ਦਹਿਸ਼ਤਵਾਦ
ਦਹਿਸ਼ਤਵਾਦ, ਅੱਤਵਾਦ ਜਾਂ ਆਤੰਕਵਾਦ, ਦਹਿਸ਼ਤ ਦੀ ਯੋਜਨਾਬੱਧ ਵਰਤੋਂ ਤੇ ਆਧਾਰਿਤ ਇੱਕ ਨੀਤੀ ਨੂੰ ਕਿਹਾ ਜਾਂਦਾ ਹੈ।[1] ਇਸ ਕੋਈ ਅਜਿਹੀ ਪਰਿਭਾਸ਼ਾ ਕਰਨਾ ਜਿਹੜੇ ਹਰ ਰੂਪ ਵੱਜੋਂ ਸੰਪੂਰਨ ਅਤੇ ਹਰ ਮੌਕੇ ਤੇ ਇੱਕ ਜੁੱਟ ਰਾਏ ਨਾਲ ਲਾਗੂ ਕੀਤੀ ਜਾ ਸਕੇ, ਜੇ ਅਸੰਭਵ ਨਹੀਂ ਤਾਂ ਬਹੁਤ ਔਖੀ ਹੈ। ਜੇ ਹਰ ਕਿਸਮ ਦੇ ਸੰਦਰਭ ਨੂੰ ਲਾਂਭੇ ਰੱਖ ਦਿੱਤਾ ਜਾਏ ਤਾਂ ਫਿਰ ਇਸ ਸ਼ਬਦ ਦੀ ਕੋਸ਼ਗਤ ਪਰਿਭਾਸ਼ਾ ਇਸ ਤਰ੍ਹਾਂ ਹੋ ਸਕਦੀ ਹੈ: ਡਰ ਅਤੇ ਦਹਿਸ਼ਤ ਪੈਦਾ ਕਰਕੇ ਆਪਣੇ ਮੰਤਵ ਹਾਸਲ ਕਰਨ ਹੇਤ ਅਜਿਹੇ ਢੰਗ-ਤਰੀਕੇ ਜਾਂ ਸਾਧਨ ਉਪਯੋਗ ਕਰਨਾ ਕਿ ਉਹਨਾਂ ਨਾਲ ਕਸੂਰਵਾਰ ਅਤੇ ਬੇਕਸੂਰ ਦੀ ਤਮੀਜ਼ ਤੋਂ ਬਗ਼ੈਰ, (ਆਮ ਨਾਗਰਿਕਾਂ ਸਮੇਤ) ਹਰ ਸੰਭਵ ਹਰਬਾ ਵਰਤਦੇ ਹੋਏ, ਵਿਆਪਕ ਪੈਮਾਣੇ ਤੇ ਦਹਿਸ਼ਤ, ਡਰ ਅਤੇ ਚਿੰਤਾ ਫੈਲਾਈ ਜਾਏ।
ਹਵਾਲੇ
ਸੋਧੋ- ↑ Oxford English Dictionary Second Edition 1989. Second general definition of terrorism: «A policy intended to strike with terror those against whom it is adopted; the employment of methods of intimidation; the fact of terrorizing or condition of being terrorized.»