂ ਨਰ ਅਤੇ ਮਾਦਾ ਅੰਡੇ ਸੇਕਦੇ ਹਨ ਅਤੇ 21 ਤੋਂ 28 ਦਿਨਾਂ ਵਿੱਚ ਚੂਚੇ ਕੱਢ ਲੈਂਦੇ ਹਨ। ਜੋ ਅੰਡਿਆਂ ਵਿੱਚੋਂ ਨਿਕਲਦੇ ਸਾਰ ਭੱਜਣ ਲੱਗ ਪੈਂਦੇ ਹਨ ਅਤੇ 4 ਹਫ਼ਤਿਆਂ ਵਿੱਚ ਉੱਡਣ ਵੀ ਲੱਗ ਪੈਂਦੇ ਹਨ।
ਹਵਾਲੇ
ਸੋਧੋ- ↑ "Sterna aurantia". IUCN Red List of Threatened Species. Version 2013.2. International Union for Conservation of Nature. 2012. Retrieved 26 November 2013.
{{cite web}}
: Invalid|ref=harv
(help)