ਇਸ ਸ਼ਬਦ ਦਾ ਅਰਥ ਹੈ ਆਮਦਨੀ ਦਾ 'ਦਸਵਾਂ ਹਿੱਸਾ' ਜੋ ਧਰਮ ਦੇ ਕੰਮਾਂ ਲਈ ਦਾਨ ਵਜੋਂ ਦਿੱਤਾ ਜਾਵੇ। ਸਿੱਖੀ ਦੇ ਅਸੂਲਾਂ ਦੇ ਅਨੁਸਾਰ ਇਹ ਸਿੱਖੀ ਆਚਾਰ ਦਾ ਹਿੱਸਾ ਹੈ।[1][2][3] ਇਹ ਗੁਰੂ ਨਾਨਕ ਸਾਹਿਬ ਦੇ ਵੰਡ ਛਕੋ ਦੇ ਸੰਕਲਪ ਵਿੱਚ ਸਮਿਲਤ ਹੈ। ਇਹ ਗੁਰੂ ਅਰਜਨ ਸਾਹਿਬ ਦੇ ਦੌਰਾਨ ਲਾਗੂ ਕੀਤਾ ਗਿਆ ਸੀ ਅਤੇ ਬਹੁਤ ਸਾਰੇ ਸਿੱਖ ਅਜੇ ਵੀ ਇਸ ਦਿਨ ਤੱਕ ਇਸ ਦਾ ਪਾਲਣ ਕਰਦੇ ਹਨ। ਦਸਵੰਧ ਦੀ ਧਾਰਨਾ ਗੁਰੂ ਨਾਨਕ ਦੀ ਇਸ ਸਤਰ "ਘਾਲ ਖਾਇ ਕਿਛੁ ਹਥਹੁ ਦੇਹਿ ਨਾਨਕ ਰਾਹੁ ਪਛਾਨਿਹ ਸੇਇ।" ਵਿੱਚ ਪਈ ਹੈ।

ਹਵਾਲੇ ਸੋਧੋ

  1. ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ (2010). ਪੰਜਾਬੀ ਲੋਕਧਾਰਾ ਵਿਸ਼ਵ ਕੋਸ਼. ਨੈਸ਼ਨਲ ਬੁੱਕ ਸ਼ਾਪ, ਦਿੱਲੀ. p. 1527.
  2. "Daswandh". www.encyclopedia.com. Retrieved 20 January 2012.
  3. "Daswandh - Gateway to Sikhism". www.allaboutsikhs.com. Retrieved 20 January 2012.