ਦਲਿਤ ਸਾਹਿਤ ਤੋਂ ਭਾਵ ਦਲਿਤ ਜੀਵਨ ਅਤੇ ਉਸ ਦੀਆਂ ਸਮੱਸਿਆਵਾਂ ਨੂੰ ਕੇਂਦਰ ਵਿੱਚ ਰੱਖ ਕੇ ਲਿਖੇ ਹੋਏ ਸਾਹਿਤ ਨਾਲ ਹੈ। ਦਲਿਤਾਂ ਨੂੰ ਹਿੰਦੂ ਸਮਾਜ ਵਿਵਸਥਾ ਵਿੱਚ ਸਭ ਤੋਂ ਹੇਠਲੇ ਪਾਏਦਾਨ ਉੱਤੇ ਹੋਣ ਦੇ ਕਾਰਨ ਨਿਆਂ, ਸਿੱਖਿਆ, ਸਮਾਨਤਾ ਅਤੇ ਆਜ਼ਾਦੀ ਆਦਿ ਮੌਲਿਕ ਅਧਿਕਾਰਾਂ ਤੋਂ ਵੀ ਵੰਚਤ ਰੱਖਿਆ ਗਿਆ। ਉਹਨਾਂ ਨੂੰ ਆਪਣੇ ਹੀ ਧਰਮ ਵਿੱਚ ਅਛੂਤ ਮੰਨਿਆ ਗਿਆ। ਦਲਿਤ ਸਾਹਿਤ ਦੀ ਸ਼ੁਰੂਆਤ ਮਰਾਠੀ ਤੋਂ ਮੰਨੀ ਜਾਂਦੀ ਹੈ ਜਿੱਥੇ ਦਲਿਤ ਪੈਂਥਰ ਅੰਦੋਲਨ ਦੇ ਦੌਰਾਨ ਵੱਡੀ ਸੰਖਿਆ ਵਿੱਚ ਦਲਿਤ ਜਾਤੀਆਂ ਨਾਲ ਆਏ ਰਚਨਾਕਾਰਾਂ ਨੇ ਆਮ ਜਨਤਾ ਤੱਕ ਆਪਣੀ ਭਾਵਨਾਵਾਂ, ਪੀੜਾਵਾਂ, ਦੁਖਾਂ-ਦਰਦਾਂ ਨੂੰ ਲੇਖਾਂ, ਕਵਿਤਾਵਾਂ, ਨਿਬੰਧਾਂ, ਜੀਵਨੀਆਂ, ਵਿਅੰਗਾਂ, ਕਥਾਵਾਂ ਆਦਿ ਦੇ ਮਾਧਿਅਮ ਰਾਹੀਂ ਪਹੁੰਚਾਇਆ।

ਦਲਿਤ ਸਾਹਿਤ ਦੀਆਂ ਵਿਸ਼ੇਸ਼ਤਾਵਾਂ

ਸੋਧੋ

1. ਦਲਿਤ ਸਾਹਿਤ ਜਾਤਪਾਤ ਨੂੰ ਪਕੇਰਾ ਕਰਨ ਦਾ ਸਾਹਿਤ ਨਹੀਂ, ਸਗੋਂ ਪਾਠਕ ਅੰਦਰ ਪਈਆਂ ਜਾਤੀ ਅਵਚੇਤਨ ਦੀਆਂ ਗੰਢਾਂ ਨੂੰ ਖੰਡਿਤ ਕਰ ਕੇ ਮਨੁੱਖਤਾ ਦੇ ਸੰਕਲਪ ਨੂੰ ਹੋਰ ਵਸੀਹ ਕਰਨਾ ਹੈ।

2. ਦਲਿਤ ਸਾਹਿਤ ਦੀ ਸਿਆਸਤ ਬਹੁ-ਪਾਸਾਰੀ ਹੈ, ਜਿਸ ਵਿੱਚ ਧਰਮ, ਜਾਤੀ, ਭਾਸ਼ਾ, ਗੋਤ ਆਦਿ ਸਾਰੇ ਵਰਤਾਰਿਆਂ ਤੋਂ ਮੁਕਤੀ ਦੀ ਤਾਂਘ ਹੈ।ਇਹ ਬੁੱਧੀਵਾਦੀ ਸਾਹਿਤ ਹੈ, ਜਿਹੜਾ ਸਮਾਜਿਕ ਵਰਤਾਰਿਆਂ ਪਿੱਛੇ ਤਰਕ ਨੂੰ ਉਘਾੜਨ ਲਈ ਨਵੀਂ ਆਲੋਚਨਾ ਪੈਦਾ ਕਰਨੀ ਚਾਹੁੰਦਾ ਹੈ।

ਹਵਾਲੇ

ਸੋਧੋ

ਡਾ. ਸੰਤੋਖ ਸਿੰਘ 'ਸੁੱਖੀ' ਦਾ ਲੇਖ "ਦਲਿਤ ਸਾਹਿਤ ਦੇ ਸਿਧਾਂਤ, ਸਿਆਸਤ ਤੇ ਸਰੋਕਾਰਾਂ ਨੂੰ ਸਪਸ਼ਟ ਕਰਦੀ ਪੁਸਤਕ //ਦਲਿਤ ਸਾਹਿਤ ਦਾ ਸੁਹਜ ਸ਼ਾਸ਼ਤਰ /ਲੇਖਕ ਗਿਆਨ ਸਿੰਘ 'ਬੱਲ' ਦੀ ਸਮੀਖਿਆ (ਨਵਾਂ ਜ਼ਮਾਨਾ'ਐਤਵਾਰਤਾ' ਅੰਕ 8 ਮਾਰਚ 2015